ਆਸਟਰੀਆ ਵਿਖੇ ਇੱਕ ਕਦਮ ਇਨਸਾਨੀਅਤ ਵੱਲ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ 14 ਅਕਤੂਬਰ (ਜਸਵਿੰਦਰ ਆਜ਼ਾਦ)- 29 ਸਿਤੰਬਰ ਵਿਆਨਾ, ਆਸਟਰੀਆ ਵਿਖੇ ਇੱਕ ਕਦਮ ਇਨਸਾਨੀਅਤ ਵੱਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਉੱਘੇ ਕਲਾਕਾਰ ਤਰਸੇਮ ਜੱਸੜ ਨੇ ਆਪਣੀ ਗਾਇਕੀ ਨਾਲ ਰੰਗ ਬੰਨਿਆ । ਇਸ ਦੇ ਨਾਲ ਹੀ ਯੂਰੋਪ ਦੇ ਵਸਨੀਕ ਕਲਾਕਾਰਾਂ ਨੇ ਵੀ ਹਿੱਸਾ ਪਾਇਆ । ਇਸ ਪ੍ਰੋਗਰਾਮ ਦੌਰਾਨ ਯੁਰੋਪ ਦੇ ਵੱਖ-ਵੱਖ ਦੇਸ਼ਾਂ ‘ਤੋਂ ਪੰਜਾਬੀਆਂ ਨੇ ਆਪਣੀ ਹਾਜ਼ਰੀ ਲਗਾ ਕੇ ਇਸ ਚੈਰਿਟੀ ਸ਼ੋਅ ਵਿੱਚ ਸਾਥ ਦਿੱਤਾ ।
ਐਮ. ਕੇ. ਦਾ ਕਹਿਣਾ ਹੈ ਕਿ ਇੱਕ ਕਦਮ ਇਨਸਾਨੀਅਤ ਵੱਲ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਬਣਾਈ ਇੱਕ ਸੋਚ ਹੈ, ਜਿਸ ਰਾਹੀਂ ਪਬਲਿਕ ਦਾ ਮਨੋਰੰਜਨ ਤਾਂ ਹੋਇਆ ਹੀ ਅਤੇ ਨਾਲ ਹੀ ਪ੍ਰੋਗਰਾਮ ਦੀਆਂ ਟਿਕਟਾਂ ਦਾ ਫੰਡ ਦਿਮਾਗੀ ਅਤੇ ਸਰੀਰਕ ਤੌਰ ‘ਤੇ ਕਮਜ਼ੋਰ ਬੱਚਿਆਂ ਦੀ ਸਿਹਤ ਅਤੇ ਭਵਿੱਖ ਪ੍ਰਤੀ ਇੱਕਠਾ ਕੀਤਾ ਗਿਆ ।
ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਿਜੱਥੇ ਉਨ੍ਹਾਂ ਦੀ ਟੀਮ ਮੌਨਿਕਾ, ਗੁਰਪ੍ਰੀਤ, ਜਤਿੰਦਰ, ਲਾਲੀ, ਜਸ ਜਸਪਾਲ ਅਤੇ ਬਾਕੀ ਸਾਰੀ ਨੇ ਸਾਥ ਦਿੱਤਾ, ਉੱਥੇ ਵਿਆਨਾ ਸ਼ਹਿਰ ਦੀਆਂ ਨਾਮਵਰ ਹਸਤੀਆਂ ਆਸ਼ੂ ਕੁਮਾਰ, ਗੁਰਦਿਆਲ ਬਾਜਵਾ, ਪ੍ਰਮੋਦ ਕੁਮਾਰ, ਪ੍ਰਿੰਸ, ਸਿੱਮੀ, ਅਮਰਜੀਤ ਹੇਅਰ, ਸੁਰਿੰਦਰ ਪੁਰੇਵਾਲ, ਮਨਜਿੰਦਰ ਪੁਰੇਵਾਲ ਅਤੇ ਕੁਲਦੀਪ ਪੁਰੇਵਾਨ ਨੇ ਸਹਿਯੋਗ ਦਿੱਤਾ । ਆਈਕੌਨਿਕ ਮੀਡੀਆ ਅਤੇ ਐਮ. ਕੇ. ਲਾਈਵ ਇਵੇਂਟਸ ਨੇ ਯੂਰੋਪ ਵਿੱਚ ਟਰਬੋਨੇਟਰ ਦੇ ਨਾਲ-ਨਾਲ ਇੱਕ ਕਦਮ ਇਨਸਾਨੀਅਤ ਵੱਲ ਚਲਾ ਕੇ ਅੱਜ ਦੀ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕੀ ਅਸੀਂ ਆਪਣੇ ਇਸ ਇੰਟਰਟੇਨਮੈਂਟ ਰਾਹੀਂ ਪੰਜਾਬ ਜਾਂ ਇੰਡੀਆ ਵਿੱਚ ਲੋੜਮੰਦਾਂ ਦੀ ਸੇਵਾ ਵੀ ਕਰ ਸਕਦੇ ਆਂ, ਜਿੱਥੇ ਆਸਟ੍ਰੀਆ ਵਿੱਚ ਐਮ. ਕੇ. ਵੱਲੋਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਹ ਕਦਮ ਚੁੱਕੇ ਗਏ ਉੱਥੇ ਉਨ੍ਹਾਂ ਨੇ ਦੱਸਿਆ ਕੀ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਉਹ ਸਾਂਝ ਰੈਕਰਡਸ ਲਾਂਚ ਕਰਕੇ ਪੰਜਾਬੀ ਟੈਲੇਂਟ ਦੀ ਸੇਵਾ ਅਤੇ ਸੱਭਿਆਚਾਰਕ ਗੀਤਾਂ ਦੇ ਨਾਲ-ਨਾਲ ਟੈਲੇਂਟਿਡ ਪੀੜ੍ਹੀ ਨੂੰ ਅੱਗੇ ਲੈ ਕੇ ਆਉਣਗੇ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਕੋਈ ਸੰਦੇਸ਼ ਮਿਲੇ । ਪਹਿਲਾਂ ਗੀਤ ਮਾਂ ਖੇਡ ਕਬੱਡੀ ਲਈ ਜਿਸ ਵਿੱਚ ਕਬੱਡੀ ਪਲੇਅਰਸ ਪਰਮੋਟਰਸ ਦੀ ਜ਼ਿੰਦਗੀ ਵਿਖਾਈ ਗਈ ਹੈ, ਉਨ੍ਹਾਂ ਦੀ ਕੰਪਨੀ ਦੇ ਗੀਤ ਆਉਣ ਵਾਲੀ ਪੀੜੀ ਨੂੰ ਖੇਡ, ਸੇਹਤ ਅਤੇ ਆਉਣ ਵਾਲੇ ਕੱਲ ਲਈ ਚੰਗਾ ਸੰਦੇਸ਼ ਦਵੇਗੀ।

Leave a Reply