ਮੁਕੰਦਪੁਰ ਕਾਲਜ ਦੇੇ ਬੀ.ਸੀ.ਏ. ਕੋਰਸ ਦੇ ਸ਼ਾਨਦਾਰ ਨਤੀਜੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Tuesday, 10 April 2018

ਮੁਕੰਦਪੁਰ ਕਾਲਜ ਦੇੇ ਬੀ.ਸੀ.ਏ. ਕੋਰਸ ਦੇ ਸ਼ਾਨਦਾਰ ਨਤੀਜੇ

ਜਲੰਧਰ 10 ਅਪ੍ਰੈਲ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋ ਦਸੰਬਰ-2017 'ਚ ਲਈ ਗਈ ਬੀ.ਸੀ.ਏ (ਤਿੰਨ ਸਾਲਾ) ਸਮੈਸਟਰ - ਤੀਜਾ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ।ਕਾਲਜ ਪਿ੍ਰੰਸੀਪਲ ਡਾ. ਗੁਰਜੰਟ ਸਿੰਘ ਨੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਪੋ੍ਰ. ਸੁਖਮਿੰਦਰ ਬਾਵਾ ਅਤੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ  ਦੇ ਇੰਚਾਰਜ ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕ ਦਿੰਦਿਆਂ ਦੱਸਿਆ ਕਿ ਪ੍ਰੀਤੀ ਸਪੁੱਤਰੀ ਸ੍ਰੀ. ਪ੍ਰੇਮ ਚੰਦ ਵਾਸੀ ਚੱਕ ਬਿਲਗਾ ਨੇੇ 65.67% ਅੰਕ ਲੈ ਕੇ ਅਤੇ ਮਨੀਸ਼ਾ ਰਾਣੀ ਸਪੁੱਤਰੀ ਸ੍ਰੀ. ਮੰਗਤ ਰਾਮ ਵਾਸੀ ਤਾਹਰਪੁਰ ਨੇ 62.27% ਅੰਕ ਲੈ ਕੇ ਕਲਾਸ ਵਿੱਚੋਂ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ ਹੈ।ਇਨ੍ਹਾਂ ਤੋਂ ਇਲਾਵਾ ਸਰਬਜੀਤ ਕੌਰ ਸਪੁੱਤਰੀ ਸ੍ਰੀ. ਜੋਗਾ ਰਾਮ ਵਾਸੀ ਹੀਂਓ ਨੇ 60.67% ਅੰਕ ਲੈ ਕੇ ਅਤੇ ਮਨੀਸ਼ਾ ਸਪੁੱਤਰੀ ਸ੍ਰੀ. ਸਤਨਾਮ ਸਿੰਘ ਵਾਸੀ ਨੂਰਪੁਰ ਨੇ 60.67% ਅੰਕ ਲੈ ਕੇ ਕਲਾਸ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ।ਉਨ੍ਹਾ ਦੱਸਿਆ ਕਿ ਇਸ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਨਤੀਜੇ ਦੇ ਰਹੇ ਹਨ।ਇਸ ਲਈ  ਸਾਰਾ ਵਿਭਾਗ ਵਧਾਈ ਦਾ ਪਾਤਰ ਹੈ।ਸ. ਗੁਰਚਰਨ ਸਿੰਘ ਸ਼ੇਰਗਿਲ ਬਾਨੀ ਕਾਲਜ ਤੇ ਸ. ਸੁਰਿੰਦਰ ਸਿੰੰਘ ਢੀਂਡਸਾ ਵਾਈਸ ਚੇਅਰਮੈਨ ਕਾਲਜ ਪੀ.ਟੀ.ਏ ਨੇ ਵਿਭਾਗ ਦੇ ਸਮੂਹ ਸਟਾਫ ਤੇ ਵਿਦਿਆਰਥਣਾਂ ਨੂੰ ਮੁਬਾਰਕ ਦਿੰਦਿਆਂ ਵਿਦਿਆਰਥਣਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।

No comments:

Post Top Ad

Your Ad Spot