ਮਨਚਿਸਟਰ (ਯੂ. ਕੇ.) ਵਿੱਚ ਗਾਇਕ ਜਸਵੀਰ ਮਾਹੀ ਨੇ ਮਹਾਂਮਾਈ ਦੀ ਚੌਕੀਂ ਮੋਕੇ ਲਾਈਆਂ ਰੋਣਕਾਂ

ਫਗਵਾੜਾ 10 ਅਗਸਤ (ਬਿਊਰੋ)- ਹਰ ਤਰ੍ਹਾਂ ਦੇ ਧਾਰਮਿਕ ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲਾ ਪ੍ਰਸਿੱਧ ਗਾਇਕ ਜਸਵੀਰ ਮਾਹੀ ਜੋ ਇਨ੍ਹੀਂ ਦਿਨੀਂ ਬਾਂਗਾ ਪ੍ਰੀਵਾਰ ਦੇ ਸੱਦੇ ਤੇ ਯੂ.ਕੇ. ਪੁਹੰਚੇ ਹਨ।  ਜਸਵੀਰ ਮਾਹੀ ਮਨਚਿਸਟਰ, ਬਰਮਿੰਘਮ ਵਿੱਚ ਧਾਰਮਿਕ ਅਤੇ ਪੰਜਾਬੀ ਪ੍ਰੋਗਰਾਮ ਪੇਸ਼ ਕਰਨਗੇ। ਬਾਂਗਾ ਪ੍ਰੀਵਾਰ ਵੱਲੋਂ ਗੀਤਾ ਭਵਨ ਹਿੰਦੂ ਟੈਂਪਲ ਮਨਚਿਸਟਰ ਵਿਖੇ ਬਹੁਤ ਹੀ ਸਰਧਾ ਸਤਿਕਾਰ ਨਾਲ ਮਹਾਂਮਾਈ ਦੀ ਚੌਕੀਂ ਕਰਵਾਈ ਗਈ। ਜਿਸ ਵਿੱਚ ਗਾਇਕ ਜਸਵੀਰ ਮਾਹੀ ਨੇ ਆਪਣੀਆਂ ਰਿਕਾਰਡਿੰਗ ਅਤੇ ਰਿਲੀਜ ਹੋਈਆਂ ਵੱਖ-ਵੱਖ ਭੇਟਾਂ ਗਾ ਕੇ ਭਗਤਾਂ ਨੂੰ ਝੂਮਣ ਲਾ ਦਿੱਤਾ। ਜਲਦ ਆ ਰਹੀ ਭੇਟ "ਮਾਂ ਦੀਆਂ ਸਿਫਤਾਂ" ਗਾ ਕੇ ਮਾਹੀ ਨੇ ਮਾਂ ਦੇ ਭਗਤ ਪਿਆਰਿਆਂ ਦਾ ਦਿਲ ਜਿੱਤ ਲਿਆ। ਬਾਂਗਾ ਪ੍ਰੀਵਾਰ ਵੱਲੋਂ ਮਾਹੀ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਕਨਵਰ ਪੋਲ ਬਾਂਗਾ, ਮਿੰਟੂ ਬਾਂਗਾ, ਰਕੇਸ਼ ਬਾਂਗਾ ਰਿੰਕੂ, ਸਤਪਾਲ ਬਾਂਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਂ ਦੇ ਭਗਤ ਪਿਆਰੇ ਹਾਜਰ ਸਨ।
Share on Google Plus

About Jaswinder Azad

    Blogger Comment
    Facebook Comment

0 comments:

Post a Comment