ਸਰਕਾਰੀ ਪ੍ਰਾਪਰਟੀ ਤੇ ਇਸ਼ਤਿਹਾਰ ਲਗਾਉਣ 'ਤੇ ਦੋ ਲੋਕਾਂ ਖਿਲਾਫ ਮਾਮਲਾ ਦਰਜ, ਨਿੱਜੀ ਐਜੂਕੇਸ਼ਨ ਸੈਂਟਰ 'ਤੇ ਲਗਾ ਰਹੇ ਸਨ ਇਸ਼ਤਿਹਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

ads

Latest

Post Top Ad

Your Ad Spot

Sunday, 1 April 2018

ਸਰਕਾਰੀ ਪ੍ਰਾਪਰਟੀ ਤੇ ਇਸ਼ਤਿਹਾਰ ਲਗਾਉਣ 'ਤੇ ਦੋ ਲੋਕਾਂ ਖਿਲਾਫ ਮਾਮਲਾ ਦਰਜ, ਨਿੱਜੀ ਐਜੂਕੇਸ਼ਨ ਸੈਂਟਰ 'ਤੇ ਲਗਾ ਰਹੇ ਸਨ ਇਸ਼ਤਿਹਾਰ

ਤਲਵੰਡੀ ਸਾਬੋ, 1 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਪੁਲਿਸ ਨੇ ਸਰਕਾਰੀ ਪ੍ਰਾਪਰਟੀ 'ਤੇ ਆਪਣੇ ਨਿੱਜੀ ਸੈਂਟਰ ਦੀ ਮਸ਼ਹੂਰੀ ਦੇ ਪੋਸਟਰ ਲਗਾਉਣ ਦੇ ਵਿਰੁੱਧ ਦੋ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੇ ਏਐਸਆਈ ਗੁਰਮੇਜ ਸਿੰਘ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਕਿ ਦੋ ਲੋਕ ਬਠਿੰਡਾ ਦੇ ਅਪੈਕਸ ਐਜੂਕੇਸ਼ਨ ਦੀ ਮਸ਼ਹੂਰੀ ਦੇ ਇਸ਼ਤਿਹਾਰ ਸਰਕਾਰੀ ਪ੍ਰਾਪਰਟੀ ਕੋਰਟ ਕੰਪਲੈਕਸ ਤਲਵੰਡੀ ਸਾਬੋ ਦੀ ਕੰਧ 'ਤੇ ਲਗਾ ਰਹੇ ਹਨ ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋ ਕਥਿਤ ਦੋਸ਼ੀ ਅਵਤਾਰ ਸਿੰਘ ਅਤੇ ਸੰਜੂ ਸਿੰਘ ਵਾਸੀ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਜਿੰਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀ. ਐਸ. ਪੀ ਬਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰੀ ਸਰਕਾਰੀ ਪ੍ਰਾਪਰਟੀ ਇਸ਼ਤਿਹਾਰਬਾਜ਼ੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇ ਤੇ ਅਜਿਹਾ ਕਰਨ ਵਾਲੇ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ।

No comments:

Post Top Ad

Your Ad Spot