ਐਜੂਕੇਸ਼ਨਲ ਵੈਲਫੇਅਰ ਫਰੀ ਕੋ-ਐਜੂਕੇਸ਼ਨ ਮਿਸ਼ਨ ਸਕੂਲ ਵਿੱਚ ਸਾਲਾਨਾ ਦਿਵਸ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Thursday, 22 March 2018

ਐਜੂਕੇਸ਼ਨਲ ਵੈਲਫੇਅਰ ਫਰੀ ਕੋ-ਐਜੂਕੇਸ਼ਨ ਮਿਸ਼ਨ ਸਕੂਲ ਵਿੱਚ ਸਾਲਾਨਾ ਦਿਵਸ ਮਨਾਇਆ ਗਿਆ

ਜਲੰਧਰ 22 ਮਾਰਚ (ਗੁਰਕੀਰਤ ਸਿੰਘ)- ਐਜੂਕੇਸ਼ਨਲ ਵੈਲਫੇਅਰ ਫਰੀ ਕੋ-ਐਜੂਕੇਸ਼ਨ ਮਿਸ਼ਨ ਸਕੂਲ, ਸ਼ਿਵ ਨਗਰ, ਨਾਗਰਾ ਰੋਡ, ਜਲੰਧਰ ਵਿੱਚ ਸਾਲਾਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਏ.ਐੱਸ. ਆਜ਼ਾਦ (ਐਡੀਟਰ 'ਰਜਨੀ' ਮੈਗਜ਼ੀਨ), ਜਸਵਿੰਦਰ ਸਿੰਘ ਆਜ਼ਾਦ (ਚੀਫ ਐਡੀਟਰ, ਪੰਜਾਬ ਨਿਊਜ਼ ਚੈਨਲ) ਅਤੇ ਸਵਾਮੀ ਸ਼ਿਵਮ ਹੰਸ (ਸੰਗੀਤਕਾਰ, ਮੈਡੀਟੇਟਰ ਅਤੇ ਨੇਚਰ ਹੀਲਰ) ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ। ਸਭ ਤੋਂ ਪਹਿਲਾਂ ਬੱਚਿਆਂ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਉਸ ਤੋਂ ਬਾਅਦ ਸਕੂਲ ਦੀ ਸੰਚਾਲਿਕਾ ਦਿਸ਼ਾ ਧੀਰ ਨੇ ਮਹਿਮਾਨਾਂ ਨੂੰ ਸਕੂਲ ਦੇ ਬਾਰੇ ਚਾਨਣਾ ਪਾਇਆ। ਉਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਮਿਲਦੇ ਹਾਂ ਪਰ ਅੱਜ ਜੋ ਸਾਡੇ ਸਕੂਲ ਵਿੱਚ ਵਿਸ਼ੇਸ਼ ਮਹਿਮਾਨ ਆਏ ਹਨ, ਉਨਾਂ ਦੀ ਸਾਦਗੀ ਅਤੇ ਸੂਝ-ਬੂਝ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਉਸ ਤੋਂ ਬਾਅਦ ਏ.ਐੱਸ. ਆਜ਼ਾਦ ਜੀ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਤੇ ਆਪਣੇ ਜ਼ਿੰਦਗੀ ਦੇ ਤਜ਼ਰਬੇ ਬੱਚਿਆਂ ਨਾਲ ਸਾਂਝੇ ਕੀਤੇ, ਜਿਨਾਂ ਨੂੰ ਬੱਚਿਆਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ। ਉਸ ਤੋਂ ਬਾਅਦ ਸਵਾਮੀ ਸ਼ਿਵਮ ਹੰਸ ਜੀ ਨੇ ਬੱਚਿਆਂ ਨੂੰ ਕੁਦਰਤ ਦੇ ਬਾਰੇ, ਪਾਣੀ, ਆਕਾਸ਼, ਹਵਾ ਅਤੇ ਦਰੱਖਤਾਂ ਦੇ ਬਾਰੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਚਾਨਣਾ ਪਾਇਆ ਅਤੇ ਬੱਚਿਆਂ ਕੋਲੋਂ ਵਚਨ ਲਿਆ ਕਿ ਹਰ ਬੱਚਾ ਘੱਟ ਤੋਂ ਘੱਟ ਤਿੰਨ ਦਰੱਖਤ ਲਗਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਅਤੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ। ਇਸੇ ਤਰਾਂ ਜਸਵਿੰਦਰ ਸਿੰਘ ਆਜ਼ਾਦ ਨੇ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਤਜ਼ਰਬਿਆਂ ਨਾਲ ਬੱਚਿਆਂ ਨੂੰ ਜਾਣੂ ਕਰਵਾਇਆ। ਉਸ ਤੋਂ ਬਾਅਦ ਸਕੂਲ ਦੇ ਬੱਚਿਆਂ ਨੇ ਗਿੱਧਾ ਪੇਸ਼ ਕੀਤਾ। ਇਹ ਆਈਟਮ ਸਕੂਲ ਦੀ ਦੇਖਣਯੋਗ ਸੀ। ਫਿਰ ਕੁਝ ਬੱਚਿਆਂ ਨੇ ਹੋਰ ਅਲੱਗ-ਅਲੱਗ ਰੂਪ ਨਾਲ ਆਈਟਮਾਂ ਪੇਸ਼ ਕੀਤੀਆਂ ਜਿਸ ਨੂੰ ਸਾਰਿਆਂ ਨੇ ਬਹੁਤ ਹੀ ਸਰਾਹਿਆ। ਇਸ ਤੋਂ ਬਾਅਦ ਸਕੂਲ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਹਰ ਕਲਾਸ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ। ਸਕੂਲ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਸਕੂਲ ਵਿੱਚ ਬਿਨਾਂ ਕਿਸੇ ਵੀ ਫੀਸ ਲੈਣ ਤੋਂ ਬੱਚਿਆਂ ਨੂੰ ਬਿਲਕੁਲ ਮੁਫਤ ਪੜਾਇਆ ਜਾਂਦਾ ਹੈ ਅਤੇ ਸਰਕਾਰ ਵਲੋਂ ਕਿਸੇ ਵੀ ਤਰਾਂ ਦੀ ਕੋਈ ਸਕੂਲ ਨੂੰ ਮਦਦ ਨਹੀਂ ਹੋ ਰਹੀ। ਇਨਾਂ ਤੋਂ ਇਲਾਵਾ ਕੁਝ ਬੱਚੇ ਜਿਨਾਂ ਨੇ ਸਾਰਾ ਸਾਲ ਸਕੂਲ ਵਾਸਤੇ ਬਹੁਤ ਕੁਝ ਕੀਤਾ, ਉਨਾਂ ਨੂੰ ਵੀ ਇਨਾਮ ਦਿੱਤੇ ਗਏ। ਫਿਰ ਸਕੂਲ ਵਲੋਂ ਹੀ ਬੱਚਿਆਂ ਨੂੰ ਮਿਠਾਈਆਂ ਵੀ ਵੰਡੀਆਂ ਗਈਆਂ। ਅੰਤ ਵਿੱਚ ਰਾਸ਼ਟਰਗਾਨ ਦੇ ਨਾਲ ਇਹ ਪ੍ਰੋਗਰਾਮ ਅਮਿੱਟ ਛਾਪਾਂ ਛੱਡਦਾ ਹੋਇਆ ਸੰਪੰਨ ਹੋਇਆ।

No comments:

Post Top Ad

Your Ad Spot