ਸੇਂਟ ਸੋਲਜਰ ਜ਼ੀ.ਐੱਨ.ਐੱਮ ਵਿਦਿਆਰਥੀਆਂ ਨੇ ਪਿੰਗਲਾਘਰ ਦੇ ਬਜ਼ੁਰਗਾਂ, ਬੱਚਿਆਂ ਦੇ ਨਾਲ ਵੰਡੀਆਂ ਖੁਸ਼ੀਆਂ

ਵਿਦਿਆਰਥੀਆਂ ਨੇ ਪੈਸੇ ਇਕੱਠੇ ਕਰ ਪਿੰਗਲਾਘਰ ਨੂੰ ਭੇਂਟ ਕੀਤਾ ਕੂਲਰ, ਪੱਖਾ, ਫਰੂਟ, ਜੂਸ, ਕੱਪੜੇ
ਜਲੰਧਰ 6 ਜੂਨ (ਜਸਵਿੰਦਰ ਆਜ਼ਾਦ)- ਮਨੁੱਖਤਾ ਦੀ ਸੇਵਾ ਨੂੰ ਆਪਣੇ ਜੀਵਨ ਵਿੱਚ ਮੁੱਖ ਰੱਖਣ ਵਿੱਚ ਨਰਸਿੰਗ ਸਟਰੀਮ ਹਮੇਸ਼ਾ ਅੱਗੇ ਰਹੀ ਹੈ ਜਿਸ ਵਿੱਚ ਸੇਂਟ ਸੋਲਜਰ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਦੇ ਵਿਦਿਆਰਥੀ ਹਮੇਸ਼ਾ ਅੱਗੇ ਰਹੇ ਹਨ। ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਜ਼ੀ.ਐੱਨ.ਐੱਮ ਦੇ ਵਿਦਿਆਰਥੀਆਂ ਵਲੋਂ ਵੱਧਦੀ ਗਰਮੀ ਨੂੰ ਦੇਖਦੇ ਹੋਏ ਪਿੰਗਲਾਘਰ ਦੇ ਸਪੈਸ਼ਲ ਬੱਚਿਆਂ ਅਤੇ ਬਜ਼ੁਰਗਾਂ ਲਈ ਪੈਸੇ ਇਕੱਠੇ ਕਰ ਕੂਲਰ, ਪੱਖਾ, ਕੱਪੜੇ, ਫਰੂਟ, ਜੂਸ ਆਦਿ ਭੇਂਟ ਕੀਤੇ। ਵਿਦਿਆਰਥੀਆਂ ਦੇ ਇਸ ਕਾਰਜ ਨੂੰ ਪ੍ਰੋਤਸਾਹਿਤ ਕਰਣ ਦੇ ਮੰਤਵ ਨਾਲ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਈ। ਵਿਦਿਆਰਥੀਆਂ ਸਿਮਰਨ, ਰੰਜੀਤ, ਸ਼ਮਲੀ, ਨਿਸ਼ਾ, ਅੰਜਨੀ, ਨਵਦੀਪ, ਰਜਨੀ, ਦੀਪਿਕਾ, ਅੰਜਨਾ, ਜੋਤੀ, ਮੰਨਤ, ਸਾਹਿਲ, ਅਜੈ, ਸੁਮਿਤ, ਨੀਰਜ ਆਦਿ 100 ਦੇ ਕਰੀਬ ਵਿਦਿਆਰਥੀਆਂ ਨੇ ਪਿੰਗਲਾਘਰ ਦੇ ਸਪੈਸ਼ਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਗੁਲਾਬ ਦੇ ਫੁਲ ਭੇਂਟ ਕਰਕੇ ਉਨ੍ਹਾਂ ਦੇ ਪ੍ਰਤੀ ਸਨਮਾਨ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਦੀ ਨੂੰ ਸਮਸਿਆਵਾਂ ਨੂੰ ਜਾਣਿਆ। ਵਿਦਿਆਰਥੀਆਂ ਨੇ ਮਿਠਾਈਆਂ, ਕੱਪੜੇ, ਬਿੱਸਕਿਟ, ਫਲ ਆਦਿ ਵੰਡਦੇੇ ਹੋਏ ਅਤੇ ਉਨ੍ਹਾਂ ਦੀ ਸੇਵਾ ਕਰਦੇ ਹੋਏ ਕਿਹਾ ਕਿ ਅਸੀ ਇਨ੍ਹਾਂ ਦੀ ਚੰਗੀ ਸਿਹਤ, ਹੋਰ ਸਹੂਲਤਾਂ ਨੂੰ ਲੈ ਕੇ ਹਮੇਸ਼ਾ ਇਨ੍ਹਾਂ ਦੇ ਨਾਲ ਹਾਂ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਵਿਦਿਆਰਥੀਆਂ ਉੱਤੇ ਮਾਣ ਹੈ ਕਿ ਉਂਹ ਵਿੱਚ ਇੰਨੀ ਮਨੁੱਖਤਾ ਸੇਵਾਭਾਵਨਾ ਹੈ।
Share on Google Plus

About Jaswinder Azad

    Blogger Comment
    Facebook Comment

0 comments:

Post a Comment