BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐੱਸ. ਡੀ. ਐੱਮ. ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਬੱਸਾਂ-ਗੱਡੀਆਂ ਵਾਲੇ

ਪੁਲਿਸ ਹੁਕਮ ਲਾਗੂ ਕਰਵਾਉਣ ਵਿੱਚ ਜਾਪਦੀ ਹੈ ਬੇ-ਵੱਸ
ਤਲਵੰਡੀ ਸਾਬੋ, 13 ਮਾਰਚ (ਗੁਰਜੰਟ ਸਿੰਘ ਨਥੇਹਾ) ਸਥਾਨਕ ਸ਼ਹਿਰ ਦੇ ਮੁੱਖ ਚੌਂਕ ਨਿਸ਼ਾਨ-ਏ-ਖ਼ਾਲਸਾ (ਖੰਡੇ ਵਾਲਾ) ਚੌਂਕ ਵਿੱਚ ਐੱਸ.ਡੀ.ਐੱਮ. ਸਾਹਿਬ ਤਲਵੰਡੀ ਸਾਬੋ ਵੱਲੋਂ "ਇਥੇ ਬੱਸਾਂ ਗੱਡੀਆ ਖੜ੍ਹੀਆਂ ਕਰਨਾਂ ਸਖ਼ਤ ਮਨਾਂ ਹੈ" ਦਾ ਬੋਰਡ ਲਗਵਾਏ ਜਾਣ ਦੇ ਬਾਵਜ਼ੂਦ ਬੱਸਾਂ ਵਾਲਿਆਂ ਦੀ ਮਨਮਾਨੀ ਬਾ-ਦਸਤੂਰ ਜਾਰੀ ਹੋਣ ਕਾਰਨ ਚੌਂਕ ਤੋਂ ਲੰਘਣ ਵਾਲਿਆਂ ਲਈ ਜਿੱਥੇ ਪ੍ਰੇਸ਼ਾਨੀ ਘਟਦੀ ਨਜ਼ਰ ਨਹੀਂ ਆ ਰਹੀ ਉੱਥੇ ਸਥਾਨਕ ਪੁਲਿਸ ਪ੍ਰਸਾਸ਼ਨ ਵੱਲੋਂ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਵੱਲ ਵੀ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ।
ਚੇਤੇ ਰਹੇ ਕਿ ਇਹ ਚੌਂਕ ਬੱਸ ਸਟੈਂਡ ਦੇ ਨਜ਼ਦੀਕ ਹੋਣ ਕਾਰਨ ਬੱਸ ਆਪ੍ਰੇਟਰਾਂ ਵੱਲੋਂ ਆਮ ਹੀ ਇਸ ਚੌਂਕ ਵਿੱਚ ਮਨਚਾਹੀ ਥਾਂ ਤੇ ਬੱਸਾਂ ਰੋਕ ਕੇ ਸਵਾਰੀਆਂ ਉਤਾਰੀਆਂ ਅਤੇ ਚੜਾ੍ਈਆਂ ਜਾਂਦੀਆਂ ਹਨ ਜਿਸ ਕਾਰਨ ਚੌਂਕ ਵਿੱਚ ਅਕਸਰ ਹੀ ਜਾਮ ਵਰਗੀ ਸਥਿੱਤੀ ਬਣੀ ਰਹਿਣ ਦੇ ਨਾਲ ਨਾਲ ਦੁਰਘਟਨਾਂ ਵਾਪਰਨ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਖਾਸੀ ਭੀੜ ਭਾੜ ਵਾਲੀ ਜਗਾ੍ ਅਤੇ ਤਖ਼ਤ ਸ਼੍ਰੀ ਦਮਦਮਾ ਸਹਿਬ ਨੂੰ ਜਾਣ ਦਾ ਮੁੱਖ ਰਸਤਾ ਹੋਣ ਦੇ ਬਾਵਜ਼ੂਦ ਪੁਲਿਸ ਪ੍ਰਸਾਸ਼ਨ ਵੱਲੋਂ ਇਥੇ ਟਰੈਫ਼ਿਕ ਕੰਟਰੌਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਮੁਸ਼ਕਿਲ ਸੰਬੰਧੀ ਫ਼ੋਨ ਤੇ ਗੱਲਬਾਤ ਕਰਦਿਆਂ ਡੀ. ਐੱਸ. ਪੀ. ਤਲਵੰਡੀ ਸਾਬੋ ਸ਼੍ਰੀ ਬਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਚੌਂਕ ਵਿੱਚ ਹਰ ਸਮੇਂ ਪੀ. ਸੀ. ਆਰ. ਦੀ ਡਿਊਟੀ ਹੁੰਦੀ ਹੈ ਅਤੇ ਇਸ ਸਮੱਸਿਆ ਨੂੰ ਦੇਖਦੇ ਹੋਏ ਐੱਸ. ਡੀ. ਐੱਮ. ਸਾਹਿਬ ਵੱਲੋਂ ਚਿਤਾਵਨੀ ਬੋਰਡ ਵੀ ਲਾਇਆ ਗਿਆ ਹੈ। ਉਨਾਂ ਇਹ ਵੀ ਕਿਹਾ ਕਿ ਜੇਕਰ ਅਜੇ ਵੀ ਬੱਸਾਂ ਗੱਡੀਆਂ ਵਾਲਿਆ ਨੇ ਆਪਣੀ ਮਨ ਮਾਨੀ ਕੀਤੀ ਤਾਂ ਉਹ ਖ਼ੁਦ ਉੱਥੇ ਖੜ੍ਹ ਕੇ ਅਜਿਹਾ ਕਰਨ ਵਾਲਿਆਂ ਦੇ ਚਲਾਨ ਕੱਟਣਗੇ।

No comments: