BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ੍ਰੀਮਤੀ ਕੁਲਵਿੰਦਰਜੀਤ ਕੌਰ ਨੇ ਸ.ਸ.ਸ.ਸ. ਤਲਵੰਡੀ ਸਾਬੋ ਵਿਖੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਤਲਵੰਡੀ ਸਾਬੋ, 3 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀਆਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਵਿਭਾਗੀ ਤਰੱਕੀਆਂ ਅਧੀਨ ਲੈਕਚਰਾਰ ਕਾਮਰਸ ਸਸਸਸ ਹੇਠ ਜ਼ਿਲ੍ਹਾ ਅੰਮ੍ਰਿਤਸਰ ਤੋਂ  ਪ੍ਰਮੋਟ ਹੋ ਕੇ ਪ੍ਰਿੰਸੀਪਲ ਬਣੇ ਸ੍ਰੀਮਤੀ ਕੁਲਵਿੰਦਰਜੀਤ ਕੌਰ ਨੇ ਸਸਸਸ ਤਲਵੰਡੀ ਸਾਬੋ ਵਿਖੇ ਕਾਫੀ ਸਮੇਂ ਤੋਂ ਖਾਲੀ ਪਈ ਪ੍ਰਿੰਸੀਪਲ ਦੀ ਅਸਾਮੀ ਤੇ ਬਤੌਰ ਪ੍ਰਿੰਸੀਪਲ ਹਾਜ਼ਰ ਹੋ ਅਹੁਦਾ ਸੰਭਾਲ ਲਿਆ ਹੈ। ਸਮੂਹ ਸਟਾਫ ਨੇ ਮੈਡਮ ਪ੍ਰਿੰਸੀਪਲ ਨੂੰ ਮੁਬਾਰਕਬਾਦ ਦਿਤੀ ਅਤੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪ੍ਰਿੰਸੀਪਲ ਮੈਡਮ ਨੇ ਸਕੂਲ ਦੀ ਤਰੱਕੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਇਸ ਸਮੇਂ ਲੈਕ. ਸ਼ਰਨਪ੍ਰੀਤ ਕੌਰ, ਲੈਕ. ਨਰਿੰਦਰ ਕੁਮਾਰ, ਲੈਕ. ਗੁਰਚਰਨ ਸਿੰਘ, ਲੈਕਚਰਾਰ ਹਰਜੋਤ ਕੌਰ, ਅਧਿਆਪਕ ਅਸ਼ਵਨੀ ਕੁਮਾਰ, ਸੁਖਦੇਵ ਸਿੰਘ, ਮਨਦੀਪ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਅਨਮੋਲ ਪ੍ਰੀਤ ਕੌਰ,ਪੂਨਮ, ਪ੍ਰੀਤੀ, ਰਜਨੀ ਬਾਲਾ, ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।

No comments: