ਆਇੳਡੀਨ ਦੀ ਕਮੀ ਤੋ ਹੋਣ ਵਾਲੀਆ ਬਿਮਾਰੀਆ ਦੀ ਰੋਕਥਾਮ ਤੇ ਜਾਗਰੂਕ ਕਰਨ ਲਈ ਪੇਟਿੰਗ ਮੁਕਾਬਲਿਆ ਦਾ ਅਯੋਜਨ

ਕਪੂਰਥਲਾ 22 ਅਕਤੂਬਰ (ਜਸਵਿੰਦਰ ਆਜ਼ਾਦ)- ਆਇੳਡੀਨ ਦੀ ਕਮੀ ਤੋ ਹੋਣ ਵਾਲੀਆ ਬਿਮਾਰੀਆ ਦੀ ਰੋਕਥਾਮ ਤੇ ਜਾਗਰੂਕ ਕਰਨ ਲਈ ਅੱਜ ਸਥਾਨਕ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ ਜ਼ਿਲਾ ਸਿਹਤ ਵਿਭਾਗ ਕਪੂਰਥਲਾ ਵਲੋ 6ਵੀਂ ਤੋ 10ਵੀਂ ਜਮਾਤ ਦੇ ਬੱਚਿਆ ਦਰਮਿਆਨ ਪੇਟਿੰਗ ਮੁਕਾਬਲਿਆ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਡਾ: ਆਸ਼ਾ ਮਾਂਗਟ ਜ਼ਿਲਾ ਟੀਕਾਕਰਣ ਅਫਸਰ ਕਪੂਰਥਲਾ , ਡਾ: ਜਸਮੀਨ ਕੋਰ ਨੋਡਲ ਅਫਸਰ , ਸ਼੍ਰੀ ਬਲਬੀਰ ਸਿੰਘ ਭੱਟੀ ਚੇਅਰਮੈਨ ਐਸ.ਐਮ.ਸੀ ਕਮੇਟੀ , ਸ਼੍ਰੀ ਤਰਸੇਮ ਲਾਲ ਸਾਬਕਾ ਐਮ.ਸੀ , ਡਾ: ਭੂਮੇਸ਼ਵਰੀ ਏ. ਐਮ.ਉ ਤੇ ਡਾ: ਯੋਗੇਸ਼ ਸਹਿਗਲ ਏ. ਐਮ.ਉ ਆਰ.ਬੀ.ਐਸ.ਕੇ ਟੀਮ ਵਿਸ਼ੇਸ਼ ਤੋਰ ‘ਤੇ ਸ਼ਾਮਿਲ ਹੋਏ। ਇਸ ਮੋਕੇ ਤੇ ਡਾ: ਆਸ਼ਾ ਮਾਂਗਟ ਨੇ ਦੱਸਿਆ ਕਿ ਆਇੳਡੀਨ ਕਮੀ ਕਾਰਨ ਮਨੁੱਖ ਗੱਲੜ੍ਹ , ਮੰਦਬੁੱਧੀ , ਭੈਗਾਂਪਣ , ਬੋਲਾਪਣ , ਗੂੰਗਾਂਪਣ , ਬੌਨਾਪਣ ਸਮੇਤ ਕਈ ਅਜਿਹੀਆ ਬੀਮਾਰੀਆ ਦਾ ਸ਼ਿਕਾਰ ਹੋਕੇ ਉਮਰ ਭਰ ਲਈ ਲਾੱਚਾਰ ਹੋ ਸਕਦਾ ਹੈ । ਗਰਭਵਤੀ ਅੋਰਤਾਂ ਦਾ ਗਰਭਪਾਤ ਜਾਂ ਜਮਾਂਦਰੂ ਨੁਕਸ ਵਾਲਾ ਬੱਚਾ ਪੈਦਾ ਹੋਣਾ ਆਇੳਡੀਨ ਦੀ ਕਮੀ ਦਾ ਪ੍ਰਮੁੱਖ ਕਾਰਨ ਹਨ। ਜ਼ਿਲਾ ਸਿਹਤ ਵਿਭਾਗ ਕਪੂਰਥਲਾ ਵਲੋ ਪੇਟਿੰਗ ਮੁਕਾਬਲਿਆ ਦੋਰਾਨ ਮਿਸ ਪ੍ਰੀਤੀ ਪਹਿਲਾ , ਸੁਖਦੇਵ ਸਿੰਘ ਦੂਸਰਾ , ਤੇ ਲਵਲੀਨ ਨੂੰ ਤੀਸਰਾ ਸਥਾਨ ਹਾਸਿਲ ਕਰਨ ਤੇ ਵਿਸ਼ੇਸ਼ ਸਨਮਾਨ ਦੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ‘ਤੇ ਸ਼੍ਰੀ ਬਲਕਾਰ ਸਿੰਘ ਮੁੱਖ ਅਧਿਆਪਕ , ਸ਼੍ਰੀ ਜਸਨੰਤ ਸਿੰਘ ਸਸ ਮਾਸਟਰ , ਸ਼੍ਰੀ ਦੀਪਕ ਆਨੰਦ ਹਿੰਦੀ ਮਾਸਟਰ , ਸ਼੍ਰੀਮਤੀ ਧੰਨਵੰਤ ਕੋਰ ਪੰਜਾਬੀ ਮਿਸਟ੍ਰੈਸ , ਸ਼੍ਰੀ ਕੁਲਵਿੰਦਰ ਕੈਰੋਂ ਵੋਕੇਸ਼ਨਲ ਅਧਿਆਪਕ , ਸ਼੍ਰੀਮਤੀ ਰਣਬੀਰ ਕੋਰ ਸਟਾਫ ਨਰਸ , ਪਰਮਜੀਤ ਕੋਰ ਮੀਡੀਆ ਅਫਸਰ , ਮਨਪ੍ਰੀਤ ਕੋਰ ਫਾਰਮਾਸਿਸਟ , ਜੋਤੀ ਆਨੰਦ ਬੀ.ਸੀ.ਸੀ, ਰਾਵਿੰਦਰ ਜੱਸਲ ਮਾਸ ਮੀਡੀਆ , ਸ਼੍ਰੀਮਤੀ ਮਨਜੀਤ ਕੋਰ ਏ.ਸੀ.ਟੀ , ਸ਼੍ਰੀਮਤੀ ਹਰਪ੍ਰੀਤ ਕੋਰ ਸਸ ਮਿਸਟ੍ਰੈਸ , ਸ਼੍ਰੀਮਤੀ ਇੰਦਰਜੀਤ ਕੋਰ ਸਸ ਮਿਸਟ੍ਰੈਸ , ਸ਼ੀਮਤੀ ਰਮਨਦੀਪ ਕੋਰ ਹਿੰਦੀ ਮਿਸਟ੍ਰੈਸ ਤੇ ਸ਼੍ਰੀਮਤੀ ਕਾਮਿਨੀ ਮਾਲਹੋਤਰਾ ਸ਼ਾਮਿਲ ਸਨ।

Leave a Reply