BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਐਲੀਮੈਂਟਰੀ ਸਕੂਲ ਜਗਾ ਰਾਮ ਤੀਰਥ ਦੇ ਬੱਚਿਆਂ ਨੇ ਦਾਖਲਾ ਵਧਾਉਣ ਲਈ ਪਿੰਡ ਵਿੱਚ ਕੱਢੀ ਰੈਲੀ, ਸਰਕਾਰੀ ਸਹੂਲਤਾਂ ਦਾ ਪਿੰਡ ਵਿੱਚ ਦਿੱਤਾ ਹੋਕਾ

ਤਲਵੰਡੀ ਸਾਬੋ, 3 ਮਾਰਚ (ਗੁਰਜੰਟ ਸਿੰਘ ਨਥੇਹਾ)- ਨਜਦੀਕੀ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਵੱਲੋਂ ਪਿੰਡ ਵਿੱਚ ਜਾਗੋ ਰੈਲੀ ਕੱਢੀ ਗਈ। ਬੱਚਿਆ ਦੇ ਹੱਥਾਂ ਵਿੱਚ ਬੈਨਰ ਅਤੇ ਮਾਟੋ ਵਾਲੇ ਕਾਰਡ ਫੜੇ ਹੋਏ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਸ. ਪਰਮਜੀਤ ਸਿੰਘ ਨੇ ਦੱਸਿਆ ਕਿ ਸਕੂਲਾਂ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਬੱਚਿਆਂ ਦੇ ਨਵੇਂ ਦਾਖਲੇ ਸ਼ੁਰੂ ਹੋ ਚੁੱਕੇ ਹਨ ਜਿਸ ਦੇ ਚਲਦਿਆਂ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣ ਲਈ ਪਿੰਡ ਵਿੱਚ ਜਾਗੋ ਰੈਲੀ ਕੱਢੀ ਗਈ ਹੈ। ਇਸ ਮੌਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿੱਆਂ ਦਾ ਦਾਖਲਾ ਬਿਲਕੁਲ ਫਰੀ ਹੈ ਅਤੇ ਬੱਚਿਆਂ ਤੋਂ ਕੋਈ ਵੀ ਦਾਖਲਾ ਫੀਸ ਨਹੀਂ ਲਈ ਜਾਂਦੀ ਹੈ। ਹਰ ਸਾਲ ਸਾਰੇ ਬੱਚਿਆਂ ਨੂੰ ਮੁਫਤ ਵਰਦੀ ਦਿੱਤੀ ਜਾਂਦੀ ਹੈ। ਦੁਪਹਿਰ ਦਾ ਪੌਸਟਿਕ ਖਾਣਾ ਮੀਨੂੰ ਮੁਤਾਬਿਕ ਹਰ ਰੋਜ਼ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਯੋਗ ਬੱਚਿਆਂ ਨੂੰ ਵਜੀਫੇ ਵੀ ਦਿੱਤੇ ਜਾਂਦੇ ਹਨ। ਸਕੂਲ ਵਿੱਚ ਵੱਖ-ਵੱਖ ਮੁਕਾਬਲੇ ਕਰਵਾਉਣੇ ਅਤੇ ਸੱਭਿਆਚਾਰਕ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸਕੂਲ ਮੁਖੀ ਸ. ਪਰਮਜੀਤ ਸਿੰਘ ਨੇ ਸਬੋਧਨ ਕਰਦੇ ਹੋਏ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਕੇ ਸਰਕਾਰੀ ਸਹੂਲਤਾਂ ਦਾ ਲਾਭ ਉਠਾਓ। ਇਸ ਰੈਲੀ ਵਿੱਚ ਮੈਡਮ ਰਤਨਦੀਪ ਕੌਰ, ਸ੍ਰੀ ਭੋਲਾ ਰਾਮ, ਸ੍ਰੀ ਯਾਦਵਿੰਦਰ ਸਿੰਘ, ਮੈਡਮ ਗਗਨਦੀਪ ਕੌਰ, ਮੈਡਮ ਸੁਧੀਰ ਗਰਗ, ਸ੍ਰੀ ਮਨਦੀਪ ਸਿੰਘ, ਮੈਡਮ ਕਸ਼ਮੀਰ ਕੌਰ ਅਤੇ ਮੈਡਮ ਪਿੰਦਰ ਕੌਰ ਹਾਜ਼ਰ ਸਨ।

No comments: