ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟ੍ਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੀ ਚੋਣ ਸੰਬੰਧੀ ਮੀਟਿੰਗ

ਜਲੰਧਰ 25 ਮਈ (ਜਸਵਿੰਦਰ ਆਜ਼ਾਦ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟ੍ਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੀ ਚੋਣ ਸੰਬੰਧੀ ਇਕ ਭਰਵੀਂ ਮੀਟਿੰਗ ਜਲੰਧਰ ਵਿਖੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ। ਜਿਸ ਵਿਚ ਸ. ਨਿਰਮਲ ਸਿੰਘ ਐਸ.ਐਸ. ਸਾਬਕਾ ਵਾਈਸ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮੀਸ਼ਨ ਪੰਜਾਬ ਸਰਕਾਰ, ਲੁਧਿਆਣੇ ਵਾਲਿਆਂ ਨੂੰ ਚੇਅਰਮੈਨ ਦੀ 27 ਮਈ ਨੂੰ ਹੋਣ ਵਾਲੀ ਚੋਣਾਂ ਲਈ ਭਰਪੂਰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਅਤੇ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਗਿਆ। ਇਸ ਭਰਵੇਂ ਇਕੱਠ ਵਿਚ ਪੰਜਾਬ ਨਿਊਜ਼ ਚੈਨਲ ਦੇ ਮਾਲਕ ਸ. ਜਸਵਿੰਦਰ ਸਿੰਘ ਅਜ਼ਾਦ, ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਫਾਉਂਡਰ ਲਾਈਫ ਟਾਈਮ ਮੈਂਬਰ ਸ. ਜਗਦੀਸ਼ ਸਿੰਘ ਲਾਟੀ, ਪ੍ਰੋ. ਆਰ. ਐਲ. ਬੱਲ, ਮਾਸਟਰ ਮਨੋਹਰ ਲਾਲ, ਮੀਨਾਕਸ਼ੀ ਕਸ਼ਯਪ, ਠੇਕੇਦਾਰ ਰਣਜੀਤ ਸਿੰਘ, ਰਜਨੀ ਮੈਗਜ਼ੀਨ ਦੇ ਚੀਫ ਐਡੀਟਰ ਸ. ਏ. ਐਸ. ਅਜਾਦ, ਬਲਦੇਵ ਸਿੰਘ ਦੁਸਾਂਝ, ਐਸ.ਐਸ. ਰਾਜ, ਜਾਦਵ ਸਿੰਘ ਦੁਖੀਆ, ਅੰਗ੍ਰੇਜ ਸਿੰਘ ਚੋਹਲਾ, ਦਲੀਪ ਸਿੰਘ, ਵਰਿੰਦਰ ਸਿੰਘ, ਸੰਦੀਪ ਸਿੰਘ, ਗੁਰਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜਰ ਸਨ।
Share on Google Plus

About Jaswinder Azad

    Blogger Comment
    Facebook Comment

0 comments:

Post a Comment