BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਕੋ.ਐਡ. ਕਾਲਜ ਵਿੱਚ ਐਲੂਮਿਨਾਈ ਮੀਟ ਕਰਵਾਈ

ਪੁਰਾਣੇ ਵਿਦਿਆਰਥੀਆਂ ਨੇ ਯਾਦਾਂ ਕੀਤੀਆਂ ਤਾਜ਼ਾ
ਜਲੰਧਰ 9 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ ਕੋ.ਐਡ. ਕਾਲਜ ਵਿੱਚ ਪੁਰਾਣੇ ਵਿਦਿਆਰਥੀਆਂ ਲਈ ਐਲੂਮਿਨਾਈ ਮੀਟ ਕਰਵਾਈ ਗਈ। ਮੀਟ ਦੌਰਾਨ ਗ੍ਰੈਜ਼ੂਏਸ਼ਨ ਕਰ ਚੁੱਕੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਆਪਣੀਆਂ ਯਾਦਾਂ ਨੂੰ ਤਾਜ਼ ਕਰਦਿਆਂ ਆਪਣੀ ਕਾਮਯਾਬੀ ਦਾ ਸਿਹਰਾ ਕਾਲੇਜ ਪ੍ਰਿੰਸੀਪਲ ਤੇ ਸਟਾਫ ਦੇ ਸਿਰ ਬੰਨਿਆ। ਇਸ ਮੌਕੇ ਕਰਵਾਏ ਗਏ ਰੰਗਰੰਗ ਪ੍ਰੋਗਰਾਮ ਦੌਰਾਨ ਵਿਦਿਆਰਥੀ ਸੁਖਵਿੰਦਰ ਸਿੰਘ ਤੇ ਜਜਪ੍ਰੀਤ ਸਿੰਘ ਨੇ ਪੰਜਾਬੀ ਗੀਤ 'ਚਲ ਮੇਲੇ ਨੂੰ ਚੱਲੀਏ' ਗਾ ਕੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਮੇਘਾ ਤੇ ਮਮਤਾ ਨੇ ਵੀ ਇਕ ਗੀਤ ਪੇਸ਼ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣ ਅਨੀਤਾ ਨੇ ਡਾਂਸ ਪੇਸ਼ ਕਰਕੇ ਸਮਾਂ ਬੰਨਿਆ। ਇਸ ਮੌਕੇ ਕਾਲਜ ਡਾਇਰੈਕਟਰ ਵੀਨਾ ਦਾਦਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਲੂਮਿਨਾਈ ਮੀਟ ਇਕ ਅਦਰਸ਼ ਮੰਚ ਹੈ, ਜਿੱਥੇ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਤੇ ਅਧਿਆਪਕਾਂ ਦੇ ਨਾਲ-ਨਾਲ ਸੰਸਥਾ ਨਾਲ ਜੁੜੀਆਂ ਯਾਦਾਂ ਨੂੰ ਪੁਨਰ ਜੀਵਤ ਕਰਨ ਦਾ ਮੌਕਾ ਮਿਲਦਾ ਹੈ। ਉਨਾਂ ਕਿਹਾ ਕਿ ਵਿਦਿਆਰਥੀ ਸੰਸਥਾਵਾਂ ਲਈ ਕਦੇ ਪੁਰਾਣੇ ਨਹੀਂ ਹੁੰਦੇ। ਵਿਦਿਆਰਥੀ ਉਹ ਸਰਮਾਇਆ ਹੁੰਦੇ ਹਨ ਜੋ ਸੰਸਥਾਵਾਂ ਦਾ ਹਮੇਸ਼ਾ ਨਾਮ ਰੋਸ਼ਨ ਕਰਦੇ ਹਨ। ਇਸ ਮੌਕੇ ਐਲੂਮਿਨਾਈ ਵੀ ਬਹੁਤ ਖ਼ੁਸ਼ ਤੇ ਉਤਸਾਹਿਤ ਸਨ। ਉਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰੋਗਰਾਮ ਦਾ ਵੀ ਖ਼ੂਬ ਅਨੰਦ ਉਠਾਇਆ। ਮੈਡਮ ਨੀਲਮ ਵੱਲੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਰਿਹਾ।

No comments: