ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਏਜੰਟਾਂ ਦੇ ਸਹਿਯੋਗ ਨਾਲ ਲਈ ਜਾ ਰਹੀ ਹੈ ਰਿਸ਼ਵਤ

ਫ਼ਰਦ ਕੇਂਦਰ ਤੋਂ ਵੰਡੀ ਸਾਬੋ ਵਿੱਚ ਪਿਛਲੇ ਦਰਵਾਜ਼ਿਓਂ ਸੌ ਰੁਪਏ ਵਿੱਚ ਦਿੱਤੀ ਜਾ ਰਹੀ ਹੈ ਜਮਾਂਬੰਦੀ ਦੀ ਕਾਪੀ
 
ਤਲਵੰਡੀ ਸਾਬੋ, 23 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਹਿਸੀਲ ਕੰਪਲੈਕਸ ਅੰਦਰ ਬਣੇ ਹੋਏ ਫ਼ਰਦ ਕੇਂਦਰ ਤੇ ਜਿੱਥੇ ਇੱਕ ਪਾਸੇ ਕਿਸਾਨ ਲੰਬੀਆਂ ਕਤਾਰਾਂ ਲਾ ਕੇ ਜਮ੍ਹਾਂਬੰਦੀ ਲੈਣ ਲਈ ਖੱਜਲ ਖੁਆਰ ਹੋ ਰਹੇ ਹਨ ਉੱਥੇ ਫਰਦ ਕੇਂਦਰ ਦੇ ਮੁਲਾਜ਼ਮਾਂ ਨਾਲ ਗਿੱਟ ਮਿੱਟ ਕਰਕੇ ਆਪਣਾ ਤੋਰੀ ਫੁਲਕਾ ਚਲਾਉਣ ਵਾਲੇ ਏਜੰਟਾਂ ਰਾਹੀਂ ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਅੰਦਰਲੇ ਦਰਵਾਜ਼ਿਆਂ ਰਾਹੀਂ  ਸੌ ਰੁਪਏ ਪ੍ਰਤੀ ਕਾਪੀ ਜਮ੍ਹਾਂਬੰਦੀ ਦਿੱਤੀ ਜਾ ਰਹੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰੀ ਨੀਤੀਆਂ ਦੇ ਚੱਲਦਿਆਂ ਆਪਣੀ ਫ਼ਸਲ ਪਾਲਣ ਲਈ ਪਹਿਲਾਂ ਤੋਂ ਹੀ ਕਰਜ਼ਾਈ ਕਿਸਾਨਾਂ ਨੂੰ ਬੈਂਕਾਂ ਤੋਂ ਫਸਲੀ ਕਰਜ਼ੇ ਲੈਣ ਲਈ ਜਮ੍ਹਾਂਬੰਦੀਆਂ ਦੀ ਜ਼ਰੂਰਤ ਪੈਣ ਕਾਰਨ ਕਿਸਾਨ ਵੱਡੀ ਮਾਤਰਾ ਵਿੱਚ ਫ਼ਰਦ ਕੇਂਦਰ ਤੋਂ ਜਮ੍ਹਾਂਬੰਦੀ ਕਰਵਾਉਣ ਆ ਰਹੇ ਹਨ ਜਿਸ ਕਾਰ ਨੂੰ ਸਵੇਰ ਤੋਂ ਲੈ ਕੇ ਹੀ ਅਰਧ ਕੇਂਦਰ ਦੀਆਂ ਇੱਥੇ ਮੌਜੂਦ ਦੋਵਾਂ ਖਿੜਕੀਆਂ ਉੱਪਰ ਕਿਸਾਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਸਿਤਮ ਜ਼ਰੀਫੀ ਇਹ ਹੈ ਕਿ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਵਿੱਚ ਲੱਗੇ ਕਿਸਾਨ ਉੱਥੇ ਚੱਲ ਰਹੀ ਪੀਣ ਯੋਗ ਪਾਣੀ ਦੀ ਘਾਟ ਕਾਰਨ ਭਾਵੇਂ ਹਾਲੋਂ ਬੇਹਾਲ ਹੋ ਜਾਂਦੇ ਹਨ ਪ੍ਰੰਤੂ ਕੁੱਝ ਲੋਕ ਉੱਥੇ ਕੰਮ ਕਰ ਰਹੇ ਏਜੰਟਾਂ ਰਾਹੀਂ ਇੱਕ ਸੌ ਰੁਪਿਆ ਪ੍ਰਤੀ ਕਾਪੀ ਦੇ ਹਿਸਾਬ ਨਾਲ ਅੰਦਰਲੇ ਦਰਵਾਜ਼ਿਆਂ ਤੋਂ ਜਮ੍ਹਾਂਬੰਦੀ ਕਢਵਾ ਕੇ ਲਿਜਾਣ ਵਿਚ ਸਫਲ ਹੋ ਜਾਂਦੇ ਹਨ।
ਇੱਥੇ ਹੀ ਬੱਸ ਨਹੀਂ ਕਈ ਕਿਸਾਨਾਂ ਨੇ ਦੱਸਿਆ ਕਿ ਪੈਸੇ ਖੁੱਲ੍ਹੇ ਹੋਣ ਨਾ ਹੋਣ ਦਾ ਬਹਾਨਾ ਲਾ ਕੇ ਵੀ ਉੱਥੇ ਕੰਮ ਕਰਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਬਕਾਇਆ ਰੱਖ ਕੇ ਵੀ ਰਿਸ਼ਵਤਖੋਰੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਭਾਵੇਂ ਕਿ ਕਿਸਾਨਾਂ ਦੀ ਖ਼ੱਜਲ ਖੋਰੀ ਨੂੰ ਘੱਟ ਕਰਨ ਲਈ ਮਾਣਯੋਗ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਜਿੱਥੇ ਫ਼ਰਦ ਕੇਂਦਰਾਂ ਦਾ ਸਮਾਂ ਸਵੇਰੇ ਨੌਂ ਵਜੇ ਤੋਂ ਸ਼ਾਮ ਚਾਰ ਵਜੇ ਦੀ ਥਾਂ ਸ਼ਾਮ ਪੰਜ ਵਜੇ ਤੱਕ ਕਰਕੇ ਕਿਸਾਨਾਂ ਨੂੰ ਕੁੱਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰੰਤੂ ਹਕੀਕਤ ਵਿੱਚ ਜੋ ਕੁੱਝ ਹੋ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਇਸ ਸੰਬਧ ਚ ਤਲਵੰਡੀ ਸਾਬੋ ਦੇ ਐਸ ਡੀ ਐਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਤਫਤੀਸ਼ ਕਰਨ ‘ਤੇ ਹੀ ਦੱਸਿਆ ਜਾ ਸਕਦਾ ਹੈ।
Share on Google Plus

About Jaswinder Azad

    Blogger Comment
    Facebook Comment

0 comments:

Post a Comment