BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਐੱਮ.ਬੀ.ਏ ਵਿਦਿਆਰਥੀਆਂ ਨੇ ਕੀਤਾ ਕੋਕਾ ਕੋਲਾ ਲੁਧਿਆਣਾ ਵਿਜਿਟ

ਜਲੰਧਰ 2 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਐੱਮ.ਬੀ.ਏ ਵਿਦਿਆਰਥੀਆਂ ਲਈ ਇੰਡਸਟਰਿਅਲ ਵਿਜਿਟ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨਵਜੋਤ, ਰਾਜੇਸ਼, ਸੰਦੀਪ, ਅਮ੍ਰਿਤ, ਰਮਨ, ਅਰਜੁਨ, ਬਲਜੀਤ, ਗੁਰਪ੍ਰੀਤ, ਵਿਸ਼ਾਲ, ਮਨਿੰਦਰ, ਜੋਤੀ, ਅੰਸ਼ੁ, ਵਿਕਾਸ ਆਦਿ ਨੇ ਕੋਕਾ ਕੋਲਾ ਲੁਧਿਆਣਾ ਬੇਵੇਰਗਿਸ ਵਿੱਚ ਵਿਜਿਟ ਕੀਤਾ। ਇਸ ਮੌਕੇ  ਵਿਦਿਆਰਥੀਆਂ ਦਾ ਸਵਾਗਤ ਟੇਰਿਟਰੀ ਹੈੱਡ ਅਤੇ ਸਟਾਫ ਮੇਂਬਰਸ ਵਲੋਂ ਕੀਤਾ ਗਿਆ। ਉਨ੍ਹਾਂਨੇ ਵਿਦਿਆਰਥੀਆਂ ਨੂੰ ਇੰਡਸਟਰਿਅਲ ਆਟੋਮੇਸ਼ਨ, ਉਤਪਾਦ ਦੀ ਸ਼ੁਰੂ ਤੋਂ ਲੈ ਕੇ ਪੈਕਿੰਗ ਤੱਕ ਤਿਆਰ ਕਰਣਾ, ਕੰਪਨੀ ਦੇ ਕੰਮ ਕਰਣ ਦੀ ਪਰਿਕ੍ਰੀਆ ਆਦਿ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਅਤੇ ਦਿਖਾਇਆ। ਟ੍ਰੇਨਿੰਗ ਐਂਡ ਪਲੇਸਮੇਂਟ ਅਫਸਰ ਦੀਪਕ ਸ਼ਰਮਾ, ਐੱਚ.ਓ.ਡੀ ਸੋਨੂ ਸ਼ਰਮਾ ਨੇ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਵਿਜਿਟ ਦਾ ਮੱਕਸਦ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਗਿਆਨ ਨਾਲ ਜਾਣੂ ਕਰਵਾਉਣਾ ਸੀ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਸਮੇਂ ਤੇ ਇਸ ਪ੍ਰਕਾਰ ਦੀ ਵਿਜਿਟ ਕਰਵਾਈ ਹੈ ਤਾਂਕਿ ਕਲਾਸਰੂਮ ਟੀਚਿੰਗ ਅਤੇ ਅਸਲੀ ਜੀਵਨ ਉਦਯੋਗ ਦੇ ਫਰਕ ਨੂੰ ਘੱਟ ਕੀਤਾ ਜਾ ਸਕੇ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਸੰਸਥਾ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੀ ਪ੍ਰੈਕਟਿਕਲ ਟ੍ਰੇਨਿੰਗ ਨਾਲ ਵਿਦਿਆਰਥੀਆਂ ਨੂੰ ਪਲੇਸਮੇਂਟ ਦੇ ਸਮੇਂ ਆਸਾਨੀ ਹੁੰਦੀ ਹੈ।

No comments: