BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੇ.ਸੀ.ਆਈ. ਨੈਸ਼ਨਲ ਪ੍ਰੈਜੀਡੈਂਟ ਪੁੱਜੇ ਸੇਂਟ ਸੋਲਜਰ ਕੈਂਪਸ

ਨੌਜਵਾਨਾਂ ਦੀ ਸੋਚ ਨੂੰ ਸਹੀ ਦਿਸ਼ਾ ਦੇਣ ਲਈ ਮਿਲਣਗੇ ਟ੍ਰੇਨਿੰਗ ਪ੍ਰੋਗਰਾਮ
ਜਲੰਧਰ 6 ਅਪ੍ਰੈਲ (ਜਸਵਿੰਦਰ ਆਜ਼ਾਦ)- ਜੇ.ਸੀ.ਆਈ. ਇੰਡੀਆ ਦੇ ਨੈਸ਼ਨਲ ਪ੍ਰੈਜੀਡੈਂਟ ਜੇ.ਸੀ.ਆਈ. ਸੈਨੇਟਰ ਅਰਪਿਤ ਹਾਥੀ, ਜ਼ੋਨ ਪ੍ਰੈਜ਼ੀਡੈਂਟ ਜੇ.ਐੱਫ.ਐੱਮ. ਜੇ.ਸੀ.ਆਈ. ਅੰਕੁਸ਼ ਗੁਪਤਾ ਵਿਸ਼ੇਸ਼ ਤੌਰ 'ਤੇ ਸੇਂਟ ਸੋਲਜਰ ਕੈਂਪਸ ਕਪੂਰਥਲਾ ਰੋਡ ਪੁੱਜੇ। ਉਨਾਂ ਦੇ ਆਉਣ ਦਾ ਮੁੱਖ ਉਦੇਸ਼ ਸੇਂਟ ਸੋਲਜਰ ਵੱਲੋਂ ਪਿਛਲੇ ਅੱਠ ਸਾਲਾਂ ਵਿੱਚ ਜੇ.ਸੀ.ਆਈ. ਨਾਲ ਮਿਲ ਕੇ ਸਮਾਜ ਦੇ ਹਿੱਤਾਂ ਲਈ ਕੀਤੇ ਗਏ ਕੰਮਾਂ ਦੀ  ਸ਼ਲਾਘਾ ਕਰਨਾ ਤੇ ਸੇਂਟ ਸੋਲਜਰ ਵਿੱਚ ਜੇ.ਜੇ. ਵਿੰਗ ਸਥਾਪਿਤ ਕਰਨਾ ਸੀ, ਜਿਸ ਦੇ ਚਲਦੇ ਜੇ.ਸੀ.ਆਈ. ਵੱਲੋਂ ਸੇਂਟ ਸੋਲਜਰ ਦੇ ਨੌਜਵਾਨ ਵਿਦਿਆਰਥੀਆਂ ਨੂੰ ਪੂਰਾ ਸਾਲ ਉਨਾਂ ਦੇ ਵਿਅਕਤੀਤਵ, ਉਨਾਂ ਦੀ ਉਮਰ ਤੇ ਉਨਾਂ ਦੀ ਸੋਚ ਨੂੰ ਸਹੀ ਦਿਸ਼ਾ ਦੇਣ ਲਈ ਟ੍ਰੇਨਿੰਗ ਮੁਹੱਈਆ ਕਰਵਾਉਣਾ ਸੀ। ਸੰਸਥਾ ਵਿੱਚ ਪੁੱਜਣ 'ਤੇ ਉਨਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਪ੍ਰਤਿਭਾ, ਜੇ.ਸੀ.ਆਈ. ਜਲੰਧਰ ਗਰੇਸ ਦੀ ਪ੍ਰ੍ਰਧਾਨ ਸ਼੍ਰੀਮਤੀ ਨਵਜੋਤ ਕੌਰ, ਜੇ.ਸੀ.ਆਈ. ਜਲੰਧਰ ਸਿਟੀ ਦੇ ਪ੍ਰਧਾਨ ਸੰਜੇ ਉਪਾਧਿਆਏ, ਆਈ.ਪੀ.ਪੀ. ਕਰਨ ਬੱਗਾ, ਜੇ.ਸੀ.ਆਈ. ਜਲੰਧਰ ਦੇ ਪ੍ਰਧਾਨ ਕੁੰਵਰ ਸੂਦ, ਆਈ.ਪੀ.ਪੀ. ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਰੂਪ ਵਿੱਚ ਕੀਤਾ। ਇਸ ਮੌਕੇ ਸੰਸਥਾ ਵਿੱਚ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਨੈਸ਼ਨਲ ਪ੍ਰੈਜ਼ੀਡੈਂਟ, ਜ਼ੋਨ ਪ੍ਰੈਜ਼ੀਡੈਂਟ, ਕੁਆਰਡੀਨੇਟਰ ਇੰਦਰਜੀਤ ਨਾਗਪਾਲ ਦੇ ਨਾਲ-ਨਾਲ ਜੇ.ਸੀ.ਆਈ. ਦੇ ਮੈਂਬਰ ਖ਼ੂਬ ਨੱਚੇ। ਨੈਸ਼ਨਲ ਪ੍ਰੈਜ਼ੀਡੈਂਟ ਨੇ ਜੇ.ਜੇ. ਵਿੰਗ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਨੌਜਵਾਨਾਂ ਨੂੰ ਦੇਸ਼ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ 'ਤੇ ਜੇ.ਸੀ.ਆਈ. ਜਲੰਧਰ ਸਿਟੀ ਵੱਲੋਂ ਸੇਂਟ ਸੋਲਜਰ ਵਿੱਚ ਬੂਟ ਵੀ ਲਗਾਇਆ ਗਿਆ। ਇਸ ਮੌਕੇ ਜੇ.ਸੀ.ਆਈ. ਜਲੰਧਰ ਵੱਲੋਂ ਜੇ.ਸੀ.ਆਈ. ਸਾਕਸ਼ੀ, ਡਾ. ਲਵਨੀਨ, ਮੀਨੂ ਸ਼ਾਹੀ, ਸ਼ਵੇਤਾ, ਰਜਨੀ ਦੇ ਇਲਾਵਾ ਜੇ.ਸੀ.ਆਈ. ਜਲੰਧਰ ਸਿਟੀ ਤੋਂ ਤਨੂ, ਸ਼ਵੇਤਾ, ਕੇ.ਕੇ. ਵਾਧਵਾਨੀ ਵੀ ਹਾਜ਼ਰ ਸਨ।

No comments: