ਸੇਂਟ ਸੋਲਜਰ ਵਿੱਚ ਪਲਾਂਟੇਸ਼ਨ ਡਰਾਇਵ, ਲਈ ਬੂਟਿਆਂ ਸੰਭਾਲਣ ਦੀ ਸਹੁੰ

ਜਲੰਧਰ 9 ਜੁਲਾਈ (ਜਸਵਿੰਦਰ ਆਜ਼ਾਦ)- ਕੈਂਪਸ ਨੂੰ ਹਰਾਭਰਾ ਅਤੇ ਸੁੰਦਰ ਬਣਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨਸ ਵਲੋਂ ਸੇਂਟ ਸੋਲਜਰ ਮੁੱਖ ਕੈਂਪਸ ਵਿੱਚ ਪਲਾਂਟੇਸ਼ਨ ਡਰਾਇਵ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ.ਮਨਹਰ ਅਰੋੜਾ, ਇੰਜੀਨਿਅਰਿੰਗ ਕਾਲਜ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਸੈਣੀ, ਐਡਮਿਸ਼ਨ ਸੇਲ ਇਨਚਾਰਜ ਹਰਅਵਤਾਰ ਸਿੰਘ ਆਦਿ ਸਟਾਫ ਮੈਂਬਰਸ ਨੇ ਕੈਂਪਸ ਵਿੱਚ ਛਾਂਦਾਰ, ਫਲਾਂ ਵਾਲੇ, ਸਜਾਵਟੀ, ਮੈਡਿਸਨ ਪਲਾਂਟਸ ਲਗਾਏ ਗਏ। ਸਭ ਨੇ ਬੂਟਿਆਂ ਨੂੰ ਨਾ ਸਿਰਫ ਲਗਾਇਆ ਨਾਲ ਹੀ ਉਨ੍ਹਾਂਨੂੰ ਸੰਭਾਲਣ ਦੀ ਵੀ ਸਹੁੰ ਲਈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ, ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਕੈਂਪਸ ਨੂੰ ਗਰੀਨ ਅਤੇ ਆਕਸੀਜਨ ਨਾਲ ਭਰਪੂਰ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਦੀ ਲੋੜ ਹੈ।
Share on Google Plus

About Jaswinder Azad

    Blogger Comment
    Facebook Comment

0 comments:

Post a Comment