BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਨੇ ਦੌਰੇ ਦੌਰਾਨ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਤਲਵੰਡੀ ਸਾਬੋ, 14 ਮਾਰਚ (ਗੁਰਜੰਟ ਸਿੰਘ ਨਥੇਹਾ)- ਯੂਥ ਕਾਂਗਰਸ ਪੰਜਾਬ ਦੇ ਸੂਬਾ ਮੀਤ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਹਲਕਾ ਕਾਂਗਰਸ ਦੇ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਹਲਕੇ ਦੇ ਦੌਰੇ ਉਪਰੰਤ ਬਾਅਦ ਦੁਪਹਿਰ ਸਥਾਨਕ ਨਗਰ ਪੰਚਾਇਤ ਦਫਤਰ ਵਿੱਚ ਪਿੰਡਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਿਲ ਸੁਣੀਆਂ ਅਤੇ ਕਈਆਂ ਦਾ ਮੌਕੇ ਤੇ ਅਧਿਕਾਰੀਆਂ ਤੋਂ ਹੱਲ ਕਰਵਾਇਆ। ਕਈ ਦਿਨਾਂ ਤੋਂ ਹਲਕੇ ਦਾ ਤੂਫਾਨੀ ਦੌਰੇ 'ਤੇ ਚੱਲ ਰਹੇ ਸ. ਜਟਾਣਾ ਜਿੱਥੇ ਪਿੰਡਾਂ ਵਿੱਚ ਦੌਰੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਹੋ ਰਹੇ ਹਨ ਉੱਥੇ ਸਥਾਨਕ ਨਗਰ ਦੇ ਵੱਖ-ਵੱਖ ਵਾਰਡਾਂ ਤੋਂ ਪੁੱਜੇ ਲੋਕਾਂ ਦੀਆਂ ਮੁਸ਼ਕਿਲਾਂ ਨਗਰ ਪੰਚਾਇਤ ਦਫਤਰ ਵਿੱਚ ਸੁਣਕੇ ਕਈ ਤੁਰੰਤ ਹੱਲ ਕਰਵਾਈਆਂ ਤੇ ਕਈ ਵੱਡੀਆਂ ਸਮੱਸਿਆਵਾਂ ਦਾ ਅਧਿਕਾਰੀਆਂ ਤੋਂ ਹੱਲ ਕਰਵਾਉਣ ਦਾ ਭਰੋਸਾ ਦੁਆਇਆ। ਜਟਾਣਾ ਨੇ ਪਿੰਡਾਂ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਲਈ ਅਧਿਕਾਰੀਆਂ ਨੂੰ ਕਿਹਾ। ਸਮੱਸਿਆਵਾਂ ਸੁਨਣ ਉਪਰੰਤ ਪੱਤਰਕਾਰ ਵਾਰਤਾ ਦੌਰਾਨ ਸ. ਜਟਾਣਾ ਨੇ ਕਿਹਾ ਕਿ ਉਨਾਂ ਦੀ ਹਮੇਸ਼ਾਂ ਤੋਂ ਇਹੀ ਕੋਸ਼ਿਸ ਰਹੀ ਹੈ ਕਿ ਆਪਣੇ ਕੰਮਾਂ ਕਾਰਾਂ ਲਈ ਲੋਕਾਂ ਨੂੰ ਕਿਤੇ ਚੱਲ ਕੇ ਨਾ ਜਾਣਾ ਪਵੇ ਇਸਲਈ ਉਹ ਖੁਦ ਲੋਕਾਂ ਦੇ ਦੁਆਰ ਪੁੱਜ ਕੇ ਉਨਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਤਾਂ ਕਿ ਆਪਣੇ ਜਾਇਜ ਕੰਮ ਕਰਵਾਉਣ ਲਈ ਲੋਕਾਂ ਨੂੰ ਦਫਤਰਾਂ ਵਿੱਚ ਧੱਕੇ ਨਾ ਖਾਣ ਪੈਣ। ਇਸ ਮੌਕੇ ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸੰਧੂ, ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ, ਯੂਥ ਕਾਂਗਰਸ ਦੇ ਸੂਬਾਈ ਆਗੂ ਸੰਦੀਪ ਭੁੱਲਰ, ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ, ਅੰਮ੍ਰਿਤਪਾਲ ਕਾਕਾ ਸੀਮੈਂਟ ਵਾਲਾ, ਟਰੱਕ ਯੂਨੀਅਨ ਰਾਮਾਂ ਪ੍ਰਧਾਨ ਗੁਰਤੇਜ ਕਣਕਵਾਲ, ਸਰਬਜੀਤ ਢਿੱਲੋਂ ਕੌਂਸਲਰ ਰਾਮਾਂ, ਦਿਲਪ੍ਰੀਤ ਜਗਾ ਰਾਮ ਤੀਰਥ ਤੇ ਜਸਕਰਨ ਗੁਰੂਸਰ ਦੋਵੇਂ ਮੈਂਬਰ ਟਰੱਕ ਯੂਨੀਅਨ ਤਲਵੰਡੀ, ਹਰਬੰਸ ਸਿੰਘ, ਅਜੀਜ ਖਾਂ, ਮੰਗੂ ਸਿੰਘ ਤਿੰਨੇ ਕੌਂਸਲਰ, ਦਵਿੰਦਰ ਸਿੰਘ ਸੂਬਾ, ਤਰਸੇਮ ਸੇਮੀ, ਹਰਤੇਜ ਮੱਲਵਾਲਾ, ਨਾਨਕ ਸ਼ੇਖਪੁਰਾ, ਮਨਜੀਤ ਲਾਲੇਆਣਾ, ਸੱਤਪਾਲ ਲਹਿਰੀ, ਬਲਬੀਰ ਲਾਲੇਆਣਾ, ਮਨੋਜ ਸੀਂਗੋ ਰਾਮਾਂ ਆਦਿ ਆਗੂ ਹਾਜਰ ਸਨ।

No comments: