ਐਲਡੀਕੋ ਗ੍ਰੀਨਜ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਵਲੋਂ ਯੂਨਿਕ ਹੋਮ, ਮਾਡਲ ਹਾਊਸ ਵਿਚ ਲਗਾਇਆ ਗਿਆ ਸਹਾਇਤਾ ਸ਼ਿਵਿਰ

ਜਲੰਧਰ 21 ਮਈ (ਜਸਵਿੰਦਰ ਆਜ਼ਾਦ)- ਐਲਡੀਕੋ ਗ੍ਰੀਨਜ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਵਲੋਂ ਯੂਨਿਕ ਹੋਮ, ਮਾਡਲ ਹਾਊਸ, ਜਲੰਧਰ ਵਿਚ ਇਕ ਪ੍ਰੋਜੈਕਟ ਲਗਾਇਆ ਗਿਆ। ਜਿਸ ਵਿਚ ਸੋਸਾਇਟੀ ਦੇ ਮੈਂਬਰਾਂ ਡਾ. ਵੀ. ਕੇ. ਖੁਲ਼ਰ, ਸ਼੍ਰੀ ਜੇ. ਪੀ. ਸਿੰਘ, ਸ਼੍ਰੀ ਐਸ. ਡੀ. ਭਾਰਦਵਾਜ, ਸ਼੍ਰੀ ਕਰਨੈਲ ਸਿੰਘ ਨਿਜਰ, ਸ਼ਰੀ ਪ੍ਰਧੁਮਨ ਵੈਦ, ਸ਼੍ਰੀ ਹਰਬੰਸ ਲਾਲ, ਡਾ. ਕੇਵਲ ਸਿੰਘ, ਸ਼੍ਰੀ ਭਗਵਾਨ ਸਿੰਘ, ਵੇਨੀਤ ਸਿੰਘ, ਸ਼੍ਰੀਮਤੀ ਸ਼ਸ਼ੀ ਖੁਲਰ, ਸ਼੍ਰੀ ਸੁਨੀਤਾ ਪਾਲ, ਸ਼੍ਰੀਮਤੀ ਭਾਰਦਵਾਜ, ਸ਼੍ਰੀਮਤੀ ਮਨੀਸ਼ ਵਰਮਾ, ਸ਼੍ਰੀਮਤੀ ਵਿਜੇ ਸ਼ਰਮਾ ਵਲੋਂ 25000/- ਦੀ ਰਾਸ਼ੀ ਦਾ ਯੋਗਦਾਨ ਦਿੱਤਾ ਗਿਆ। ਇਸ ਰਾਸ਼ੀ ਦੁਆਰਾ ਯੂਨਿਕ ਹੋਮ ਦੇ ਬਚਿਆਂ ਲਈ ਰਾਸ਼ਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਮੌਕੇ ਤੇ ਯੂਨਿਕ ਹੋਮ ਦੇ ਇੰਚਾਰਜ ਸਤਨਾਮ ਸਿੰਘ ਜੀ ਨੇ ਯੂਨਿਕ ਹੋਮ ਬਾਰੇ ਵਿਸਤਾਰ ਵਿਚ ਦਸਿਆ। ਉਸ ਤੋਂ ਬਾਅਦ ਸੋਸਾਇਟੀ ਦੇ ਪ੍ਰਧਾਨ ਡਾ. ਵੀ. ਕੇ ਖੁਲਰ ਨੇ ਸਾਰੇ ਮੈਂਬਰਾਂ ਅਤੇ ਯੂਨਿਕ ਹੋਮ ਦੇ ਅਧਿਕਾਰੀਆਂ ਅਤੇ ਬਚਿਆਂ ਦਾ ਧੰਨਵਾਦ ਕੀਤਾ।
Share on Google Plus

About Jaswinder Azad

    Blogger Comment
    Facebook Comment

0 comments:

Post a Comment