BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸਕੂਲ ਤਲਵੰਡੀ ਸਾਬੋ ਦਾ ਨਤੀਜਾ ਸ਼ਾਨਦਾਰ ਰਿਹਾ

ਤਲਵੰਡੀ ਸਾਬੋ, 6 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਗਿਆਰਵੀਂ (ਕਾਮਰਸ, ਆਰਟਸ ਅਤੇ ਸਾਇੰਸ ਗਰੁੱਪ) ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚ ਕਾਮਰਸ ਦਾ ਨਤੀਜਾ ਸੌ ਫੀਸਦੀ ਰਿਹਾ। ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਦੱਸਿਆ ਕਿ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਰਮਨਦੀਪ ਕੌਰ ਨੇ 91%, ਅਮਨਵੀਰ ਕੌਰ ਨੇ 87% ਅਤੇ ਜਸ਼ਨਪ੍ਰੀਤ ਕੌਰ ਅਤੇ ਸਿਮਰਜੀਤ ਕੌਰ ਨੇ 86% ਨੰਬਰ ਲੈ ਕੇ ਹਾਸਲ ਕੀਤੀ। ਗਿਆਰਵੀਂ ਆਰਟਸ ਦਾ ਨਤੀਜਾ 94% ਰਿਹਾ ਅਤੇ ਇਸ ਜਮਾਤ ਵਿੱਚੋਂ ਪਹਿਲੀ ਪੁਜੀਸ਼ਨ ਰਮਨਦੀਪ ਕੌਰ ਨੇ 89%, ਦੂਜੀ ਪੁਜੀਸ਼ਨ ਖੁਸ਼ਮੀਨ ਕੌਰ ਨੇ 86% ਅਤੇ 80% ਨੰਬਰ ਲੈ ਕੇ ਤੀਸਰੀ ਪੁਜੀਸ਼ਨ ਖੁਸ਼ਪ੍ਰੀਤ ਕੌਰ ਨੇ ਹਾਸਿਲ ਕੀਤੀ। ਇਸੇ ਤਰ੍ਹਾਂ ਹੀ ਗਿਆਰਵੀਂ ਮੈਡੀਕਲ ਅਤੇ ਨਾਨ-ਮੈਡੀਕਲ ਦਾ ਨਤੀਜਾ 88% ਰਿਹਾ। ਜਿਸ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਕ੍ਰਮਵਾਰ ਲਵਪ੍ਰੀਤ ਕੌਰ ਨੇ 91%, ਜਸਪਿੰਦਰ ਕੌਰ ਨੇ 86.4% ਅਤੇ ਨਵਜੋਤ ਕੌਰ ਨੇ 82% ਨੰਬਰ ਹਾਸਲ ਕੀਤੇ। ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਸਨਮਾਨਿਤ ਕੀਤਾ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

No comments: