BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁਕੰਦਪੁਰ ਕਾਲਜ ਦੀਆਂ ਵਿਦਿਆਰਥਣਾਂ ਨੇ ਬੀ.ਸੀ.ਏ. ਦੇ ਨਤੀਜਿਆਂ 'ਚ ਜ਼ਿਲ੍ਹੇ ਵਿੱਚੋਂ ਮੱਲਾਂ ਮਾਰੀਆਂ

ਮੁਕੰਦਪੁਰ 5 ਅਪ੍ਰੈਲ (ਗੁਰਕੀਰਤ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋ ਦਸੰਬਰ-2017 'ਚ ਲਈ ਗਈ ਬੀ.ਸੀ.ਏ (ਤਿੰਨ ਸਾਲਾ) ਸਮੈਸਟਰ - ਪਹਿਲਾ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਮੁਕੰਦਪੁਰ ਕਾਲਜ ਦੇ ਨਤੀਜੇ ਸ਼ਾਨਦਾਰ ਰਹੇ।ਕਾਲਜ ਪਿ੍ਰੰਸੀਪਲ ਡਾ. ਗੁਰਜੰਟ ਸਿੰਘ ਨੇ ਪੋਸਟ ਗਰੈਜੂਏਟ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਮੁਖੀ ਪੋ੍ਰ. ਸੁਖਮਿੰਦਰ ਬਾਵਾ ਅਤੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਪ੍ਰੋ. ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੂੰ ਮੁਬਾਰਕ ਦਿੰਦਿਆਂ ਦੱਸਿਆ ਕਿ ਰਵਨੀਤ ਕੌਰ ਸਪੁੱਤਰੀ ਸ੍ਰੀ. ਅਮਰੀਕ ਸਿੰਘ ਵਾਸੀ ਉੜਾਪੜ ਨੇੇ 72.25% ਅੰਕ ਲੈ ਕੇ, ਸੰਦੀਪ ਰਾਣੀ ਸਪੁੱਤਰੀ ਸ੍ਰੀ. ਰਾਮ ਕਿਸ਼ਨ ਵਾਸੀ ਗੜ੍ਹਾ ਨੇ 69.75% ਅੰਕ ਲੈ ਕੇ, ਰਮਨਪ੍ਰੀਤ ਕੌਰ ਸਪੁੱਤਰੀ ਸ੍ਰੀ. ਬਲਵੀਰ ਸਿੰਘ ਵਾਸੀ ਚੱਕਦਾਨਾ ਨੇ 69.25% ਅੰਕ ਲੈ ਕੇ ਅਤੇ ਮਨੀਸ਼ਾ ਸਪੁੱਤਰੀ ਸ੍ਰੀ. ਪਾਰਸ ਰਾਮ ਵਾਸੀ ਗੁਣਾਚੌਰ ਨੇ 68.50% ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਕ੍ਰਮਵਾਰ ਪਹਿਲਾ,ਚੌਥਾ,ਪੰਜਵਾਂ ਅਤੇ ਛੇਵਾਂ ਸਥਾਨ ਹਾਸਿਲ ਕੀਤਾ ਹੈ। ਉਨ੍ਹਾ ਦੱਸਿਆ ਕਿ ਇਸ ਕਾਲਜ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਨਤੀਜੇ ਦੇ ਰਹੇ ਹਨ। ਇਸ ਲਈ  ਸਾਰਾ ਵਿਭਾਗ ਵਧਾਈ ਦਾ ਪਾਤਰ ਹੈ। ਸ. ਗੁਰਚਰਨ ਸਿੰਘ ਸ਼ੇਰਗਿਲ ਬਾਨੀ ਕਾਲਜ ਤੇ ਸ. ਸੁਰਿੰਦਰ ਸਿੰੰਘ ਢੀਂਡਸਾ ਕ੍ਰਮਵਾਰ ਚੇਅਰਮੈਨ ਤੇ ਵਾਈਸ ਚੇਅਰਮੈਨ ਕਾਲਜ ਪੀ.ਟੀ.ਏ  ਨੇ ਵਿਭਾਗ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਮੁਬਾਰਕ ਦਿੰਦਿਆਂ ਵਿਦਿਆਰਥੀਆਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।

No comments: