ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਦਾ ਪਰਿਨਾਮ ਸ਼ਾਨਦਾਰ

ਜਲੰਧਰ 9 ਅਗਸਤ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਫੈਸ਼ਨ ਡਿਜਾਇਨਿੰਗ ਵਿਭਾਗ ਦੇ ਪੀ. ਜੀ. ਡਿਪਲੋਮਾ ਇਨ ਗਾਰਮੈਂਟ ਕੰਸਟ੍ਰਕਸ਼ਣ ਅਤੇ ਫੈਸ਼ਨ ਡਿਜਾਇਨਿੰਗ ਦਾ ਦੂਜੇ ਸਮੈਸਟਰ ਦਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਦਾ ਪ੍ਰੀਖਿਆ ਪਰਿਨਾਮ ਸ਼ਾਨਦਾਰ ਰਿਹਾ। ਕੁਮਾਰੀ ਸੋਨਾਲੀ ਅਰੋੜਾ ਨੇ 700 ਵਿਚੋਂ 656 ਅੰਕ ਲੈ ਕੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕੁਮਾਰੀ ਪੂਜਾ ਵਰਮਾ ਨੇ 700 ਵਿਚੋਂ 631 ਅੰਕ ਲੈ ਕੇ ਕਾਲਜ ਵਿਚ ਦੂਜੇ ਸਥਾਨ ਤੇ ਰਹੀ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਸਫਲਤਾ ਲਈ ਵਧਾਈ ਦਿੱਤੀ।
Share on Google Plus

About Jaswinder Azad

    Blogger Comment
    Facebook Comment

0 comments:

Post a Comment