BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਾਟਕਕਾਰ ਅਜਮੇਰ ਔਲਖ ਦੀ ਬੇਟੀ ਅਤੇ ਗੁਰਵਿੰਦਰ ਬਰਾੜ ਦੀ ਪਤਨੀ ਦੇ ਦੇਹਾਂਤ 'ਤੇ ਸਮਾਜ ਸੇਵੀ ਸੰਸਥਾਵਾਂ ਪ੍ਰਗਟਾਇਆ ਦੁੱਖ

ਤਲਵੰਡੀ ਸਾਬੋ, 4 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਦੇ ਮਸ਼ਹੂਰ ਨਾਟਕਕਾਰ ਸਵ. ਪ੍ਰੋ. ਅਜਮੇਰ ਸਿੰਘ ਔਲਖ ਦੀ ਬੇਟੀ ਅਤੇ ਉੱਘੇ ਪੰਜਾਬੀ ਗਾਇਕ ਗੁਰਵਿੰਦਰ ਸਿੰਘ ਬਰਾੜ ਦੀ ਧਰਮਪਤਨੀ ਸੁਹਜਦੀਪ ਕੌਰ ਬਰਾੜ ਦੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਜਾਣ ਦੇ ਹਲਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਦੁੱਖ ਪ੍ਰਗਟ ਕੀਤਾ ਹੈ। ਅੱਜ ਇੱਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਯੂਥ ਕਲੱਬਜ ਐਸੋਸੀਏਸ਼ਨ ਦੇ ਸਰਪ੍ਰਸਤ ਰਣਜੀਤ ਬਰਾੜ ਤੇ ਪ੍ਰਧਾਨ ਅੰਮ੍ਰਿਤਪਾਲ ਬਰਾੜ, ਮਾਲਵਾ ਕਲੱਬ ਪ੍ਰਧਾਨ ਗਗਨਦੀਪ ਸਿੰਘ, ਚੇਅਰਮੈਨ ਬਲਵਿੰਦਰ ਬੱਡੂ, ਸਹਾਰਾ ਕਲੱਬ ਦੇ ਬਰਿੰਦਰਪਾਲ ਮਹੇਸ਼ਵਰੀ ਤੇ ਅਵਤਾਰ ਮੈਨੂੰਆਣਾ, ਰਾਇਲ ਕਲੱਬ ਦੇ ਡਾ. ਪਰਮਜੀਤ ਕੌਰੇਆਣਾ, ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਨਗਰ ਦੇ ਆਜਾਦ ਕੌਂਸਲਰ ਸਤਿੰਦਰ ਸਿੱਧੂ, ਦਮਦਮਾ ਸਾਹਿਬ ਪ੍ਰੈੱਸ ਕਲੱਬ ਪ੍ਰਧਾਨ ਰਣਜੀਤ ਸਿੰਘ ਰਾਜੂ, ਗੁਰਮੀਤ ਬੁੱਟਰ ਮਾਲਵਾ ਵੈੱਲਫੇਅਰ ਕਲੱਬ ਬੰਗੀ, ਦਲੀਪ ਸਿੰਘ ਯੁਵਕ ਭਲਾਈ ਕਲੱਬ ਮਿਰਜੇਆਣਾ, ਸਾਧੂ ਸਦਾ ਰਾਮ ਅਕੈਡਮੀ ਦੇ ਸੁਖਦੇਵ ਸਿੰਘ ਫੌਜੀ, ਗੁਰਜੀਤ ਸਿੰਘ ਭਗਵਾਨ ਬਾਲਮੀਕ ਵੈੱਲਫੇਅਰ ਕਲੱਬ ਕੌਰੇਆਣਾ, ਗੁਰਤੇਜ ਸਿੰਘ ਭਾਗੀਵਾਂਦਰ ਸਿੱਧ ਬਾਬਾ ਬਾਘ ਸਿੰਘ ਯੁਵਕ ਭਲਾਈ ਕਲੱਬ, ਅਮਨਦੀਪ ਸਿੰਘ ਸ਼ਹੀਦ ਉੂਧਮ ਸਿੰਘ ਸਪੋਰਟਸ ਕਲੱਬ ਮਾਹੀਨੰਗਲ, ਮਨਪ੍ਰੀਤ ਸਿੰਘ ਸ਼ੇਖਪੁਰਾ, ਅੰਮ੍ਰਿਤਪਾਲ ਸਿੰਘ ਮਲਕਾਣਾ, ਰਾਜਪਾਲ ਸਿੰਘ ਸੁਖਲੱਧੀ, ਜਸਵੀਰ ਬਰਾੜ ਬੰਗੀ ਆਦਿ ਨੇ ਰੰਗਮੰਚ ਦੀ ਉੱਘੀ ਅਦਾਕਾਰ ਸੁਹਜਦੀਪ ਬਰਾੜ ਦੇ ਅਕਾਲ ਚਲਾਣੇ ਨੂੰ ਪਰਿਵਾਰ ਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

No comments: