BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਹੰਗ ਸਿੰਘਾਂ ਦੇ ਮਹੱਲੇ ਦੌਰਾਨ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੀ ਭੇਂਟ ਚੜਿਆ ਇੱਕ ਨਿਹੰਗ ਸਿੰਘ, ਇੱਕ ਨਿਹੰਗ ਸਿੰਘ ਜਖਮੀ

ਤਲਵੰਡੀ ਸਾਬੋ, 15 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਵਿਸਾਖੀ ਮੇਲੇ ਦੀ ਸਮਾਪਤੀ ਮੋਕੇ ਨਹਿੰਗ ਸਿੰਘ ਜਥੇਬੰਦੀਆਂ ਵੱਲੋ ਸਜਾਏ ਗਏ ਮਹੱਲੇ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਵਧੀਆ ਇੰਤਜਾਮ ਨਾ ਕਰ ਸਕਣ ਕਾਰਨ ਘੋੜਿਆਂ ਦੀ ਫੇਟ ਵਿੱਚ ਆਉਣ ਨਾਲ ਇੱਕ ਨਹਿੰਗ ਸਿੰਘ ਦੀ ਮੌਤ ਹੋ ਗਈ ਜਦੋਂਕਿ ਇੱਕ ਹੋਰ ਨਿਹੰਗ ਸਿੰਘ ਗੰਭੀਰ ਜਖਮੀ ਹੋ ਗਿਅ। ਜਾਣਕਾਰੀ ਅਨੁਸਾਰ ਦਮਦਮਾ ਸਾਹਿਬ ਵਿਖੇ ਵਿਸਾਖੀ ਮੇਲੇ ਦੀ ਸਮਾਪਤੀ ਮੌਕੇ ਨਹਿੰਗ ਸਿੰਘ ਜਥੇਬੰਦੀਆਂ ਵੱਲੋ ਮਹੱਲਾ ਸਜਾਇਆ ਜਾਂਦਾ ਹੈ ਜਿਸ ਦੌਰਾਨ ਘੋੜ ਦੌੜ ਵੀ ਕਰਵਾਈ ਜਾਦੀ ਹੈ ਘੋੜ ਦੌੜ ਦੌਰਾਨ ਦੋ ਘੋੜਿਆਂ ਦੇ ਭੇੜ ਵਿੱਚ ਆਉਣ ਨਾਲ ਨਹਿੰਗ ਬਾਬਾ ਸ਼ਿੰਦਰ ਸਿੰਘ ਵਾਸੀ ਕਾਉਣੀ ਜਿਲਾ ਸ੍ਰੀ ਮੁਕਤਸਰ ਸਾਹਿਬ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿੰਨਾ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਉਹਨਾਂ ਨੂੰ ਜਖਮੀ ਹਾਲਤ ਵਿੱਚ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਪਰ ਹਾਲਤ ਗੰਭੀਰ ਹੋਣ ਕਰਕੇ ਐਂਬੂਲੈਸ 108 ਰਾਹੀਂ ਬਠਿੰਡਾ ਰੈਫਰ ਕਰ ਦਿੱਤਾ ਜਿਥੇ ਨਹਿੰਗ ਸ਼ਿੰਦਰ ਸਿੰਘ ਜਖਮਾ ਦਾ ਤਾਬ ਨਾ ਸਹਾਰਦੇ ਹੋਏ ਅਕਾਲ ਚਲਾਣਾ ਕਰ ਗਏ। ਜਦੋਂਕਿ ਕਿ ਇੱਕ ਹੋਰ ਨਿਹੰਗ ਸਿੰਘ ਭੂਰਾ ਸਿੰਘ ਵਾਸੀ ਰਣੀਆ (ਮੋਗਾ) ਵੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਇਥੇ ਦੱਸਣਾ ਬਣਦਾ ਹੈ ਕਿ ਨਹਿੰਗ ਸਿੰਘਾਂ ਵੱਲਂੋ ਕੱਢੇ ਜਾਂਦੇ ਮਹੱਲੇ ਲਈ ਇਸ ਵਾਰ ਪ੍ਰਸਾਸ਼ਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀ ਕੀਤੇ ਗਏ ਸਨ ਜਿਸਦਾ ਗਿਲਾ ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਆਪਣੇ ਸੰਬੋਧਨ ਦੌਰਾਨ ਵੀ ਕੀਤਾ ਸੀ।ਨਿਹੰਗ ਆਗੂਆਂ ਦਾ ਹੁਣ ਦੋਸ਼ ਹੈ ਕਿ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਦੀ ਬਦੌਲਤ ਹੀ ਨਿਹੰਗ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

No comments: