ਮੁਕੰਦਪੁਰ ਕਾਲਜ ਦੇੇ ਐੱਮ.ਐੱਸ.ਸੀ.-ਆਈ.ਟੀ. ਕੋਰਸ ਦੇ ਸ਼ਾਨਦਾਰ ਨਤੀਜੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Wednesday, 11 April 2018

ਮੁਕੰਦਪੁਰ ਕਾਲਜ ਦੇੇ ਐੱਮ.ਐੱਸ.ਸੀ.-ਆਈ.ਟੀ. ਕੋਰਸ ਦੇ ਸ਼ਾਨਦਾਰ ਨਤੀਜੇ

ਜਲੰਧਰ 11 ਅਪ੍ਰੈਲ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋ ਦਸੰਬਰ-2017 'ਚ ਲਈ ਗਈ ਐੱਮ.ਐੱਸ.ਸੀ. -ਆਈ.ਟੀ.(ਦੋ ਸਾਲਾਂ) ਸਮੈਸਟਰ - ਪਹਿਲਾ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ।ਕਾਲਜ ਪਿ੍ਰੰਸੀਪਲ ਡਾ. ਗੁਰਜੰਟ ਸਿੰਘ ਨੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਪੋ੍ਰ. ਸੁਖਮਿੰਦਰ ਬਾਵਾ ਅਤੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ  ਦੇ ਇੰਚਾਰਜ ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕ ਦਿੰਦਿਆਂ ਦੱਸਿਆ ਕਿ ਪ੍ਰੀਆ ਲੱਧਰ ਸਪੁੱਤਰੀ ਸ੍ਰੀ. ਰਾਜ ਕੁਮਾਰ ਵਾਸੀ ਨਵਾਂਸ਼ਹਿਰ ਨੇੇ 71.83% ਅੰਕ ਲੈ ਕੇ ਕਲਾਸ ਵਿੱਚੋਂ ਪਹਿਲਾ, ਸੁਖਪ੍ਰੀਤ ਕੌਰ ਸਪੁੱਤਰੀ ਸ੍ਰੀ. ਸੀਤਲ ਸਿੰਘ ਵਾਸੀ ਸਾਧਪੁਰ ਅਤੇ ਦੀਕਸ਼ਾ ਬਾਲੀ ਸਪੁੱਤਰੀ ਸ੍ਰੀ. ਰੂਪ ਲਾਲ ਬਾਲੀ ਨੇ 65.83% ਅੰਕ ਲੈ ਕੇ ਦੂਜਾ ਅਤੇ ਅਮਨਦੀਪ ਕੌਰ ਸਪੁੱਤਰੀ ਸ੍ਰੀ.ਮੱਖਣ ਸਿੰਘ ਵਾਸੀ ਲਿੱਧੜ ਖੁਰਦ ਨੇ 65.50% ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ।ਉਨ੍ਹਾ ਦੱਸਿਆ ਕਿ ਇਸ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਨਤੀਜੇ ਦੇ ਰਹੇ ਹਨ।ਇਸ ਲਈ  ਸਾਰਾ ਵਿਭਾਗ ਵਧਾਈ ਦਾ ਪਾਤਰ ਹੈ।ਸ. ਗੁਰਚਰਨ ਸਿੰਘ ਸ਼ੇਰਗਿਲ ਬਾਨੀ ਕਾਲਜ ਤੇ ਸ. ਸੁਰਿੰਦਰ ਸਿੰੰਘ ਢੀਂਡਸਾ ਵਾਈਸ ਚੇਅਰਮੈਨ ਕਾਲਜ ਪੀ.ਟੀ.ਏ ਨੇ ਵਿਭਾਗ ਦੇ ਸਮੂਹ ਸਟਾਫ ਤੇ ਵਿਦਿਆਰਥਣਾਂ ਨੂੰ ਮੁਬਾਰਕ ਦਿੰਦਿਆਂ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।

No comments:

Post Top Ad

Your Ad Spot