BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਡੇ ਬਾਰੇ


           ਪੰਜਾਬ ਨਿਊਜ਼ ਚੈਨਲ 15 ਅਗਸਤ 2014 ਨੂੰ ਸ਼ੁਰੂ ਕਰਦੇ ਹੋਏ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਇਸਦਾ ਸਿਹਰਾ ਜਸਵਿੰਦਰ ਸਿੰਘ ਆਜ਼ਾਦ ਦੇ ਸਿਰ ਬੱਝਦਾ ਹੈ। ਬਹੁਤ ਛੋਟੀ ਹੀ ਉਮਰ ਵਿੱਚ ਜਸਵਿੰਦਰ ਸਿੰਘ ਆਜ਼ਾਦ (ਚੀਫ ਐਡੀਟਰ, ਪੰਜਾਬ ਨਿਊਜ਼ ਚੈਨਲ) ਨੇ ਕਰੀਬ 1980 ਵਿੱਚ ਕੰਪਿਊਟਰ ਲਾਈਨ ਵਿੱਚ ਪੈਰ ਧਰਿਆ। ਵੱਡੇ ਅਦਾਰਿਆਂ ਵਿੱਚੋਂ ਟ੍ਰੇਨਿੰਗ ਲੈਣ ਤੋਂ ਬਾਅਦ ਅੱਗੇ ਵਧਣ ਦਾ ਯਤਨ ਕੀਤਾ। ਪੂਰੀ ਤਰ੍ਹਾਂ ਪ੍ਰਿੰਟਿੰਗ ਟੈਕਨੀਕ ਤੋਂ ਜਾਣਕਾਰੀ ਲੈਣ ਤੋਂ ਬਾਅਦ ਜਸਵਿੰਦਰ ਸਿੰਘ ਆਜ਼ਾਦ ਨੇ 1988 ਵਿੱਚ ਆਪਣਾ ਕੰਪਿਊਟਰ ਸਿਸਟਮਜ਼ ਆਜ਼ਾਦ ਕੰਪਿਊਟਰ ਸੈਂਟਰ ਦੇ ਨਾਂ ਹੇਠ ਖੋਲਿਆ ਜਿਹੜਾ ਕਿ ਲੋਕਾਂ ਵਾਸਤੇ ਡੈਸਕ ਟਾਪ ਪਬਲਿਸ਼ਿੰਗ ਕਰਨ ਦਾ ਪੰਜਾਬ ਵਿੱਚ ਪਹਿਲਾ ਅਦਾਰਾ ਸੀ। ਇਸ ਤੋਂ ਪਹਿਲਾਂ ਲੋਕ ਦਿੱਲੀ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਜਾ ਕੇ ਆਪਣੀਆਂ ਪੁਸਤਕਾਂ ਦੀ ਟਾਈਪਸੈਟਿੰਗ ਕਰਵਾਉਂਦੇ ਸਨ। ਫਿਰ 1998 ਤੋਂ ਪੰਜਾਬੀ ਮਾਸਿਕ ਪੱਤਰ 'ਰਜਨੀ' ਵਿੱਚ ਸਬ-ਐਡੀਟਰ ਦੇ ਤੌਰ 'ਤੇ ਜਸਵਿੰਦਰ ਸਿੰਘ ਆਜ਼ਾਦ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਜਸਵਿੰਦਰ ਸਿੰਘ ਆਜ਼ਾਦ ਪੰਜਾਬੀ ਮਾਸਿਕ ਪੱਤਰ 'ਰਜਨੀ' ਵਿੱਚ ਚੀਫ ਐਡੀਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਏ.ਐਸ. ਆਜ਼ਾਦ (ਮੈਨੇਜਿੰਗ ਐਡੀਟਰ, ਪੰਜਾਬ ਨਿਊਜ਼ ਚੈਨਲ) ਜਿਹੜੇ ਕਿ ਪੱਤਰਕਾਰੀ ਅਤੇ ਪਬਲਿਸ਼ਿੰਗ ਵਿੱਚ ਕਰੀਬ ਸੰਨ 1950 ਤੋਂ ਹਨ। ਵੱਖ-ਵੱਖ ਸਮੇਂ 'ਤੇ ਕਈ ਹਫਤਾਵਾਰੀ ਅਤੇ ਮਾਸਿਕ ਪੱਤਰ ਵੱਖ-ਵੱਖ ਭਾਸ਼ਾਵਾਂ ਵਿੱਚ ਪਬਲਿਸ਼ ਕਰਨ ਵਾਲੇ ਏ.ਐੱਸ. ਆਜ਼ਾਦ ਨੂੰ ਪੱਤਰਕਾਰੀ, ਪ੍ਰਿੰਟਿੰਗ ਅਤੇ ਪਬਲਿਸ਼ਿੰਗ ਦਾ ਕਰੀਬ 65 ਸਾਲ ਦਾ ਤਜਰਬਾ ਹੈ। ਇਸ ਤੋਂ ਇਲਾਵਾ ਏ.ਐੱਸ. ਆਜ਼ਾਦ ਨੂੰ ਰਾਜਨੀਤਕ ਅਤੇ ਸਮਾਜਿਕ ਖੇਤਰ ਵਿੱਚ ਬਹੁਤ ਜ਼ਿਆਦਾ ਤਜਰਬਾ ਹੈ। ਲਵਲੀਨ ਕੌਰ ਨੈਂਸੀ (ਟੈਕਨੀਕਲ ਐਡਮਨਿਸਟਰੇਟਰ, ਪੰਜਾਬ ਨਿਊਜ਼ ਚੈਨਲ) ਜਿਹੜੀ ਕਿ ਕਾਫੀ ਦੇਰ ਤੋਂ ਵੀਡੀਓ ਐਡੀਟਿੰਗ ਵਿੱਚ ਕੰਮ ਕਰ ਰਹੀ ਹੈ ਅਤੇ ਕੰਪਿਊਟਰ 'ਤੇ ਉਸਨੂੰ ਬਹੁਤ ਸਾਰੀ ਮੁਹਾਰਤ ਹਾਸਲ ਹੈ। ਬੇਸ਼ਕ ਲਵਲੀਨ ਕੌਰ ਨੈਂਸੀ ਅਜੇ ਕਾਲਜ ਦੀ ਵਿਦਿਆਰਥਣ ਹੈ ਪਰ ਉਸਨੂੰ ਕੰਪਿਊਟਰ 'ਤੇ ਕੰਮ ਕਰਨ ਦਾ ਬਹੁਤ ਸ਼ੌਕ ਹੈ। ਸਾਰਾ ਹੀ ਪਰਿਵਾਰ ਪੂਰੀ ਤਰ੍ਹਾਂ ਪ੍ਰਿੰਟਿੰਗ ਲਾਈਨ ਅਤੇ ਕੰਪਿਊਟਰ ਲਾਈਨ ਨਾਲ ਸਬੰਧਤ ਹੈ। ਬਹੁਤ ਦੇਰ ਤੋਂ ਆਮ ਲੋਕਾਂ ਵਲੋਂ ਇਸ ਪਰਿਵਾਰ ਤੋਂ ਮੰਗ ਕੀਤੀ ਜਾਂਦੀ ਸੀ ਕਿ ਕੁਝ ਨਵਾਂ ਕੀਤਾ ਜਾਵੇ। ਜਿਹੜਾ ਕਿ ਅਸੀਂ ਬਿਲਕੁਲ ਲੇਟੈਸਟ ਤਕਨੀਕ ਦੇ ਨਾਲ ਇਸ ਵੈੱਬ ਚੈਨਲ 'ਤੇ ਸ਼ੁਰੂ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਚੈਨਲ ਨੂੰ ਪੂਰੀ ਦੁਨੀਆਂ ਵਿੱਚ ਕੰਪਿਊਟਰਾਂ ਤੇ ਅਤੇ ਮੋਬਾਇਲਾਂ ਤੇ ਵੀ ਦੇਖਿਆ ਅਤੇ ਪੜ੍ਹਿਆ ਜਾ ਸਕਦਾ ਹੈ। ਸਾਨੂੰ ਪੂਰੀ ਆਸ ਹੈ ਕਿ ਸਾਡੇ ਚੈਨਲ ਨੂੰ ਦੇਖਣ ਵਾਲੇ ਬਹੁਤ ਜਲਦੀ ਬਹੁਤ ਜ਼ਿਆਦਾ ਗਿਣਤੀ ਵਿੱਚ ਵਧ ਜਾਣਗੇ। ਜੇਕਰ ਸਾਡਾ ਚੈਨਲ ਦੇਖਣ ਵਾਲਾ ਕੁਝ ਵੀ ਸਾਨੂੰ ਚੈਨਲ ਬਾਰੇ ਸੁਝਾਅ ਦੇਣਾ ਚਾਹੇ ਤਾਂ ਸਾਡੇ ਫੀਡ-ਬੈਕ ਕਾਲਮ ਵਿੱਚ ਜਾ ਕੇ ਦੇ ਸਕਦਾ ਹੈ। ਸਾਡੀ ਪੁਰਜ਼ੋਰ ਕੋਸ਼ਿਸ਼ ਰਹੇਗੀ ਕਿ ਅਸੀਂ ਉਸ ਸੁਝਾਅ ਦੇ ਬਾਰੇ ਜਲਦੀ ਤੋਂ ਜਲਦੀ ਵਿਚਾਰਾਂਗੇ। ਅਸੀਂ ਇਕ ਵਾਰ ਫਿਰ ਸੰਕਲਪ ਕਰਦੇ ਹਾਂ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰÎਫੁੱਲਤਾ ਲਈ ਤੁਹਾਡੇ ਸਹਿਯੋਗ ਨਾਲ ਆਪਣੇ ਨਿਸ਼ਾਨਿਆਂ ਦੀ ਪੂਰਤੀ ਕਰਾਂਗੇ।