ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿੱਚ ਚਾਰ ਸਾਲਾ ਇੰਟੈਗਰੇਟਿਡ ਬੀ.ਏ. ਬੀ. ਐਡ ਕੋਰਸ ਸ਼ੁਰੂ

ਜਲੰਧਰ 24 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਸੈਸ਼ਨ 2018-19 ਤੋਂ ਚਾਰ ਸਾਲਾ ਇੰਟੈਗਰੇਟਿਡ ਬੀ.ਏ. ਬੀ. ਐਡ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਦਸਿੱਆ ਕਿ ਇਹ ਕੋਰਸ ਸਿਰਫ ਇਸੇ ਕਾਲਜ ਵਿੱਚ ਉਪੱਲਬਧ ਹੈ ਅਤੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੋਰਸ ਵਿਚ ਸੀਟਾਂ ਸੀਮਿਤ ਹੀ ਹਨ। ਇਸ ਲਈ ਪਹਿਲਾਂ ਆਉਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਇੰਟੈਗਰੇਟਿਡ ਕੋਰਸ ਦੇ ਕਾਰਨ ਵਿਦਿਆਰਥੀਆਂ ਦਾ ਇਕ ਸਾਲ ਦਾ ਸਮਾਂ ਤੇ ਧੰਨ ਦੋਹਾਂ ਦੀ ਬੱਚਤ ਹੋਵੇਗੀ ਤੇ ਉਹ ਜਲਦੀ ਰੋਜਗਾਰ ਪ੍ਰਾਪਤ ਕਰਨ ਦੇ ਸਮੱਰਥ ਹੋ ਜਾਣਗੇ। ਬੀ. ਐਡ ਦੇ ਕੋਰਸ ਲਈ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਛੋਟ ਤੇ ਮੈਰਿਟ ਦੇ ਆਧਾਰ ਤੇ ਵਜੀਫੇ ਦਿੱਤੇ ਜਾਣਗੇ। ਵਿਦਿਆਰਥੀ ਬੀ. ਐਡ. ਲਈ ਅਸਾਨ ਕਿਸ਼ਤਾ ਤੇ ਫੀਸ ਜਮ੍ਹਾਂ ਕਰਵਾ ਸਕਦੇ ਹਨ ਤੇ ਉਨ੍ਹਾਂ ਨੂੰ ਬੱਸ ਸੇਵਾ ਲਈ ਵੀ ਬਹੁਤ ਥੋੜੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ।
Share on Google Plus

About Jaswinder Azad

    Blogger Comment
    Facebook Comment

0 comments:

Post a Comment