ਸਿਰ ਦੇ ਉੱਤੇ ਸੂਰਜ ਧਰਿਆ

ਸਿਰ ਦੇ ਉੱਤੇ ਸੂਰਜ ਧਰਿਆ
ਧਰਤੀ ਵਾਂਗੂੰ ਹਰ ਦੁੱਖ ਜਰਿਆ ,
ਪੀੜਾਂ ਸਹਿ ਕੇ ਹਾਸੇ ਵੰਡੇ
ਪੱਲਾ ਸਦਾ ਸਿਦਕ ਦਾ ਫੜਿਆ ।
ਕਰਮਾਂ ਵਾਲੀ – ਕਰਮਾਂ ਮਾਰੀ
ਰੱਖਣ ਵਾਲਿਆਂ ਨਾਂ ਨਿੱਤ ਧਰਿਆ
ਹਿਰਦੇ ਅੰਦਰ ਅੱਗ ਸਮੇਟੀ
ਫਿਰ ਵੀ ਲੱਗਦਾ ਹਰਿਆ- ਭਰਿਆ
ਕੋਇਲ ਬਣ ਸਾਂ ਗੀਤ ਸੁਣਾਉਂਦੀ
ਸੰਘੀ ਤੇ ਆ ਗੂਠਾ ਧਰਿਆ ।
ਤੇਰੇ ਮਹਿਲ -ਮੁਨਾਰੇ ਉੱਚੇ
ਚਾਅ ਸਾਨੂੰ ਕੁੱਲੀ ਦਾ ਚੜ੍ਹਿਆ
ਬੇਸ਼ੱਕ ਕੁੱਟੀ ਭਾਵੇਂ ਮਾਰੀ
ਬਾਜ ਨਾ ਮੇਰੇ ਤੇਰਾ ਸਰਿਆ
-ਅੰਜੂ ਵ ਰੱਤੀ

Leave a Reply