BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਜ਼ੀ.ਐਨ.ਐਮ ਨੇ ਮਨਾਇਆ ਵਿਸ਼ਵ ਕਿਡਨੀ ਦਿਵਸ

ਜਲੰਧਰ 8 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਨਰਸਿੰਗ ਟ੍ਰੈਨਿੰਗ ਇੰਸਟੀਚਿਊਟ ਵਿੱਚ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਵਿਸ਼ਵ ਕਿਡਨੀ ਦਿਵਸ ਮਨਾਇਆ ਗਿਆ।ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ ਉਤੇ ਮਨਾਏ ਗਏ ਵਿਸ਼ਵ ਕਿਡਨੀ ਦਿਵਸ ਦਾ ਮੰਤਵ ਪਬਲਿਕ ਨੂੰ ਜਾਗਰੂਕ ਕਰਣਾ ਹੈ ਕਿਉਂਕਿ ਜੇਕਰ ਕਿਡਨੀ ਵਿੱਚ ਮੁਸ਼ਕਿਲ ਹੁੰਦੀ ਹੈ ਤਾਂ ਫਿਰ ਸਰੀਰ ਦੇ ਦੂਸਰੇ ਅੰਗ ਵੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੇ।ਜੇਕਰ ਸਰੀਰ ਵਿੱਚ ਲਗਾਤਾਰ ਅਜਿਹੀ ਹਾਲਤ ਬਣੀ ਰਹਿੰਦੀ ਹੈ ਤਾਂ ਇੱਕ ਸਮੇਂ ਦੇ ਬਾਅਦ ਕਿਡਨੀ ਕੰਮ ਕਰਣਾ ਬੰਦ ਕਰ ਦਿੰਦੀ ਹੈ।ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਦੱਸਿਆ ਕਿ ਕਿਡਨੀ ਸਾਡੇ ਸਰੀਰ ਵਿੱਚ ਫਿਲਟਰ ਦਾ ਕੰਮ ਕਰਦੀ ਹੈ।ਜ਼ੀ.ਐਨ.ਐਮ ਵਿਦਿਆਰਥੀਆਂ ਵਲੋਂ ਕਿਡਨੀ ਦਾ ਆਕਰ ਬਣਾਕੇ ਦੱਸਿਆ ਕਿ ਇਸਤੋਂ ਸਰੀਰ ਵਿੱਚ ਪਾਣੀ ਅਤੇ ਲੂਣ ਦੀ ਮਾਤਰਾ ਨਿਅਤਰਿਤ ਰਹਿੰਦੀ ਹੈ।ਕਿਡਨੀ ਫਿਲਟਰ ਦੇ ਇਲਾਵਾ ਖੂਨ ਦੀ ਕਮੀ ਨੂੰ ਵੀ ਦੂਰ ਕਰਦੇ ਹਨ ਅਤੇ ਹੱਡੀਆਂ ਨੂੰ ਮਜਬੂਤ ਰੱਖਦੇ ਹਨ ਅਤੇ ਸੰਤੁਲਿਤ ਭੋਜਨ ਨਾਲ ਕਿਡਨੀ ਦੀਆਂ ਨੂੰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

No comments: