ਸੇਂਟ ਸੋਲਜਰ ਕਾਲਜ (ਕੋ-ਐੱਡ) 'ਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ

ਜਲੰਧਰ 2 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐੱਡ) ਲਿਦੜਾਂ 'ਚ +1, +2, ਬੀ.ਏ, ਬੀ.ਕਾਮ, ਫਿਜ਼ੀੳਥਰੇਪੀ, ਪੀ.ਜੀ.ਡੀ.ਸੀ.ਏ, ਡੀ.ਸੀ.ਏ, ਮੀਡਿਆ, ਸਟੀਚਿੰਗ ਐਂਡ ਟੈਲੇਰਿੰਗ ਆਦਿ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ 'ਤੇ ਵਿਦਿਆਰਥੀਆਂ ਨੂੰ ਬੇਸਟ ਵਿਸ਼ੀਜ਼ ਦੇਣ ਦੇ ਮੰਤਵ ਨਾਲ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਜਿਸ ਵਿੱਚ ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ, ਡਾਇਰੇਕਟਰ ਸ਼੍ਰੀਮਤੀ ਵੀਨਾ ਦਾਦਾ, ਡਾ. ਸੁਭਾਸ਼ ਸ਼ਰਮਾ, ਡਾ. ਅਲਕਾ ਗੁਪਤਾ, ਸਟਾਫ ਮੈਂਬਰਜ਼ ਅਤੇ ਸਭ ਵਿਦਿਆਰਥੀ ਸ਼ਾਮਿਲ ਹੋਏ। ਸਭ ਨੇ ਮਿਲਕੇ ਪਾਠ ਦਾ ਉਚਾਰਣ ਕੀਤਾ ਅਤੇ ਗੁਰੂ ਜ਼ੀ ਵਲੋਂ ਦਿੱਤੀ ਗਈ ਸਿੱਖਿਆ ਦੇ ਬਾਰੇ ਵਿੱਚ ਜਾਣਾ। ਇਸ ਮੌਕੇ ਸੰਗੀਤ ਵਿਭਾਗ ਅਤੇ ਵਿਦਿਆਰਥੀਆਂ ਵਲੋਂ ਗੁਰੂ ਦਾ ਗੁਣਗਾਨ ਕਰਦੇ ਹੋਏ ਸ਼ਬਦ ਕੀਰਤਨ ਕੀਤਾ ਗਿਆ। ਅੰਤ ਵਿੱਚ ਸੰਸਥਾ ਦੀ ਉੱਨਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਰਦਾਸ ਕੀਤੀ ਗਈ। ਪ੍ਰਿੰਸੀਪਲ ਸ਼੍ਰੀਮਤੀ ਦਾਦਾ ਨੇ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕਰਦੇ ਹੋਏ ਸੰਸਥਾ ਦੀ ਪਿਛਲੇ ਸਾਲਾਂ ਦੀਆਂ ਉਪਲੱਬਧੀਆਂ ਅਤੇ ਸ਼ਾਨਦਾਰ ਨਤੀਜਿਆਂ ਨਾਲ ਜਾਣੂ ਕਰਵਾਇਆ ਅਤੇ ਇਸ ਸਾਲ ਵੀ ਬੇਸਟ ਸਿੱਖਿਆ ਸਹੂਲਤਾਂ ਅਤੇ ਵਧੀਆ ਪਲੇਸਮੇਂਟ ਕਰਵਾਉਣ ਦਾ ਭਰੋਸਾ ਦਿੱਤਾ।
Share on Google Plus

About Jaswinder Azad

    Blogger Comment
    Facebook Comment

0 comments:

Post a Comment