ਸਕੂਲ ਦੇ ਬਾਅਦ ਹੁਣ ਕਾਲਜ ਦੀ ਵੀ ਸੇਂਟ ਸੋਲਜਰ ਨੇ ਸੂਰਜ ਦੀ ਪੜਾਈ ਕੀਤੀ ਸਪਾਂਸਰ

ਜਲੰਧਰ 31 ਜੁਲਾਈ (ਜਸਵਿੰਦਰ ਆਜ਼ਾਦ)- ਵਿਦਿਆਰਥੀ ਸੂਰਜ ਸ਼ੁਕਲਾ ਦੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਸਕੂਲ ਦੀ ਪੜਾਈ ਸੇਂਟ ਸੋਲਜਰ ਗਰੁਪ ਆਫ਼ ਇੰਸਟੀਟਿਊਸ਼ਨ ਵਲੋਂ ਹਰ ਸਾਲ ਸਪਾਂਸਰ ਕੀਤੀ ਜਾਂਦੀ ਸੀ ਅਤੇ ਹੁਣ ਸੂਰਜ ਦੀ ਪੜਾਈ ਦੇ ਪ੍ਰਤੀ ਲਗਨ ਨੂੰ ਦੇਖਦੇ ਹੋਏ ਸੂਰਜ ਦੀ ਕਾਲਜ ਦੀ ਸਿੱਖਿਆ ਵੀ ਸਪਾਂਸਰ ਕੀਤੀ ਗਈ। ਵਿਦਿਆਰਥੀ ਸੂਰਜ ਇਲੇਕਟਰਿਕ ਇੰਜੀਨਿਅਰਿੰਗ ਵਿੱਚ ਦਾਖਿਲਾ ਲੈਣਾ ਚਾਹੁੰਦਾ ਸੀ ਜਿਸਦੇ ਲਈ ਉਸਨੂੰ ਸੇਂਟ ਸੋਲਜਰ ਪਾਲਿਟੇਕਨਿਕ ਕਾਲਜ ਵਿੱਚ ਦਾਖਿਲਾ ਦਿੰਦੇ ਹੋਏ ਸਮੇਸਟਰ ਦੀ ਫੀਸ ਨੂੰ ਸਪਾਂਸਰ ਕਰਦੇ ਹੋਏ 18000 ਦਾ ਚੇਕ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਲੋਂ ਚੈੱਕ ਭੇਂਟ ਕੀਤਾ ਗਿਆ। ਵਿਦਿਆਰਥੀ ਦੇ ਪਿਤਾ ਅਰੁਣ ਸ਼ੁਕਲਾ ਨੇ ਦੱਸਿਆ ਕਿ ਸੂਰਜ  ਨੂੰ ਕੁੱਝ ਸਮਾਂ ਪਹਿਲਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਸੀ ਅਤੇ ਆਮਦਨ ਦਾ ਬਹੁਤ ਹਿੱਸਾ ਸੂਰਜ ਦੇ ਟੈਸਟ, ਦਵਾਇਆਂ ਵਿੱਚ ਖਰਚ ਹੋ ਜਾਂਦਾ ਸੀ। ਸੂਰਜ ਦੀ ਸਿੱਖਿਆ ਦੇ ਨਾਲ - ਨਾਲ ਉਸਦੇ ਮੈਡੀਕਲ ਦੇ ਖਰਚੇ ਵਿੱਚ ਵੀ ਸੇਂਟ ਸੋਲਜਰ ਵਲੋਂ ਹਰ ਸਾਲ ਮਦਦ ਕੀਤੀ ਜਾਂਦੀ ਸੀ। ਸਭ ਦੀਆਂ ਦੁਆਵਾਂ ਦੇ ਫਲਸਵਰੂਪ ਸੂਰਜ ਹੁਣ ਬਿਲਕੁਲ ਠੀਕ ਹੋ ਚੂਕਿਆ ਹੈ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸੂਰਜ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੇਂਟ ਸੋਲਜਰ ਹਮੇਸ਼ਾ ਉਸਦੇ ਨਾਲ ਹੈ।
Share on Google Plus

About Jaswinder Azad

    Blogger Comment
    Facebook Comment

0 comments:

Post a Comment