ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਮਨਾਈ ਤੀਜ, ਸੁਖਪ੍ਰੀਤ ਬਣੀ ਪੰਜਾਬਨ ਮੁਟਿਆਰ

Punjab News Channel
ਜਲੰਧਰ 6 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਵਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਰੇ ਵਿਦਿਆਰਥੀ ਰਵਾਇਤੀ ਪੰਜਾਬੀ ਪਹਰਾਵੇ ਵਿੱਚ ਸੰਸਥਾ ਵਿੱਚ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਮਾਨਵ, ਯਸ਼, ਵੈਸਨਵੀ, ਜੈਸਮੀਨ, ਮਹਿਕਦੀਪ, ਯਸ਼ਿਕਾ, ਕੁਮਕੁਮ, ਦਿਵਾਂਸ਼ੀ, ਸਮੀਰ, ਸਚਿਤਾ, ਨਵਜੋਤ, ਹਰਨੀਤ, ਨਵਰੀਤ, ਅਨਹਦ, ਗੀਤਾਂਜਲਿ, ਸੰਸਕ੍ਰਿਤੀ ਆਦਿ ਵਲੋਂ ਪੰਜਾਬੀ ਪਹਰਾਵੇ ਵਿੱਚ ਸਜ ਮਾਡਲਿੰਗ, ਸੋਲੋ ਡਾਂਸ, ਗਰੁੱਪ ਡਾਂਸ, ਗਿੱਧਾ ਭੰਗੜਾ ਆਦਿ ਪੇਸ਼ ਕੀਤਾ ਗਿਆ। ਇਸਦੇ ਇਲਾਵਾ ਅਧਿਆਪਿਕਾਵਾਂ ਲਈ ਮਿਸ ਤੀਜ ਅਤੇ ਵਿਦਿਆਰਥੀਆਂ ਲਈ ਪੰਜਾਬੀ ਗੱਬਰੂ, ਮੁਟਿਆਰ ਮੁਕਾਬਲੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚਅਧਿਆਪਿਕਾਵਾਂ ਵਿੱਚ ਸ਼੍ਰੀਮਤੀ ਮਮਤਾ ਨੂੰ ਮਿਸਿਜ ਤੀਜ, ਰੁਪਾਲੀ ਨੂੰ ਮਿਸ ਤੀਜ, ਵਿਦਿਆਰਥੀਆਂ ਵਿੱਚ ਹਰਸ਼ਵੀਰ ਨੂੰ ਪੰਜਾਬੀ ਗੱਬਰੂ, ਸੁਖਪ੍ਰੀਤ ਨੂੰ ਪੰਜਾਬਣ ਮੁਟਿਆਰ ਚੁਣਿਆ ਗਿਆ। ਇਸ ਮੌਕੇ ਬੈਂਗਲਸ ਅਤੇ ਮਹਿੰਦੀ ਸਟਾਲਸ ਵੀ ਲਗਾਏ ਗਏ। ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਤੀਜ ਦੇ ਤਿਉਹਾਰ ਦੀ ਵਧਾਈ ਦਿੱਤੀ।
Share on Google Plus

About Jaswinder Azad

    Blogger Comment
    Facebook Comment

0 comments:

Post a Comment