BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਹਿਤ


ਗ਼ਜ਼ਲ
ਇੱਕ ਮਿਆਨ  ਦੇ ਵਿੱਚ  ਦੋ ਤਲਵਾਰਾਂ ,
ਹੋ ਨਈ ਸਕਦਾ ਇਹ  ਕਦੇ ਸਰਦਾਰਾਂ ।

ਐ ਜੀਵਨ  ਇੱਕ ਸੰਘਰਸ ਹੈ ਪਿਆਰੇ ,
ਯੋਧੇ   ਗਾਵਣ   ਜੰਗ   ਦੀਆਂ   ਵਾਰਾਂ ।

ਇਸ਼ਕ - ਮੁਹੱਬਤ    ਹੋ  ਜਾਂਦੀ   ਆਪੇ ,
ਇਸ ਤੇ ਨਾ  ਚੱਲੇ  ਵੱਸ  ਮਿਰੇ  ਯਾਰਾਂ ।

ਸਾਉਣ ਮਹੀਨਾਂ ਹੈ  ਹਰਿਆ-ਭਰਿਆ ,
ਨੱਚਦੇ-ਗਾਉਂਦੇ  ਗਭਰੂ ਤੇ ਮੁਟਿਆਰਾਂ ।

ਆਪ ਜੀਓ ਅਤੇ ਹੋਰਾਂ ਨੂੰ ਜੀਣ ਦਿਓ ,
ਐਵੇਂ  ਨਾ ਖਾਓ  ਇੱਕ-ਦੂਜੇ  ਤੋਂ ਖਾਰਾਂ ।

ਗਿੱਲਾਂ ਮੌਤ ਨੂੰ ਨਾ ਮਖੌਲ ਕਦੇ ਕਰੀਏ ,
ਹੱਥ ਨ ਪਾਈਏ ਵੇਖ ਕੇ ਨੰਗੀਆਂ ਤਾਰਾਂ ।
-ਮਨਦੀਪ ਗਿੱਲ ਧੜਾਕ, 9988111134
------------------------------------------------------------------------------------------------------
ਸਿਰਨਾਵਾਂ
ਮੈਂ ਨੀ ਕਹਿੰਦਾ ਲੋਕੀ ਪੁੱਛਦੇ
ਦੱਸਾ ਤੇਰਾ ਸਿਰਨਾਵਾਂ ਕਿੱਥੇ
ਤੂੰਹੀਂ ਦੱਸਦੇ ਰਹਿੰਦਾ ਅੱਜਕੱਲ੍ਹ
ਬੁੱਤ ਬਿਨਾ ਪਰਛਾਵਾਂ ਕਿੱਥੇ
ਉਹ ਨੀ ਆਇਆ ਨਾਹੀਂ ਮੁੜਨਾ
ਭੰਨੇ ਬਨੇਰੇ ਕਾਂਵਾਂ ਕਿੱਥੇ
ਤੇਰੇ ਹਿਜ਼ਰ ਦੇ ਬਾਲ ਰਿਹਾੜੀ
ਰਾਤੀ ਰੋਵਣ ਪਾਵਾਂ ਕਿੱਥੇ
ਤਲ਼ੀਏ ਚੌਗ ਚੁਗਾਵਣ ਵਾਲੇ
ਕਰਦੇ ਨੇ ਹੁਣ ਛਾਂਵਾਂ ਕਿੱਥੇ
ਪੀੜ ਲਕੋਈ ਅੱਥਰੂ ਮੱੁਕ ਗਏ
ਹਾਸੇ ਲੈ ਗਏ ਲਾਵਾਂ ਕਿੱਥੇ
ਸਾਹੀ ਵਸਾਕੇ ਝੱਟ ਭੁੱਲ ਜਾਣਾ
ਤੇਰੇ ਜਹੀਆਂ ਅਦਾਵਾਂ ਕਿੱਥੇ
ਵੇਖ ਚੌਹਾਨ ਹਸ਼ਰ ਇਸ਼ਕ ਦਾ
ਡੇਰੇ ਲਾ ਲਾਏ ਚਾਵਾਂ ਕਿੱਥੇ
-ਸੁਰਿੰਦਰਜੀਤ ਚੌਹਾਨ
------------------------------------------------------------------------------------------------------
ਤੁਮਨੇ.....
ਤੁਮਨੇ ਮੇਰੀ ਬਾਂਹ ਪਕੜ ਕਰ, ਚੋਰਾਹੇ ਪੇ ਲਾ  ਛੋੜਾ!
ਜਿਤਨਾ ਮੈਨੇ ਦਿਲ ਕੋ ਜੋੜਾ, ਤੁਮਨੇ ਉਤਨਾ ਤੋੜਾ!!
ਮੈਨੇ ਫਗੁਨਾਹਟ ਮਾਂਗੀ, ਤੁਮਨੇ ਦੀ ਜਵਾਲਾਏਂ!
ਜੁਲਫੋਂ ਕਾ ਜਬ ਸਾਇਆ ਮਾਂਗਾ, ਦੇ ਦੀ ਸਰਦ ਹਵਾਏਂ!!
ਦਾਮਨ ਮੈਨੇ ਜਬ ਵੀ ਥਾਮਾਂ, ਤੁਮਨੇ ਉਸੇ  ਛੁੜਾਇਆ!
ਬਨਕੇ ਰਹਾ ਮੈਂ ਫਿਰ ਵੀ ਤੇਰਾ, ਕਹੀਂ ਨਹੀਂ ਜਾ ਪਾਇਆ!!
ਜਬ-ਜਬ ਮਾਂਗ ਕੀ ਪਿਆਰ ਕੀ, ਤੁਮਨੇ ਨਫਰਤ  ਦੇ ਦੀ!
ਫਿਰ ਵੀ ਜਾਨ ਤੁਮਾਰੀ ਹੈ, ਨਹੀਂ ਹੈ ਔਰ ਕਿਸੀ ਕੀ!!
-ਹਰੀਸ਼ ਭੰਡਾਰੀ 'ਮਹੇੜੂ', ਮੋ: 98777-73899
------------------------------------------------------------------------------------------------------
ਬੰਦੇ ਦਾ ਬੰਦਾ
ਬੰਦੇ ਦਾ ਬੰਦਾ ਦਾਰੂ ੲੇ ਇਹ ਲੋਕ ਸਿਆਣੇ ਕਹਿ ਗਏ ਨੇ
ਅੱਜ ਕੀ ਹੋੋੲਿਆ ਇਸ ਕਹਾਂਵਤ ਨੂੰ ਕੱਲੇ ਬੋਲ ਕਿੳੁ ਰਹਿ ਗਏ ਨੇ

ਨਾ ਕੋਈ ਫਿਕਰ ਕਿਸੇ ਦੀ ਕਰਦਾ ੲੇ ਨਾਂ ਇੱਜਤਾ ਦੀ ਵੀ ਸਾਂਝ ਰਹੀ
ਅਹਿਸਾਨ ਫਰਾਮੋਸ਼ ਲੋਕ ਹੋਏ ਪੁੱਤਾ ਵਾਲੀ ਮਾਂ ਘੁੰਮਦੀ ਬਾਝ ਜਿਹੀ

ਸੇਵਾ ਦੇ ਨਾ ਤੇ ਹੱਟ ਖੋਲ ਲੲੇ ਤੇ ਸੌਦੇ ਹੁੰਦੇ ਨੇ ਜਿਸਮਾ ਦੇ
ਜਿਹੜੇ ਪਿਅਾਰ ਨਾ ਵੱਸਦੇ ਹੁੰਦੇ ਸੀ ੳੁਹ ਲੋਕ ਸੀ ਕਿੰਨੀਅਾਂ ਕਿਸਮਾ ਦੇ

ਮਾਂ ਬੋਲੀ ਤੱਕ ਵਿਸਾਰ ਰਹੇ ਲੋਕੀ ਪੜਣੀ ਲਿੱਖਣੀ ਭੁੱਲ ਰਹੇ ਨੇ
ਨਾ ਵਿਰਸਾ ਅੱਜ ਸੰਭਾਲ ਰਹੇ ਲੱਗਦਾ ਛਿੱਲੜਾ ਤੇ ਡੁੱਲ ਗਏ ਨੇ

ਬੜੇ ਇੱਜਤਾ ਵਾਲੇ ਹੁੰਦੇ ਸੀ ਦੁੱਖ ਸ਼ਭ ਦਾ ਨਿੱਤ ਵਡਾਉਦੇ ਰਹੇ
ਹੁਣ ਝੂਠੀ ਸਾਨ ਬਨਾਵਣ ਲਈ ਧੀਆ ਵਰਗੀਆ ਨਾਲ ਨਚਾਉਦੇ ਨੇ

ਬੰਦੇ ਦਾ ਬੰਦਾ ਦਾਰੂ ੲੇ ਗੱਲ ਹਰ ਕੋਈ ਦਿਲੋ ਵਿਸਾਰ ਗਿਆ
ਦੁਨੀਆ ਨੂੰ ਜਿੱਤ ਕੇ ਕੀ ਲੈਣਾ ਚੜਤ ਜਦ ਅਾਪਣਿਅਾਂ ਤੋ ਹਾਰ ਗਿਆ.
-ਚੜਤ ਬੋਦੇਵਾਲੀਆ, 9915077153
------------------------------------------------------------------------------------------------------
ਯਾਦ ਦੇ ਮਣਕੇ
ਜਿਹਦੀ ਯਾਦ ਦੇ ਮਣਕੇ
ਲਿਵ ਟੁੱਟਣ ਨੀਂ ਦਿੰਦੇ,
ਮੱਥੇ ਓਹਦੇ ਫੁੱਲਾਂ ਦਾ
ਟਿੱਕਾ ਲਗਾਉਣਾ ਬਾਕੀ ਏ,

ਆਲਮ ਦੀਆਂ ਖੁਸ਼ੀਆਂ
ਮੈਂ ਉਹਦੇ ਨਾਮੇ ਲਾਈਆਂ,
ਚੰਨ ਦਾ ਬਸ ਸਿਰ 'ਤੇ
ਤਾਜ਼ ਸਜਾਉਣਾ ਬਾਕੀ ਏ,

ਤਾਰਿਆਂ ਸੰਗ ਅੱਖਰ
ਬਣਾਵਾਂ ਉਹਦੇ ਨਾਮ ਦੇ,
ਪਰਿੰਦੇ ਦੀ ਉਡਾਰੀ ਜਾ
ਸਾਹਸ ਲਿਆਉਣਾ ਬਾਕੀ ਏ

ਦੂਰੀਆਂ ਨਾਲ ਸਤਿਕਾਰ
ਕਦੇ ਘੱਟਦਾ ਨੀ ਹੂੰਦਾ,
ਡੂੰਘੇ ਹੋਏ ਪਿਆਰ ਦਾ
ਹਾਲ ਸੁਣਾਉਣਾ ਬਾਕੀ ਏ,

ਹਰ ਕੇ ਵੀ ਜਿੱਤ ਲਿਆ
ਮੈਂ ਉਸ ਰੱਬੀ ਰੂਹ ਨੂੰ,
ਉਡੀਕਾਂ ਸਹੀ ਵਕ਼ਤ ਨੂੰ
ਜਸ਼ਨ ਮਨਾਉਣਾ ਬਾਕੀ ਏ....
-ਹਰਪ੍ਰੀਤ ਕੌਰ ਘੁੰਨਸ
------------------------------------------------------------------------------------------------------
ਤਰ ਗਈਆਂ ਸੰਗਤਾਂ ਸਾਰੀਆਂ
ਜੋ ਵੀ ਮਾਂ ਦੇ ਦਰ ਆਇਆ
ਜਨਮ- ਜਨਮ ਦਾ ਦੁੱਖ ਮਿਟਾਇਆ
ਮਾਂ ਦੇ ਦਰ ਤੇ ਖੇਡਾਂ ਹੋਣ ਨਿਆਰੀਆਂ
ਮਾਂ ਦੇ ਦਰ 'ਤੇ ਆ ਕੇ ਤਰ ਗਈਆਂ ਸੰਗਤਾਂ ਸਾਰੀਆਂ

ਜੋ ਵੀ ਦਰ 'ਤੇ ਕਰਦਾ ਸੇਵਾ
ਸੇਵਾ ਨੂੰ ਹੈ ਲਗਦਾ ਮੇਵਾ
ਤਾਹੀਓਂ ਆਉਂਦੇ ਨਰ ਤੇ ਨਾਰੀਆਂ
ਮਾਂ ਦੇ ਦਰ 'ਤੇ ਆ ਕੇ ਤਰ ਗਈਆਂ ਸੰਗਤਾਂ ਸਾਰੀਆਂ

ਮਾਂ ਕਦੇ ਨਾ ਖਾਲੀ ਮੋੜੇ
ਭਗਤਾਂ ਦੇ ਨਾ ਦਿਲ ਨੂੰ ਤੋੜੇ
ਮਾਂ ਦੇਵੇ ਖੁਸ਼ੀਆਂ ਸਾਰੀਆਂ
ਮਾਂ ਦੇ ਦਰ 'ਤੇ ਆ ਕੇ ਤਰ ਗਈਆਂ ਸੰਗਤਾਂ ਸਾਰੀਆਂ

"ਹਰੀਸ਼ ਭੰਡਾਰੀ" ਕਰੇ ਪੁਕਾਰਾਂ
ਹਰ ਪਲ ਰੱਖੇ "ਮਹੇੜੂ" ਦੀਆਂ ਸਾਰਾਂ
ਲਿਖਿਆ ਸੱਚ ਲਿਖਾਰੀਆਂ
ਮਾਂ ਦੇ ਦਰ 'ਤੇ ਆ ਕੇ ਤਰ ਗਈਆਂ ਸੰਗਤਾਂ ਸਾਰੀਆਂ
-ਹਰੀਸ਼ ਭੰਡਾਰੀ ਮਹੇੜੂ, ਮੋ:- 9779524004
------------------------------------------------------------------------------------------------------
ਹਿਜ਼ਰ
ਤੇਰੇ  ਹਿਜ਼ਰ ਚ'  ਰੌਣ ਨੂੰ ਦਿਲ ਕਰਦਾ ਪਰ ਰੋਣਾ ਨਈਂ ਚਾਹੁੰਦੇ,
ਤੈਨੂੰ ਪਾਉਣ ਦੀ ਹਸਰਤ ਹੈ ਦਿਲ ਵਿਚ ਪਰ ਪਾਉਣਾ ਨਈਂ ਚਾਹੁੰਦੇ,

ਮੈਨੂੰ  ਫਰਜ਼ਾਂ  ਤੇ  ਮਜਬੂਰੀਆਂ  ਨੇ  ਬੇਵਫਾ  ਬਣਾ  ਦਿੱਤਾ
ਵਰਨਾ ਹੈ ਕਿਹੜੇ ਯਾਰ ਨੂੰ ਜੋ ਗਲ ਲਾਉਣਾ ਨਈਂ ਚਾਹੁੰਦੇ,

ਤੇਰੇ ਨਾਲ ਜੋ ਵਾਅਦੇ ਕੀਤੇ ਸੀ ਸਭ ਲਾਰੇ ਬਣ ਰਹਿ  ਗਏ
ਹੁਣ ਇਕ ਵੀ ਲਾਰਾ ਨਾਲ ਤੇਰੇ ਅਸੀਂ ਲਾਉਣਾ ਨਈਂ ਚਾਹੁੰਦੇ,

ਹਰ ਖੇਡ ਚ  ਦੁੱਖ  ਪੱਲੇ  ਆਉਂਦੇ ਹਰ ਵਾਰ ਹੀ ਹਰਦੇ ਹਾਂ
ਹਰ ਵਾਰ ਪਾਉਣ ਦੀ ਹਸਰਤ ਲੈ ਅਸੀਂ ਖੋਹਣਾ ਨਈਂ ਚਾਹੁੰਦੇ,

ਇਕ  ਛੁੱਟਦਾ  ਏ  ਤੇ  ਲੋਕ  ਸਹਾਰਾ  ਦੂਜਾ  ਲੱਭ  ਲੈਂਦੇ
ਤੈਨੂੰ ਦਿਲੋਂ ਭੁੱਲਾ ਕੇ ਹੋਰ ਕਿਸੇ ਨੂੰ ਚਾਹੁਣਾ ਨਈਂ ਚਾਹੁੰਦੇ,

ਕਦੇ ਸੌਚਦਾ ਹਾਂ ਤੈਨੂੰ ਦੱਸ ਦੇਵਾਂ ਕੇ ਮੈਂ ਅੱਜ ਵੀ ਚਾਹੁੰਦਾ ਹਾਂ
ਪਰ ਜ਼ਖ਼ਮ ਪੁਰਾਣੇ ਪੁੱਟ ਕੇ ਦੁਖ  ਪਹੁੰਚਾਉਣਾ  ਨਈਂ ਚਾਹੁੰਦੇ,

ਕਿੰਨੇ "ਸ਼ਾਯਦ" ਦੇ ਅਰਮਾਨ ਮਰੇ ਕਿੰਝ ਪੱਲ-ਪੱਲ ਕੱਟਿਆ ਏ
ਤੈਨੂੰ ਮਰਨ ਤੋਂ ਪਹਿਲਾਂ ਦਿਲ ਦਾ ਹਾਲ ਸੁਣਾਉਣਾ ਨਈਂ ਚਾਹੁੰਦੇ,
-ਬਸੰਤ ਕੁਮਾਰ "ਸ਼ਾਯਦ", ਜਲੰਧਰ
ਮੋਬਾਇਲ ਨੰਬਰ-09855178626
------------------------------------------------------------------------------------------------------
ਪਿਆਰ
ਮੈਨੂੰ ਪੁੱਛੋ ਪਿਆਰ ਕੀ ਹੁੰਦੈ
ਬੇ ਮਤਲਬ ਇੰਤਯਾਰ ਕੀ ਹੁੰਦੈ
ਜੋ ਨਾ ਦਿਲਦੀ ਰਮਜ਼ ਪਛਾਣੇ
ਬੇਕਦਰਾ ਜਾ ਯਾਰ ਕੀ ਹੁੰਦੈ
ਰਾਤ ਰਾਤ ਭਰ ਗਿਣਨੇ ਤਾਰੇ
ਬੇਵਸ ਤੇ ਲਾਚਾਰ ਕੀ ਹੁੰਦੈ
ਟੁੱਟੀ ਮਾਲ਼ਾ ਵਿਖਰੇ ਮਣਕੇ
ਖੁਆਬਾਂ ਦਾ ਸੰਸਾਰ ਕੀ ਹੁੰਦੈ
ਜਦ ਕੋਈ ਰੂਹ ਦੀਆਂ ਤੋੜੇ ਤੰਦਾਂ
ਜ਼ਿੰਦ ਤੱਤੜੀ ਤੇ ਭਾਰ ਕੀ ਹੁੰਦੈ
ਸਾਡੇ ਹਿੱਸੇ ਬਸ ਆਈਆਂ ਛਮਕਾਂ
ਪਿੱਠ ਤੇ ਸਹਿਣਾ ਵਾਰ ਕੀ ਹੁੰਦੈ
ਜੱਗ ਚੰਦਰਾ ਜਦ ਹੋਵੇ ਵੈਰੀ
ਫੇਰ ਝਨਾਅ ਵਿਚਕਾਰ ਕੀ ਹੁੰਦੈ
ਜਿਸ ਤਨ ਲੱਗੀਆਂ ਉਹੀ ਜਾਣੇ
ਯਾਰ ਚੌਹਾਨ ਦਿਦਾਰ ਕੀ ਹੁੰਦੈ
-ਸੁਰਿੰਦਰਜੀਤ ਚੌਹਾਨ
------------------------------------------------------------------------------------------------------
ਜਰ੍ਹਾ ਤੇ ਸੋਚ ਲੈਂਦਾ
ਜੇ ਤੂੰ ਰੁਹਾਨੀਅਤ ਦੀ ਪੌੜੀ ਕਦੇ ਭੁੱਲ ਕੇ ਵੀ ਚੜ੍ਹੀ ਹੁੰਦੀ,
ਫਿਰ ਸਿਰਸਾ ਡੇਰੇ ਦੇ ਵੱਲ ਬੁਰ੍ਹਾ ਕੋਈ ਤੱਕਦਾ
ਜੇ ਰੱਬ ਨਾਲ ਅੱਖ ਤੇਰੀ ਥੋੜੀ ਜਿਹੀ ਵੀ ਲੜੀ ਹੁੰਦੀ।
ਫਿਰ ਦੁਨੀਆ ਦਾਰੀ 'ਚ ਪੈਰ ਫੂਕ-ਫੂਕ ਰੱਖਦਾ॥
ਕਿਉਂ ਤੂੰ ੲੇਨਾ ਸੰਗਤ ਦੇ ਪਿਆਰ ਨੂੰ ਸਮਝ ਲਿਆ ਸਸਤਾ,
ਮੂਰਖਾ ਤੂੰ "ਬਾਬਿਆਂ" ਦੇ ਨਾਮ ਨੂੰ ਕਲੰਕ ਲਾ ਕਾ ਰੱਖਤਾ॥,
ਮੂਰਖਾ ਤੂੰ "ਡੇਰਿਆਂ"  ਦੇ ਨਾਮ ਨੂਂ ਕਲੰਕ ਲਾ ਕਾ ਰੱਖਤਾ॥

ਜੇ ਖੁੱਲੀ ਹੁੰਦੀ ਅੱਖ ਤਾਂ ਇਹ ਪਾਪ ਨਾ ਤੂੰ ਕਰਦਾ,
ਹੀਰੋ ਪੁਣੇ ਵਾਲੀ ਪੌੜੀ ਕਦੇ ਵੀ ਨਾ ਚੜ੍ਹਦਾ।
ਹੁਣ ਤਾਂ ਰਹੀਮ ਬਾਬਾ ਕੁਝ ਨਹੀ ਹੋ ਸਕਦਾ।
ਮੂਰਖਾ ਤੂੰ "ਬਾਬਿਆਂ" ਦੇ ਨਾਮ ਨੂੰ ਕਲੰਕ ਲਾ ਕਾ ਰੱਖਤਾ॥

ਮਿੱਟੀ ਦਿਆ ਭਾਂਡਿਆ ਰਿਹਾ ਖਾਲੀ ਤੂੰ ਖੜਕਦਾ,
ਭਰਿਆ ਜੇ ਹੁੰਦਾ ਭਾਂਡਾ ਲੋਕਾਂ ਦੀਆਂ ਅੱਖਾਂ 'ਚ ਕਦੇ ਨਾ ਰੜਕਦਾ॥
ਦੱਸ ਤੇਰਾ ਇਹ ਬਜੂਦ ਹੁਣ ਰਿਹਾ ਨਈਉ ਕੱਖਦਾ।
ਮੂਰਖਾ ਤੂੰ "ਡੇਰਿਆਂ " ਦੇ ਨਾਮ ਨੂੰ ਕਲੰਕ ਲਾ ਕਾ ਰੱਖਤਾ॥

ਰੱਬ ਦੀ ਕੋਈ ਮੰਨ ਲੈਂਦਾ ਮੰਨ ਦੀਆਂ ਮੰਨੀਆਂ,
ਤਾਹੀੳੁ ਹੁਣ ਸੁਣਦਾ ਤੂੰ ਬੰਨ ਤੇ ਸਵੰਨੀਅਾਂ।
'ਅਮਰੀਕ ਜੱਸਲਾ' ਇਹ ਕਾਹਦਾ ਬਾਬਾ ਜੋ ਔਰਤਾ ਨੂੰ ਚੱਖਦਾ।
ਮੂਰਖਾ ਤੂੰ "ਬਾਬਿਆਂ" ਦੇ ਨਾਮ ਨੂੰ ਕਲੰਕ ਲਾ ਕਾ ਰੱਖਤਾ॥
-ਅਮਰੀਕ ਜੱਸਲ (ਗਾਇਕ /ਲੇਖਕ), 9872406065
------------------------------------------------------------------------------------------------------
ਜੋ ਹੋਣ ਤੋਂ ਰੋਕਿਆ ਜਾ ਸਕਦਾ ਸੀ
ਛਿੱਤਰ ਪਾਕੇ ਭਾਰਾ ਤੁਰਦਾ,
ਉਲਟਾ ਨਾ ਕਿਸੇ ਫੁਰਨਾ ਫੁਰਦਾ।
ਅਪਣੇ ਸੁਰ ਤੇ ਨਾਚ ਨਚਾਉਂਦਾ,
ਉੱਠਕੇ ਨੱਚਣਾ ਸੀ ਫਿਰ ਮੁਰਦਾ।
ਘਾਟਾ ਪਾ ਤਾ ਜਾਨਾਂ ਦਾ ਜੋ,
ਉਹ ਨਾ ਮੁੜਕੇ ਹੈ ਜੀ ਪੁਰਦਾ।
ਕੀ ਕੀ ਤੂੰ ਸੀ ਗਾਣੇ ਗਾਏ,
ਲੱਗਾ ਪਤਾ ਨਾ ਤੇਰੇ ਸੁਰਦਾ।
ਤੂੰ ਤੇ ਸੇਕਾ ਦੇਣਾ ਹੁੰਦਾ,
ਪਰ ਸੀ ਤੂੰ ਤੇ ਆਪੇ ਠੁਰਦਾ।
ਲਗਦਾ ਤੈਨੂੰ ਜਿਸਨੇ ਥੱਪਿਆ,
ਉਸਦੇ ਆਖੇ ਤੇ ਹੀ ਖੁਰਦਾ।
ਕਦ ਵੇਲਾ ਹੈ ਆੁਉਣਾ ਖੌਰੇ,
ਤੈਨੂੰ ਗਿਆਨ ਮਿਲੂ ਜਦ ਧੁਰਦਾ।
-ਹਰਦੀਪ ਬਿਰਦੀ, 9041600900
------------------------------------------------------------------------------------------------------
ਸਰਦਲ
ਵੇਖ ਮੈਂ ਰੂਹ ਦੀ ਸਰਦਲ ਉੱਤੇ
ਅੰਬਰ ਜਹੇ ਗੀਤ ਪਰੋਏ ਨੇ
ਇਹ ਵੀ ਤੱਕ ਹਾਲ ਮੇਰਾ
ਅੱਜ ਹੁੱਬਕੀ ਹੁੱਬਕੀ ਰੋਏ ਨੇ
ਦਾਸਤਾਨ ਲਿਖ ਟੁੱਟੇ ਦਿਲ ਦੀ
ਕੁੱਝ ਦਰਦ ਮੈਂ ਵਿਚ ਸਮੋਏ ਨੇ
ਨਿੱਕੀ ਉਮਰ ਦੇ ਕੁੱਝ ਖਿਡੌਣੇ
ਅੱਜ ਵਿਚ ਜਵਾਨੀ ਖੋਏ ਨੇ
ਸਾਨੂੰ ਲੱਗੀਆਂ ਰਾਸ ਨਾ ਆਈਆਂ
ਤਾਹੀਓ ਨੈਣੀ ਸੂਜੇ ਕੋਏ ਨੇ
ਇਸ਼ਕ ਦੇ ਰਾਹੀ ਕੰਡੇ ਭੈੜੇ
ਪੈਰ ਪੈਰ ਤੇ ਟੋਏ ਨੇ
ਆਪਣੇ ਕੌਲਾਂ ਤੇ ਦਿੱਤਾ ਪਹਿਰਾ
ਕੁੱਝ ਨਾਮ ਮੈਂ ਫੇਰ ਲਕੋਏ ਨੇ
ਭਰ ਚੌਹਾਨ ਅੱਜ ਝੋਲੀ ਬੈਠਾ
ਹਿਜ਼ਰ ਜੋ ਲੇਖੀ ਬੋਏ ਨੇ
-ਸੁਰਿੰਦਰਜੀਤ ਚੌਹਾਨ
------------------------------------------------------------------------------------------------------
ਵੈਰੀ ਦੋ-ਚਾਰ
ਭਾਲ ਕੀਤੀ ਜਦੋਂ  ਵੈਰੀ  ਦੋ-ਚਾਰ ਨਿਕਲੇ,
ਕਹਿ ਸਕਿਆ ਨਾ ਕੁੱਝ ਮੇਰੇ ਯਾਰ ਨਿਕਲੇ,

ਅਸੀਂ ਮੰਨ ਕੇ ਸੀ ਬੈਠੇ ਜਿਨੂੰ ਆਪਣਾ ਸਹਾਰਾ
ਸਾਨੂੰ  ਡੋਬ  ਕੇ  ਸਮੁੰਦਰਾ  ਚੌਂ  ਪਾਰ ਨਿਕਲੇ,

ਨਾ ਹੀ ਪਿਆਰ ਰਾਸ ਆਇਆ ਨਾ ਹੀ ਆਈ ਦੋਸਤੀ
ਜਿਹੜੇ  ਭੋਲੇ  ਸੀ  ਓਹ  ਤੀਖ਼ੀ  ਤਲਵਾਰ  ਨਿਕਲੇ,

ਨਸ਼ਾ ਇਸ਼ਕੇ ਦਾ ਦਾਰੂ ਤੋਂ ਸੀ ਵੱਧ ਸੁਣਿਆਂ
ਭਰ ਮੇਰੇ ਲਈ ਤਾਂ ਸਾਰੇ ਘੁੱਟ ਖ਼ਾਰ ਨਿਕਲੇ,

ਲੱਖਾਂ ਲੋਕਾਂ ਵਿਚੋਂ ਆਪਣਾ ਨਾ ਇਕ ਮਿਲਿਆ
ਉਂਝ  ਦੁੱਖ  ਦੇਣ  ਵਾਲੇ  ਵਾਰ-ਵਾਰ  ਨਿਕਲੇ,

ਹੁਣ ਜਿਉਣਾ ਮੈਨੂੰ ਜਾਪਦਾ ਏ ਮੌਤ ਵਰਗਾ
ਹਰ ਸਾਹ  ਵਿਚੋਂ  ਜਿਸਮ ਬੇਜ਼ਾਰ ਨਿਕਲੇ,

ਇੰਝ ਲੱਗਦਾ ਸੀ ਦਿਲ ਤੇ ਜ਼ਖ਼ਮ ਥੌੜੇ-ਬਹੁਤੇ
ਜਦੋਂ  ਜਾਨ  ਮੇਰੀ  ਨਿਕਲੀ  ਹਜ਼ਾਰ  ਨਿਕਲੇ,

ਜਿਹੜੇ ਕਹਿੰਦੇ ਸੀ ਤੇਰੇ ਲਈ ਅਸੀਂ ਜਾਨ ਵਾਰਾਂਗੇ
ਉਹ  ਯਾਰ  ਹੀ  ਤਾਂ  "ਸ਼ਾਯਦ"  ਗ਼ਦਾਰ ਨਿਕਲੇ,
-ਬਸੰਤ ਕੁਮਾਰ "ਸ਼ਾਯਦ", ਜਲੰਧਰ
ਮੋਬਾਇਲ ਨੰਬਰ-09855178626
------------------------------------------------------------------------------------------------------
ਵਿਛੋੜਾ
ਹੋਂਕਿਆਂ ਵਿੱਚ ਹਰ ਦਿਨ ਗੁਜਾਰਾਂ,
ਦੁੱਖ ਸਹਿੰਦੀ ਮੇਰੀ ਜਿੰਦ ਨਿਮਾਣੀ।

ਵਹਿੰਦਾ ਸੀ ਜ਼ੋ ਲਗਦਾ ਰੁੱਕ ਗਿਆ,
ਦਿਲ ਮੇਰੇ ਦੀਆਂ ਸਧਰਾਂ ਦਾ ਪਾਣੀ, 

ਵਸਲਾਂ ਦਾ ਕਮਲ ਸੀ ਖਿੜਿਆ,
ਤੋੜ ਕੇ ਲੈ ਗਈ ਦੁਨੀਆ ਟਾਹਣੀ।

ਹੁਣ ਟੁੱਟਦੀ ਨਾ ਲੜੀ ਕਦੇ ਵੀ,
ਐਸੀ ਪਾਈ ਤੂੰ ਦਰਦ ਕਹਾਣੀ।

ਤੇਰੀਆਂ ਯਾਦਾਂ ਤੇ ਬਾਤਾਂ ਵਾਲੀ,
ਆਪਣੇ ਮਨ ਨੂੰ ਮਂੈ ਗੱਲ ਸੁਣਾਉਣੀ।

ਤੇਰੇ ਬਿਨ ਮੇਰੇ ਸੱਜਣਾ ਕਿਸ ਤੋਂ ਮੈਂ,
ਦਿਲ ਆਪਣੇ ਦੀ ਰੀਝ ਪੁਗਾਉਣੀ।

ਜੱਦ ਪਿਆ ਵਿਛੋੜਾ 'ਫ਼ਕੀਰਾ' ਜਾਪੇ,
ਲੋਕਾਂ ਦੀ ਸੀ ਗੱਲ ਬੜੀ ਸਿਆਣੀ,
-ਫ਼ਕੀਰਾ, ਸਟੇਟ ਐਵਾਰਡੀ, ਕਰਤਾਰਪੁਰ
ਜਲੰਧਰ, ਮੋ. 098721 97326
------------------------------------------------------------------------------------------------------
ਜ਼ਮੀਰ
ਇੱਕ ਦਿਲ ਕਰੇ ਤੈਨੂੰ ਝੱਲੀਏ ਸੁਵਾ ਦਿਆ
ਫਿਰ ਕਹੇ ਆਤਮਾ ਕੇ ਗਲ ਨਾਲ ਲਾ ਲਿਆ

ਦੁਨੀਆ ਦੇ ਢੰਗ ਤੇ ਤਮਾਸੇ ਬਹੁਤ ਦੇਖ ਲਏ
ਤਾਹੀ ਮੇਰੀ ਸੋਚ ਤੈਨੂੰ ਦੂਰ ਹੀ ਭਜਾ ਦਿਆ

ਜੇ ਤੂੰ ਮੇਰੇ ਕੋਲ ਰਹੀ ਤਾਂ ਸਭ ਬੁਰਾ ਕਹਿਣਗੇ
ਪਿੱਠ ਪਿੱਛੇ ਵੇਖ ਲਵੀ ਕੋਸਦੇ ਹੀ ਰਹਿਣਗੇ

ਜੇ ਮੈ ਤੈਨੂੰ ਮਾਰ ਦਿਆ ਤਾਂ ਸਾਇਦ ਮੈਨੂੰ ਚਾਹੁਣਗੇ
ਫਰ ਤੇਰੇ ਮੁੱਕ ਜਾਣ ਤੇ ਨੀ ਖੁਸ ਬਹੁਤੇ ਹੋਣਗੇ

ਇੱਥੇ ਦੋ ਚਾਰ ਹੋਣਗੇ ਜੋ ਮੈਨੂੰ ਸਮਝਾਉਣ ਵਾਲੇ
ਵੱਧ ਜਾਣੀ ਗਿਣਤੀ ਜੋ ਤੇਰੇ ਬਾਜ ਚਾਉਣ ਵਾਲੇ

ਵੈਸੇ ਮੇਰੇ ਰੱਬ ਨੇ ਤੈਨੂੰ ਮੇਰੇ ਲਈ ਹੀ ਚੁਣਿਆ
ਤੇਰਾ ਮੇਰਾ ਕੱਠਿਆ ਦਾ ਤਾਣਾ ਬਾਣਾ ਬੁਣਿਆ

ਮੇਰੀਆ ਗੱਲਾਂ ਦੀ ਹੁੰਦੀ ਜਾਦੀ ਏ ਅਖੀਰ ਨੀ
ਲੋਕਾਂ ਲਈ ਮਸੂਕ ਏ ਤੂੰ ਮੇਰੀ ਤਾਂ ਜਮੀਰ ਨੀ

ਤੇਰਾ ਮਰ ਜਾਣਾ ਸੱਚੀ ਮੇਰੀ ਮੌਤ ਤੋ ਵੀ ਵੱਧ ਏ
ਦੁਨਿਆ ਨੂੰ ਛੱਡ ਤੂੰ ਨਾ ਜਾਵੀ ਚੜਤ ਨੂੰ ਛੱਡ ਕੇ.
-ਚੜਤ ਬੋਦੇਵਾਲੀਆ, 9915077153
------------------------------------------------------------------------------------------------------
ਹਾਲਾਤ
ਬਦਲ ਗਏ ਹਾਲਾਤ ਵਿਚਾਰੇ,
ਰੀਝਾਂ ਨੇ ਮੈਨੂੰ  ਤਾਅਨੇ ਮਾਰੇ,

ਲੱਖਾਂ  ਸੀ ਮੈਂ  ਖਾਬ ਸਜਾਏ
ਹੋਣ ਜਿਵੇਂ ਅੰਬਰਾਂ ਦੇ ਤਾਰੇ,

ਪੱਲੇ  ਨਾ  ਕੋਈ  ਰਿਸ਼ਤਾ  ਬਾਕੀ
ਇਕ-ਇਕ ਕਰਕੇ ਤੁਰ ਗਏ ਸਾਰੇ,

ਮਾਰ  ਕੇ  ਧੱਕਾ  ਡੋਬ  ਗਏ  ਨੇ
ਰੱਖਿਆ ਸੀ ਜਿਦਾ ਨਾਮ ਸਹਾਰੇ,

ਸੁਪਨੇ  ਆਖਿਰ  ਸੁਪਨੇ  ਹੁੰਦੇ
ਸਮਝ ਗਏ ਅੱਜ ਖਾਬਾਂ ਬਾਰੇ,

ਇਸ਼ਕ ਸਮੰਦਰ ਤਰਨਾ ਔਖਾ
ਤੁਰਦੇ  ਜਾਂਦੇ  ਦੂਰ  ਕਿਨਾਰੇ,

ਪਿਆਰ ਦੇ  ਹੱਥੋਂ  ਜ਼ਖ਼ਮੀ ਹੋ ਕੇ
ਚੰਦਰਾ ਦਿਲ ਹੁਣ ਸੌਚ ਵਿਚਾਰੇ,

ਦੁੱਖ ਦੇ ਕੇ ਸ਼ਾਯਰ ਕਰ ਦੈਂਦੇ
ਰੱਬ ਬੇਦਰਦਾਂ  ਨੂੰ  ਨਾ ਮਾਰੇ,

ਸਾਹ ਲੈਣਾ ਵੀ ਭੁੱਲ ਗਏ ਆਸ਼ਿਕ
ਗਿੱਣ-ਗਿੱਣ  ਕੇ  ਸੱਜਣਾ  ਦੇ ਲਾਰੇ,

ਖ਼ਫਾ ਹੈ "ਸ਼ਾਯਦ" ਸੌਚ ਤੋਂ ਆਪਣੀ
ਚੰਦਰੀ   ਝੂਠੇ  ਮਹਲ   ਊਸਾਰੇ,
-ਬਸੰਤ ਕੁਮਾਰ "ਸ਼ਾਯਦ", ਜਲੰਧਰ, ਮੋ. 09855178626
------------------------------------------------------------------------------------------------------
ਗ਼ਜ਼ਲ਼
ਅੈਵੇਂ ਤੇ ਨੀ ਸਾਗਰ ਵਿੱਚੋਂ, ੳੁੱਠੀਅਾਂ ਲ਼ਹਿਰਾਂ ਕਹਿਰ ਦੀਅਾਂ
ਪਾਣੀ ਵਿੱਚ ਮਿਲਾ ਗਿਅਾ ਹੋਣਾਂ ਕੋੲੀ ਘੁੱਟਾਂ ਜ਼ਹਿਰ ਦੀਅਾਂ
ਅਾਵਣ ਨੂੰ ਤੇ ਅਾ ਜਾਂਦੀ ਹੈ ਪੱਤਝੜ ਵਰ੍ਹੇ ਛਮਾਹੀ ਤੋਂ
ਜਿਹੜੀ ਰੁੱਤੇ ਸੱਜਣ ਵਿੱਛੜੇ, ੳੁਹੀ ਰੁੱਤਾਂ ਕਹਿਰ ਦੀਅਾਂ
ਕਿੳੁਂ ੳੁਸ ਨੂੰ ੲਿਲ਼ਜ਼ਾਮ ਦਿਅਾਂ ਮੈ, ੲਿਹ ਤੇ ਮੇਰੀ ਹੋਣੀਂ ਸੀ
ਮਾਨਸਰਾਂ ਦੇ ਹੰਸ ਦੁਅਾਲ਼ੇ, ਲੱਖਾਂ ਮੱਛਲ਼ੀਅਾਂ ਤੈਰਦੀਅਾਂ
ਤੇਰਾ ਜਾਣਾ ,ਸਾਡੀ ਜ਼ਿੰਦਗੀ ,ਕਰ ੲਿੱਦਾਂ ਵੀਰਾਨ ਗਿਅਾ
ਦੂਰ ਕਿਨਾਰੇ, ਤੜਪੇ ਮਛਲ਼ੀ, ਤੱਕ ਕੇ ਛੱਲ਼ਾਂ ਲ਼ਹਿਰ ਦੀਅਾਂ
ਹੁਣ ਤੇ  ਦਿਲ ਦੀ ਸਰਦਲ਼ ੳੁੱਤੇ, ਕੋੲੀ ਦਸਤਕ ਹੋਵੇ  ਨਾ
ਰੋਹੀ ਦੀ ਕਿੱਕਰ ਤੇੇੇ ਜਿੱਦਾਂ, ਗਿਰਝਾਂ ਵੀ ਨਾ ਠਹਿਰਦੀਅਾਂ
ਖੌਰੇ ਅਗਲ਼ੇ ਜਨਮ ਚ' ਸਾਡੀ ਰੂਹ ਨੂੰ ਕੁਛ ਤਸਕੀਨ ਮਿਲੇ
ਦੇ ਜਾ  ਭਰਕੇ, ਰੁੱਗ ਦੁਅਾਵਾਂ ,ਰੁੱਤਾਂ ਅਾਵਣ ਖੈਰ ਦੀਅਾ
ੳੁਹ ਤੇ ਕਦ ਦਾ ਰੁਖ਼ਸਤ ਹੋੲਿਅਾ ,ਅਣਦੱਸੇ ਸਿਰਨਾਮੇਂ ਤੇ
ਅੈਵੇਂ ਪੈੜਾਂ ਲਭਦੀ  ਰਹਿੰਦੀ, ਝੱਲ਼ੀ ੳੁਸਦੇ ਪੈਰ ਦੀਅਾਂ
-ਰਾਜਵਿੰਦਰ' ਜਟਾਣਾ'
------------------------------------------------------------------------------------------------------
ਤਲਾਕ
ਤਲਾਕ, ਤਲਾਕ, ਤਲਾਕ..
ਦਿਲ ਖੋਲਕੇ ਕਹੋ ਸਭ..
ਮੁਸਲਿਮ ਹੀ ਕਿਉਂ ?..
ਹਿੰਦੂ, ਸਿੱਖ, ਇਸਾਈ..
ਸਭ ਜਾਣੇ ਹੀ ਕਹੋ..
ਜੇ ਕਹਿਣਾ ਹੀ ਹੈ ਤਾਂ..
ਆਪਣੇ ਦਿਲ ਦੀ ਮੈਲ਼ ਨੂੰ ਕਹੋ..
ਅਪਣੇ ਐਬਾਂ ਨੂੰ ਕਹੋ..
ਦਿਲਾਂ ਚ ਵਸੀ ਨਫ਼ਰਤ ਨੂੰ ਕਹੋ..
ਹੱਡਾਂ ਚ ਵਸੀ ਰਿਸ਼ਵਤਖ਼ੋਰੀ ਨੂੰ ਕਹੋ..
ਬਿਨ ਮਿਹਨਤ ਤੋਂ ਹੀ..
ਸ਼ਿਖਰ ਤੇ ਹੋਣ ਦੀ ਲਾਲਸਾ ਨੂੰ ਕਹੋ..
ਬੇਟਾ ਹੀ ਹੋਵਣ ਦੀ ਤਾਂਘ ਨੂੰ ਕਹੋ..
ਜੁਗਾੜ ਲਗਾਕੇ ਕੋਈ..
ਗ਼ਲਤ ਕੰਮ ਕਰਨ ਦੀ ਆਦਤ ਨੂੰ ਕਹੋ..
ਨਸ਼ਿਆਂ ਦੀ ਆਦਤ ਨੂੰ ਕਹੋ..
ਬਾਜ਼ੀ ਪਲਟਦੀ ਦੇਖਕੇ..
ਧਰਮ ਤੇ ਜਾਤ ਦਾ ਸਹਾਰਾ ਲੈਣ ਦੀ..
ਮਾੜੀ ਫ਼ਿਤਰਤ ਨੂੰ ਕਹੋ..
ਕਿਸੇ ਦੇ ਹੱਕ ਮਾਰਨ ਦੀ ਆਦਤ ਨੂੰ ਕਹੋ..
ਜਿਸਮਾਂ ਦੀ ਭੁੱਖ ਨੂੰ ਕਹੋ..
ਕਾਲਾ ਬਜ਼ਾਰੀ ਨੂੰ ਕਹੋ..
ਹਰੇਕ ਸ਼ੋਸਣ ਨੂੰ ਕਹੋ..
ਭਰੂਣ ਹੱਤਿਆ ਨੂੰ ਕਹੋ..
ਕੁਰਸੀ ਦੀ ਭੁੱਖ ਨੂੰ ਕਹੋ..
ਚਮਚੇਬਾਜ਼ੀ ਦੀ ਆਦਤ ਨੂੰ ਕਹੋ..
ਸੜਕ ਤੇ ਰਫ਼ਤਾਰ ਦੀ ਖੇਡ ਨੂੰ ਕਹੋ..
ਵਿਖਾਵੇ ਦੀ ਆਦਤ ਨੂੰ ਕਹੋ..
ਦਾਜ਼ ਦੀ ਭੁੱਖ ਨੂੰ ਕਹੋ..
ਮੈਂ ਹੀ ਮੈਂ ਹੂੰ ਹੋਣ ਦੀ ਹਉਮੈ ਨੂੰ ਕਹੋ..
ਤਲਾਕ, ਤਲਾਕ,ਤਲਾਕ..
ਬਣੇਗੀ ਫਿਰ ਨਵੀਂ ਦੁਲਹਨ ਜਿਹੀ ਜ਼ਿੰਦਗੀ..
ਤੁਸੀਂ ਕਹੋ ਤਾਂ ਸਹੀ ਇਹਨਾਂ ਐਬਾਂ ਨੂੰ..
ਤਲਾਕ, ਤਲਾਕ, ਤਲਾਕ
-ਹਰਦੀਪ ਬਿਰਦੀ 9041600900
------------------------------------------------------------------------------------------------------
ਆਜਾਦੀ ਦਿਹਾੜਾ
ਆਇਆ ਆਜਾਦੀ ਦਾ ਦਿਹਾੜਾ ਹੈ
ਸਾਰੇ ਜੱਗ ਤੋਂ ਹੀ ਨਿਆਰਾ ਹੈ

ਬੱਚਾ- ਬੱਚਾ ਅੱਜ ਖੁਸ਼ੀ ਮਨਾਵੇਗਾ
ਪੂਰਾ ਭਾਰਤ ਅੱਜ ਰੁਸ਼ਨਾਵੇਗਾ

ਦੇਸ਼ ਚ ਆਂਤਕਵਾਦ ਨਾ ਹੁਣ ਜਰਾਂਗੇ
ਦੇਸ਼ ਦੀ ਖੁਸ਼ਹਾਲੀ ਲ਼ਈ ਤਿਆਰ ਰਹਾਂਗੇ

ਦੇਸ਼ ਦੇ ਵੀਰ ਜਵਾਨਾਂ ਤੇ ਸਾਨੂੰ  ਮਾਣ ਹੈ
ਜਿਨਾਂ ਦੀ ਖਾਤਰ ਦੇਸ਼ ਦੀ ਸ਼ਾਨ ਹੈ

ਪਹਿਰਾਂ ਦਿੰਦੇ ਸੱਰਹਦਾਂ ਤੇ ਰੱਖਵਾਲ਼ੀ ਕਰਦੇ
ਗੋਲੀ ਦੀ ਮਾਰ ਨੂੰ   ਹੱਸ ਕੇ ਜਰਦੇ

ਤਿਰੰਗੇ ਨੂੰ ਸਲਾਮੀ ਅੱਜ ਵੱਜਣੀ ਏ
ਦੁਸ਼ਮਣਾਂ ਦੇ ਸੀਨੇ ਅੱਗ ਲੱਗਣੀ ਏ

ਸਾਰਿਆਂ ਨੇ ਭਾਰਤ ਮਾਂ ਨੂੰ ਸ਼ੀਸ਼ ਝੁਕਾਇਆ
ਰਾਸ਼ਟਰੀ ਗਾਣ ਸਾਰਿਆਂ ਰਲ ਮਿਲ ਗਾਇਆ
-ਪਿੑਅੰਕਾ ਪਾਰਸ, ਪਠਾਨਕੋਟ
------------------------------------------------------------------------------------------------------
ਦਸ ਨੀ ਅਜ਼ਾਦੀੲੇ
ਕਿੰਝ  ਜਸ਼ਨ  ਮਨਾਂਵਾ  ਅੱਜ  ਤੇਰੇ ਦਸ  ਨੀ ਅਜ਼ਾਦੀੲੇ,
ਲੀਰਾਂ ਗਰੀਬੀ  ਦੀਅਾਂ ਪਾਕੇ   ਫਿਰਦੀ  ਨੀ  ਅਜ਼ਾਦੀੲੇ,

ਲਖਾਂ ਖਾਨਦਾਨਾਂ ਦਾ ਲਹੂ ਪੀ ਕੇ  ਮਿਲੀ ਨੀ ਅਜ਼ਾਦੀੲੇ,
ਬਣਦੀ ੲੇ ਦੁਲਹਣ ਸਰਕਾਰੀ ਜਸ਼ਨਾਂ ਚ ਨੀ ਅਜ਼ਾਦੀੲੇ,

ਖੂਦਕੂਸ਼ੀਅਾਂ  ਕਿਰਸਾਣ  ਨਿੱਤ  ਕਰ ਰਹੇ ਮੇਰੇ  ਦੇਸ਼  ਦੇ,
ਕਾਲੀ ਪੱਟੀ ਅੱਖਾਂ ਤੇ ਬੰਨ੍ਹ ਕੇ ਹੋੲੀ ਅੰਨ੍ਹੀ ਨੀ ਅਜ਼ਾਦੀੲੇ,

ਦੇਵੀਅਾਂ ਨੂੰ ਪੂਜਣ ਵਾਲੇ  ਕੁੱਖਾਂ ਚ  ਮਾਰਦੇ ਨੇ ਧੀਅਾਂ ਨੂੰ,
ਰਿਸ਼ਵਤਖੋਰਾਂ  ਤੇ  ਚੋਰਾਂ ਦਾ  ਸਾਥ ਦਿੰਦੀ ਨੀ ਅਜ਼ਾਦੀੲੇ,

ਸੱਚੀਅਾਂ ਮੁਹੱਬਤਾਂ ਦੇ  ਨੇਤਾ ੲਿਥੇ  ਢੋਂਗ  ਪੲੇ  ਨੇ ਕਰਦੇ,
ਮੁਲਕ ਦੇ ਹਾਕਮਾਂ ਦੀ  ਤੂੰ  ਬਣੀ ਗੁਲਾਮ  ਨੀ ਅਜ਼ਾਦੀੲੇ,

ਸ਼ਹੀਦੀਅਾਂ  ਕੁਰਬਾਨੀਅਾਂ  ਦਾ  ਕੀ  ਮੁੱਲ  ਪਾੲਿਅਾ  ਤੂੰ,
ਸਿੱਖਾਂ ਦੀ ਕੌਮ  ਨਾਲ ਵੈਰ  ਕਿਂੳੁ ਕਮਾੲੇ ਨੀ ਅਜ਼ਾਦੀੲੇ,

ਜਾਤ ਪਾਤ ਤੇ ਮਜ਼ਹਬਾਂ  ਦੇ ਪੁਅਾੜੇ  ਪਾੲੇ ਨੀ ਅਜ਼ਾਦੀੲੇ,
ਕਿੰਝ ਦੇਵੇ  ਅੱਜ  ਮੁਬਾਰਕਾਂ  ਸੈਣੀ  ਦਸ  ਨੀ  ਅਜਾਦੀੲੇ,
-ਸੁਰਿੰਦਰ ਕੌਰ ਸੈਣੀ, ਰੂਪਨਗਰ, 9501073600
------------------------------------------------------------------------------------------------------
ਪਛਤਾਵਾ
ਪਰਾਈ ਧਰਤੀ ਤੇ ਆ ਕੇ ਆਪੇ ਹੀ, ਆਪਣਾ ਆਪਾ ਭੁਲਾਅ ਬੈਠੇ ਹਾਂ ।
ਬੜੀਆਂ ਮੁਸ਼ਕਲਾਂ ਨਾਲ ਬਨਾਈ ਹਸਤੀ ਨੂੰ, ਆਪਣੇ ਹੀ ਹੱਥੀਂ, ਆਪ ਹੀ ਗੁਆ ਬੈਠੇ ਹਾਂ ।
ਕੌਣ ਹੈ? ਕਿਥੋਂ ਆਇਆ ਹੈ? ਕੀ ਕਰਦਾ ਹੈ?, ਕਿਸੇ ਨੂੰ ਕੋਈ ਵਾਸਤਾ ਨਹੀਂ ।
ਹੈਲੋ ,ਹਾਇ ਤੇ ਝੂਠੀਆਂ ਮੁਸਕਾਨਾਂ ਹੰਢਾਅ, ਏਸੇ ਨੂੰ ਹੀ ਆਪਣੀ ਜਿੰਦਗੀ ਬਣਾ ਬੈਠੇ ਹਾਂ।
ਕੋਈ ਨਹੀਂ ਮਿਲਦਾ ਜਿਸਨੂੰ, ਆਪਣਾ ਕਹਿ ਲਈਏ ।
ਬੇਗਾਨਿਆਂ ਵਿੱਚ ਰਹਿ ਕੇ,ਆਪਣੇ ਆਪ ਨੂੰ ਵੀ, ਅਜਨਬੀ ਬਣਾ ਬੈਠੇ ਹਾਂ।
ਪੀਜਾ, ਪਾਸਤਾ, ਬਰਗਰ ਤੇ ਚੀਨੀ ਖਾਣੇ ਖਾ ਖਾ ਕੇ,
ਸਾਗ ਤੇ ਮੱਕੀ ਦੀ ਰੋਟੀ ਦਾ ਸੁਵਾਦ ਭੁਲਾਅ ਬੈਠੇ ਹਾਂ।
ਚਾਟੀ ਦੀ ਲੱਸੀ ਤੇ ਤਾਜਾ ਮੱਖਣ ਤਾਂ ਹੁਣ ਸੁਪਨਾ ਹੀ ਹੋ ਗਏ,
ਫਰੀਜਰ ਵਿੱਚ ਰੱਖੀਆਂ ਵਸਤਾਂ ਨਾਲ, ਮੁਹੱਬਤਾਂ ਲਗਾਅ ਬੈਠੇ ਹਾਂ।
ਉਹ ਵੀ ਵਕਤ ਸੀ, ਜਦੋਂ ਘਰੋਂ ਨਿਕਲਦਿਆਂ ਸਲਾਮਾਂ ਹੁੰਦੀਆਂ ਸਨ।
ਏਥੇ ਤਾਂ ਘਰ ਵਿੱਚ ਹੀ ਆਪਣੇ ਆਪ ਨੂੰ, ਕੈਦੀ ਬਣਾ ਬੈਠੇ ਹਾਂ।
ਠੰਢੀਆਂ ਹਵਾਵਾਂ ਤੇ ਕੁਦਰਤੀ ਨਜਾਰੇ ਤਾਂ, ਮਿਲ ਜਾਂਦੇ ਨੇ ਥਾਂ ਥਾਂ ਤੇ।
ਪਿਆਰ ਨਾਲ ਭਰੀਆਂ ਝੋਲੀਆਂ, ਖਾਲੀ ਕਰਵਾ ਬੈਠੇ ਹਾਂ।
ਹੁਣ ਚਾਹ ਕੇ ਵੀ ਉਹ ਦਿਨ ਵਾਪਸ ਨਹੀਂ ਮਿਲਣੇ,
ਸਮੇਂ ਤੇ ਦੂਰੀਆਂ ਹਥੋਂ ਆਪਣੇ ਹੀ ਘਰਾਂ ਦੇ ਮੋਹ, ਗੁਆ ਬੈਠੇ ਹਾਂ।
ਘਰਾਂ ਨੂੰ ਲੱਗੇ ਜੰਦਰੇ ਤੇ ਤਿੜਕਦੀਆਂ ਕੰਧਾਂ ਨੇ ਵੀ,
ਜੀ ਆਇਆਂ ਨਹੀਂ ਕਹਿਣਾ, ਉਹਨਾਂ ਦੇ ਨਿੱਖਰੇ ਚਿਹਰੇ ਆਪ ਹੀ ਘਸਮੈਲੇ ਬਣਾ ਬੈਠੇ ਹਾਂ।
ਨਾ ਹੁਣ ਘਰ ਦੇ ਰਹੇ ਹਾਂ ਨਾ ਹੀ ਘਾਟ ਦੇ ਰਹੇ,
ਆਪਣੇ ਹੱਥੀਂ ਆਪ ਹੀ ਆਪਣੀ, ਲੰਕਾ ਲੁਟਾਅ ਬੈਠੇ ਹਾਂ।
-ਬਲਵੰਤ ਕੌਰ ਛਾਬੜਾ, ਕੈਨੇਡਾ
------------------------------------------------------------------------------------------------------
ਅਮਨ - ਸ਼ਾਂਤੀ
ਨਾ ਹੋਵੇ ਕੋਈ ਜਾਨ -ਮਾਲ ਦਾ ਨੁਕਸਾਨ
ਅਮਨ - ਸ਼ਾਂਤੀ ਦੀ ਕਰਾਂ ਮੈਂ ਦੁਆ

ਛੁੱਟੀ  ਆਏ ਪੁੱਤ ਜਿਨਾਂ ਦੇ,ਵਾਪਸ ਗਏ ਪਰਤ
ਉਹਨਾਂ ਦੀ ਲੰਬੀ ਉਮਰ ਦੀ ਕਰਾਂ ਮੈਂ ਦੁਆ

ਸਰਹੱਦਾ ਤੇ ਜੋ ਕਰਦੇ ਰੱਖਿਆ ਆਪਣੇ ਦੇਸ਼ ਦੀ
ਉਹਨਾਂ ਵੀਰ ਜਵਾਨਾਂ ਲਈ ਕਰਾਂ ਮੈੇਂ  ਦੁਆ

ਮਾਵਾਂ ਜਿਨ੍ਹਾਂ ਦੇ  ਹੋ ਗਏ ਪੁੱਤ ਦੂਰ
ਉਹਨਾਂ ਮਾਵਾਂ ਨੂੰ ਮਿਲੇ ਹਿੰਮਤ ਕਰਾਂ ਮੈਂ ਦੁਅਾ

ਹਰ ਪਾਸੇ ਅਮਨ ਬਣਿਆ ਰਹੇ
ਖੁਸ਼ੀ ਮਿਲੇ ਸਭ ਨੂੰ ਕਰਾਂ ਮੈਂ ਦੁਆ

ਵੈਰ -ਵਿਰੋਧ਼ ਖਤਮ ਹੋ ਜਾਵੇ
ਪਣਪੇ ਮੁਹਬੱਤ ਕਰਾਂ ਮੈਂ ਦੁਆ
-ਪਿ੍ਅੰਕਾ ਪਾਰਸ, ਪਠਾਨਕੋਟ
------------------------------------------------------------------------------------------------------
ਮਹਾਨ ਭਾਰਤ ਦੀ 70ਵੀਂ ਆਜ਼ਾਦੀ ਵਰੇਗੰਢ ਨੂੰ ਸਮਰਪਿੱਤ
ਇੱਥੇ ਹਰਿਆਲੀ ਦਾ ਬਿਸਤਰ, ਤੇ ਅੰਬਰ ਦੀ ਹੈ ਚਾਦਰ,
ਜਿੱਥੇ ਤੱਕ ਜਾਂਦੀ ਹੈ ਨਜ਼ਰ, ਦਿੱਸੇ ਉੱਥੇ ਤੱਕ ਹੀ ਸਾਗਰ।

ਦਿਲ ਖਿਚਵਾਂ ਹਰ ਨਜ਼ਾਰਾ, ਲੱਗੇ ਜੱਗ ਤੋਂ ਇਹ ਪਿਆਰਾ,
ਗੀਤ ਗਾਂਉਂਦੀਆਂ ਨਦੀਆਂ, ਵੱਗਦਾ ਹਰ ਚਸ਼ਮਾ ਨਿਆਰਾ।

ਵਰਸਣ ਗਗਨਵਿੱਚੋਂ ਰਿਸਮਾਂ, ਤੇ ਸੂਰਜ ਦੀ ਚਮਕੇ ਲਾਲੀ,
ਇਹਦੀ ਹਵਾ ਹੈ ਨਿਰਾਲੀ, ਵਸੇ ਹਰ ਪਾਸੇ ਖੁਸ਼ਹਾਲੀ।

ਹਰ ਰੋਜ਼ ਸਵੇਰੇ ਸ਼ਾਮੀ, ਸਭ ਜਾਂਦੇ ਕੁਦਰਤ ਦੇ ਬਿਲਹਾਰੀ,
ਹਰ ਕੋਮਾਂ ਤੇ ਭਾਸ਼ਾਵਾਂ, ਜਾਂਦੀਆਂ ਅੱਦਬ ਨਾਲ ਸਤਿਕਾਰੀ ।

ਪਵਿੱਤਰ ਭਾਰਤ ਦੀ ਧਰਤੀ ਤੇ, ਹੋਏ ਰਿਸ਼ੀ ਮੁੰਨੀ ਅਵਤਾਰ,
ਜਨਮ ਦਾਤਾ ਹੈ ਵੇਦਾਂ ਦਾ, ਤੇ ਗ੍ਰੰਥਾਂ ਦਾ ਸਿਰਜਣ ਹਾਰ।

ਇਸ ਧਰਤੀ ਜੰਮੇ ਸੂਰਮੇ, ਬਦਲਾ ਲੈਣ ਜਾ ਸਮੁੰਦਰੋਂ ਪਾਰ,
ਬਾਜੀ ਲਾਉਂਦੇ ਜਾਨ ਦੀ, ਕਦੇ ਪੈਣ ਨਾ ਸੋਚ ਵਿਚਾਰ।

ਦਿਨ ਭਾਗਾਂ ਵਾਲਾ ਆਇਆ, ਭਾਰਤ ਦੇਸ਼ ਆਜ਼ਾਦ ਕਹਾਇਆ,
ਲਾਹੀਆਂ ਗੁਲਾਮੀ ਦੀਆਂ ਜੰਜੀਰਾਂ, ਸੂਰਮਿਆਂ ਨੇ ਮਾਣ ਦਵਾਇਆ।

ਖ਼ਤਮ ਕਰੋ ਹੁਣ ਫਿਕਰਾਪ੍ਰਸਤੀ ਨੂੰ, ਵਤਨਪ੍ਰਸਤੀ ਸਾਰੇ ਅਪਣਾਓ,
ਆਜ਼ਾਦੀ ਦਿਵਸ ਖ਼ੁਸ਼ੀ ਨਾਲ ਮਨਾਓ, ਹਰ ਪਾਸੇ ਤਿਰੰਗਾ ਲਹਿਰਾਓ।

ਉਹ ਮੂੰਹ ਦੀ ਖਾਈ ਬੈਠੇ ਨੇ, ਜ਼ੋ ਗੱਲਾਂ ਕਰਨ ਫੁੱਟ ਪਾਉਣ ਦੀਆਂ,
ਦੇਸ਼ ਮੇਰੇ ਦੀਆਂ ਸੋਚਾਂ ਨੇ, ਸਭ ਨੂੰ ਗਲਵੱਕੜੀ ਪਾਉਣ ਦੀਆਂ।

ਛੁੂਹੰਦਾ ਰਹੇ ਸਦਾਂ ਬੁੰਲਦੀਆਂ ਨੂੰ, ਸੁਪਨਾ ਇਹੋ ਸਾਡਾ ਹੈ,
'ਫ਼ਕੀਰਾ' ਉਹ ਮਿੱਟ ਜਾਵਣਗੇ, ਜ਼ੋ ਸੋਚਣ ਲਾਉਣਾ ਆਢਾ ਹੈ।

ਮੇਰਾ ਭਾਰਤ ਦੇਸ਼ ਮਹਾਨ, ਰਹੇ ਸਦਾਂ ਉੱਚੀ ਜੱਗ ਤੇ ਇਸ ਦੀ ਸ਼ਾਨ,
ਮੇਰਾ ਭਾਰਤ ਦੇਸ਼ ਮਹਾਨ, ਰਹੇ ਸਦਾਂ ਉੱਚੀ ਜੱਗ ਤੇ ਇਸ ਦੀ ਸ਼ਾਨ।
-ਫ਼ਕੀਰਾ, ਮੋ. 098721-97326
ਆਰੀਆ ਨਗਰ, ਕਰਤਾਰਪੁਰ, ਜਲੰਧਰ
------------------------------------------------------------------------------------------------------
ਰੱਖੜੀ
ਸਾਲ ਬਾਅਦ ਹੈ ਰੱਖੜੀ ਆਈ
ਖੁਸ਼ੀਆਂ ਆਪਣੇ ਨਾਲ ਲਿਆਈ ।
ਵੀਰਾਂ ਭੈਣਾਂ ਦਾ ਤਿਉਹਾਰ
ਵੱਧਦਾ ਇੱਕ ਦੂਜੇ ਨਾਲ ਪਿਆਰ ।
ਰੱਖੜੀ ਬੰਨ੍ਹ ਕੇ ਵੀਰ ਨੂੰ ਭੈਣ
ਪਾਉਂਦੀ ਹੈ ਫਿਰ ਦਿਲ ਨੂੰ ਚੈਨ ।
ਵੀਰਾ ਦੇਵੇ ਤੋਹਫੇ ਸ਼ਗੁਨ
ਦੱਸ ਭੈਣੇ ਕੀ ਲੈਣਾ ਹੁਣ ?
ਵੀਰਾ ਲੱਖਾਂ ਬਰਸਾਂ ਜੀ ਵੇ
ਬਾਜੋਂ ਤੇਰੇ ਦਿਸਦਾ ਕੀ ਵੇ ?
ਭੈਣਾਂ ਵੀਰਾਂ ਦਾ ਤਿਉਹਾਰ
ਬਣਿਆਂ ਰਹੇ ਸਦਾ ਹੀ ਪਿਆਰ ।
ਰੱਖੜੀ ਬੰਨ੍ਹੋਂ ਚਾਵਾਂ ਨਾਲ
ਰੱਖੋ ਇੱਕ ਦੂਜੇ ਦਾ ਖਿਆਲ ।
ਵੀਰਾਂ ਭੈਣਾਂ ਨੂੰ ਵਧਾਈ
ਰੱਖੜੀ ਸ਼ਗਨਾਂ ਵਾਲੀ ਆਈ ।
-ਅੰਜੂ ਵ ਰੱਤੀ
------------------------------------------------------------------------------------------------------
ਵਲੈਤ ਵਾਲੀ ਸੋਚ
ਤੁਰੇ ਜਦੋ ਅਲਵਿੰਦਾ ਆਖਕੇ ਪੰਜਾਬ ਨੂੰ
ਗਲ ਵੀ ਨਾ ਲਾਇਆ ਆਪਣੇ ਜਨਾਬ ਨੂੰ

ਅਜੀਬ ਜਿਹਾ ਦਰਦ ਸੀ ਦਿਲ ਵਿੱਚ ਉੱਠਦਾ
ਪਾਣੀ ਪੀਤੇ ਵੀ ਸੀ ਗਲ੍ਹਾ ਥੋੜਾ ਰਿਹਾ ਸੁੱਕਦਾ

ਸੋਚ ਸੀ ਦਿਮਾਗ ਵਿੱਚ ਮੁੜ ਕਦੋ ਆਵਾਂਗੇ
ਮਿੱਟੀ ਏ ਪੰਜਾਬ ਦੀ ਨੂੰ ਮੱਥੇ ਕਦੋ ਲਾਵਾਂਗੇ

ਵੇਖ ਵੇਖ ਸ਼ਹਿਰ ਨੂੰ ਮੈ ਬੜਾ ਕੁੱਝ ਸ਼ੋਚਿਆ
ਛੱਡਣ ਜੋ ਆਏ ਮੈਨੂੰ ਕਿਸੇ ਵੀ ਨਾ ਰੋਕਿਆ

ਬੇਬੇ ਨੇ ਦੁਵਾਂਵਾਂ ਕਰ ਵੀਜਾ ਮਗਵਾਇਆ ਸੀ
ਦਿਲ ਚ ਦਰਦ ਲੈ ਜਹਾਜ ਚੜ ਆਇਆ ਸੀ

ਆ ਕੇ ਇੱਥੇ ਕੰਮ ਲੰਭਾ ਫਿਰ ਵੇਹਲ ਕਿੱਥੇ ਸੀ
ਯਾਰ ਬੇਲੀ ਸਾਰੇ ਮੇਰੇ ਫੋਨ ਤੋਂ ਵੀ ਰੁੱਸੇ ਸੀ

ਦਿਲ ਵਿੱਚ ਰੀਝਾਂ ਤੇ ਉਮੰਗਾਂ ਬਹੁਤ ਭਰੀਆਂ
ਸੋਚਦੇ ਨੇ ਲੋਕ ਚੜਤ ਬਾਹਰ ਮੌਜਾਂ ਬੜੀਆਂ
-ਚੜਤ ਬੋਦੇਵਾਲੀਆ, 09915077153
------------------------------------------------------------------------------------------------------
ਬੂਹੇ ਚਾਅਵਾਂ ਦੇ
ਹੋ  ਗਏ  ਨੇ  ਬੰਦ  ਬੂਹੇ  ਮੇਰੇ ਚਾਅਵਾਂ ਦੇ,
ਤੱਪਦੀ ਧੂੱਪ ਵਿਚ ਚੈਨ੍ਹ ਦੇਣ ਜੋ ਛਾਵਾਂ ਦੇ,

ਹਰ ਹਸਰਤ ਬਸ ਸੋਚਣ ਤੱਕ ਹੀ ਰਹਿ ਜਾਂਦੀ,
ਕੋਈ ਮਜਬੂਰੀ ਆਣ ਕੇ ਰਾਹ ਵਿਚ ਬਹਿ ਜਾਂਦੀ,
ਦੋਸ਼ ਨਹੀਂ ਕੁੱਝ ਮੰਗੀਆਂ ਸਭ ਦੁਆਵਾਂ ਦੇ,
ਹੋ ਗਏ ਨੇ ਬੰਦ. ............................

ਨੰਗੇ   ਪੈਰੀਂ   ਚੱਲਣਾ   ਔਖਾ   ਖ਼ਾਰਾਂ  ਤੇ,
ਬਿੱਲਕੁਲ ਉਂਝ ਜਿਵੇਂ ਹੱਸਣਾ ਔਖਾ ਹਾਰਾਂ ਤੇ,
ਕਿੰਝ ਮੁੱਕਣਗੇ ਲੰਮੇ ਪੈਂਡੇ ਰਾਹਵਾਂ ਦੇ,
ਹੋ ਗਏ ਨੇ ਬੰਦ. ...............................

ਪਤਾ  ਨਹੀਂ  ਕਦ  ਚੰਗੇ  ਵੇਲੇ ਆਉਣੇ ਨੇ,
ਹੁਣ ਤੱਕ ਮੇਰੀ ਕਿਸਮਤ ਦੇ ਵਿਚ ਰੌਣੇ ਨੇ,
ਕਦੋਂ ਹੋਣਗੇ ਅੰਤ ਇਹ ਹੋੱਕੇ ਹਾਵਾਂ ਦੇ,
ਹੋ ਗਏ ਨੇ ਬੰਦ. ................................

"ਸ਼ਾਯਦ" ਤੇ ਕਦ ਰੱਬਾ ਨਜ਼ਰ ਟਿਕਾਵੇਂਗਾ,
ਜਾਂ  ਫਿਰ  ਮੇਰੀ  ਵਾਰੀ  ਹੀ  ਭੁੱਲ  ਜਾਵੇਂਗਾ,
ਹੋ ਜਾਵਣ ਨਾ ਖਾਲੀ ਖਾਤੇ ਸਾਹਾਂ ਦੇ,
ਹੋ ਗਏ ਨੇ ਬੰਦ.............. ...................
-ਬਸੰਤ ਕੁਮਾਰ "ਸ਼ਾਯਦ", ਮੋਬਾਇਲ ਨੰਬਰ -9855178626