BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਥਕ ਮਸਲਿਆਂ ਦੇ ਹੱਲ ਲਈ ਸਰਬੱਤ ਖਾਲਸਾ ਜਥੇਦਾਰਾਂ ਨੇ ਸਿੱਖ ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੀ ਮੀਟਿੰਗ ਜਲੰਧਰ ਵਿਖੇ 5 ਨੂੰ

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਥ ਵਿੱਚ ਬਹੁਤ ਸਾਰੇ ਮਸਲੇ ਪੇਚੀਦਾ ਹੁੰਦੇ ਜਾ ਰਹੇ ਹਨ ਜਿੰਨਾਂ ਦਾ ਹੱਲ ਬਹੁਤ ਜਰੂਰੀ ਹੈ ਪਹਿਲਾਂ ਹੀ ਬਹੁਤ ਮਸਲੇ ਹਨ ਜਿੰਨਾਂ ਦਾ ਹੱਲ ਨਹੀ ਲੱਭ ਰਿਹਾ ਪਰ ਰੋਜ਼ ਨਵੇਂ ਨਵੇਂ ਮਸਲੇ ਪੰਥ ਦੇ ਅੰਦਰੋਂ ਅਤੇ ਬਾਹਰੋਂ ਜੁੜਦੇ ਜਾ ਰਹੇ ਹਨ ਇੰਨਾਂ ਮਸਲਿਆਂ ਤੇ ਪੰਥ ਦੀ ਸਾਂਝੀ ਰਾਇ ਬਣਾਉਣ ਲਈ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਸਹਿਬਾਨਾਂ ਨੇ ਕੌਮੀ ਦਰਦ ਰੱਖਣ ਵਾਲੀਆਂ ਸਿੱਖ ਧਾਰਮਿਕ ਰਾਜਨੀਤਕ ਜਥੇਬੰਦੀਆਂ ਅਤੇ ਸੰਤ ਮਹਾਂਪੁਰਸ਼ ਪਰਚਾਰਕਾਂ ਦੀ ਇੱਕ ਜਰੂਰੀ ਮੀਟਿੰਗ 5 ਮਾਰਚ ਦਿਨ ਵੀਰਵਾਰ ਨੂੰ ਸਵੇਰੇ 11 ਵਜ਼ੇ ਗੁਰਦੁਆਰਾ ਗੁਰੂ ਤੇਗ ਬਹਾਦੁਰ ਸਾਹਿਬਬ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਵਿਖੇ ਸੱਦੀ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਇਸ ਸਬੰਧ ਵਿੱਚ ਅਕਾਲੀ ਦਲ ਅੰਮਿ੍ਤਸਰ, ਸੰਯੁਕਤ ਅਕਾਲੀ ਦਲ, ਦਲ ਖਾਲਸਾ, ਸੁਤੰਤਰ ਅਕਾਲੀ ਦਲ, ਅਕਾਲੀ ਦਲ 1920, ਅਕਾਲੀ ਦਲ ਦਿੱਲੀ, ਜਨਤਾ ਅਕਾਲੀ ਦਲ, ਦਿੱਲੀ ਸਿੱਖ ਗੁਰਦੁਆਰਾ ਪਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਮਨੇਜ਼ਮੈਂਟ ਕਮੇਟੀ, ਸਦਭਾਵਨਾ ਦਲ ਸ਼੍ਰੋਮਣੀ ਕਮੇਟੀ ਮੈਂਬਰ ਫਰੰਟ, ਸੰਤ ਮਹਾਂਪੁਰਸ਼ ਪਰਚਾਰਕ ਵਿਦਵਾਨਾਂ ਨੂੰ ਸੁਨੇਹੇ ਲੱਗ ਚੁੱਕੇ ਹਨ ਅਤੇ ਬਾਕੀਆਂ ਨੂੰ ਦੋ ਦਿਨ ਵਿੱਚ ਲੱਗ ਜਾਣਗੇ।  ਓਹਨਾਂ ਕਿਹਾ ਕਿ ਗੁਰੂ ਗਰੰਥ ਸਾਹਿਬ ਜੀ ਦੀ ਥਾਂ ਥਾਂ ਪੰਥ ਦੋਖੀਆਂ ਵਲੋਂ ਕੀਤੀ ਬੇਅਦਬੀ ਬਰਗਾੜੀ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਭਾਰਤ ਦੀਆਂ ਜ਼ੇਲਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਾਨਕ ਸ਼ਾਹ ਫਕੀਰ ਫਿਲਮ ਦਾ ਮਸਲਾ ਮੁੱਖ ਤੌਰ 'ਤੇ ਵਿਚਾਰ ਦਾ ਵਿਸ਼ਾ ਹੋਵੇਗਾ ਅਤੇ ਹੋਰ ਪੰਥਕ ਮਸਲੇ ਵੀ ਸਮੇਂ ਅਨੁਸਾਰ ਵਿਚਾਰੇ ਜਾਣਗੇ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸਾਰੇ ਜਥੇਦਾਰ ਸਹਿਬਾਨਾਂ ਵਲੋਂ ਸਾਂਝੇ ਤੌਰ 'ਤੇ ਅਪੀਲ ਹੈ ਕਿ ਜੋ ਵੀ ਆਗੂ ਕੌਮ ਦਾ ਦਰਦ ਰੱਖਦੇ ਹਨ ਤੇ ਉਪਰੋਕਤ ਮਸਲਿਆਂ ਦਾ ਹੱਲ ਚਹੁੰਦੇ ਹਨ ਉਹ ਆਪਣੇ ਸਾਰੇ ਰੁਝੇਵੇਂ ਰੱਦ ਕਰਕੇ ਇਸ ਮੀਟਿੰਗ ਵਿੱਚ ਬੇਨਤੀ ਨੂੰ ਪਰਵਾਨ ਕਰਕੇ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨ।

No comments: