BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਲਾਅ ਦੇ 10 ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰ ਚਮਕਾਇਆ ਨਾਮ

ਜਲੰਧਰ 13 ਅਪ੍ਰੈਲ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਕਾਮ ਐੱਲ.ਐੱਲ.ਬੀ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਟਾਪ ਯੂਨੀਵਰਸਿਟੀ ਪੁਜ਼ੀਸ਼ਨਾਂ ‘ਤੇ ਸੰਸਥਾ ਦਾ ਨਾਮ ਚਮਾਕਿਆ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਪੰਜਵੇਂ  ਸੈਮੇਸਟਰ ਦੇ ਵਿਦਿਆਰਥੀਆਂ ਜਸਪ੍ਰੀਤ ਕੌਰ ਨੇ 447/600 ਅੰਕਾਂ ਨਾਲ ਪਹਿਲਾ, ਹਿਮਾਂਗੀ ਸ਼ਰਮਾ ਨੇ 445/600 ਅੰਕਾਂ ਨਾਲ ਦੂਸਰਾ, ਆਦਿਤਿਆ ਸ਼ਰਮਾ ਨੇ 439/600 ਅੰਕਾਂ ਨਾਲ ਤੀਸਰਾ, ਤੀਸਰੇ ਸੈਮੇਸਟਰ ਦੇ ਵਿਦਿਆਰਥੀਆਂ ਪਲਕਪ੍ਰੀਤ ਕੌਰ ਨੇ 456/600 ਅੰਕਾਂ ਨਾਲ ਪਹਿਲਾ, ਮਨਦੀਪ ਕੌਰ ਨੇ 433/600 ਅੰਕਾਂ ਨਾਲ ਦੂਸਰਾ, ਹਰਿਸ਼ਮਾ ਨੇ 432/600 ਅੰਕਾਂ ਨਾਲ ਤੀਸਰਾ ਸਥਾਨ, ਪਹਿਲੇ ਸੈਮੇਸਟਰ ਦੇ ਵਿਦਿਆਰਥੀਆਂ ਰਮਨਪ੍ਰੀਤ ਕੌਰ, ਡਿੰਪਲ, ਸੁਮਨ ਮਹਿਰਾ ਨੇ 453/600 ਅੰਕਾਂ ਨਾਲ ਦੂਸਰਾ, ਰਿਤੀਕਾ ਵਰਮਾ ਨੇ 444/600 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਕਾਲਜ ਮੈਨੇਜਮੇˆਟ ਅਤੇ ਮਾਤਾ ਪਿਤਾ ਦੇ ਸਾਥ ਅਤੇ ਮਿਹਨਤ ਨੂੰ ਦਿੱਤਾ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਜੋ ਵਿਦਿਆਰਥੀ ਪੀ.ਸੀ.ਐੱਸ (ਜੁਡਿਸ਼ਲ) ਅਤੇ ਆਈ.ਏ.ਐੱਸ ਦੀ ਕੋਚਿੰਗ ਲੈਣਾ ਚਾਹੁੰਦੇ ਹੈ ਉਨ੍ਹਾਂਨੂੰ ਸੇਂਟ ਸੋਲਜਰ ਵਲੋਂ ਕੋਚਿੰਗ ਅਤੇ ਮਾਸਟਰ ਰਾਜਕੰਵਰ ਚੋਪੜਾ ਸਕਾਲਰਸ਼ਿਪ ਦਿੱਤੀ ਜਾਵੇਗੀ। ਕਾਲਜ ਡਾਇਰੇਕਟਰ ਡਾ. ਐੱਸ.ਸੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਕਰ ਸੰਸਥਾ ਅਤੇ ਮਾਪਿਆ ਦਾ ਨਾਮ ਰੋਸ਼ਨ ਕਰਣ ਨੂੰ ਕਿਹਾ।

No comments: