ਜਲੰਧਰ 17 ਅਪ੍ਰੈਲ (ਜਸਵਿੰਦਰ ਆਜ਼ਾਦ)- ਆਈ.ਕੇ.ਜੀ ਪੰਜਾਬ ਟੈਕਨਿਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਐੱਮ.ਟੇਕ ਸੀ.ਐੱਸ.ਈ ਤੀਸਰਾ ਸੈਮੇਸਟਰ ਅਤੇ ਬੀ.ਟੇਕ ਸੀ.ਐੱਸ.ਈ ਸੱਤਵੇਂ ਸੈਮੇਸਟਰ ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਟੇਕਨੋਲਾਜੀ ਅਤੇ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਸੰਸਥਾ ਅਤੇ ਮਾਪਿਆਂ ਦਾ ਨਾਮ ਚਮਕਾਇਆ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਐੱਮ.ਟੈਕ ਸੀ.ਐਸ.ਈ ਤੀਸਰੇ ਸੈਮੇਸਟਰ ਦੇ ਵਿਦਿਆਰਥੀਆਂ ਅਨੀਤਾ ਨੇ 8.56/10 ਸੀ.ਜੀ.ਪੀ.ਏ, ਭਾਵਨਾ ਨੇ 8.56/10 ਸੀ.ਜੀ.ਪੀ.ਏ, ਸੋਨਮ ਨੇ 8.56/10 ਸੀ.ਜੀ.ਪੀ.ਏ, ਜਤਿੰਦਰਪਾਲ ਸਿੰਘ ਨੇ 8.33/10 ਸੀ.ਜੀ.ਪੀ.ਏ ਪ੍ਰਾਪਤ ਕੀਤੇ ਅਤੇ ਬੀ.ਟੇਕ ਸੀ.ਐੱਸ.ਈ ਸੱਤਵੇਂ ਸੈਮੇਸਟਰ ਦੇ ਵਿਦਿਆਰਥੀਆਂ ਅਮਨਦੀਪ ਨੇ 86.82 ਫ਼ੀਸਦੀ, ਅੰਜੂ ਨੇ 86.70ਫ਼ੀਸਦੀ, ਅਮ੍ਰਿਤਪ੍ਰੀਤ ਨੇ 85.76ਫ਼ੀਸਦੀ, ਸ਼ੈਲਜਾ ਨੇ 83.88 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ ਨੇ ਕਾਲਜ ਮੈਨੇਜਮੇਂਟ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਹੀ ਮਿਹਨਤ ਕਰ ਭਵਿੱਖ ਵਿੱਚ ਚੰਗੇ ਇੰਜੀਨੀਅਰ ਬਣਨ ਨੂੰ ਕਿਹਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਅਤੇ ਕਾਲਜ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
No comments:
Post a Comment