ਬਾਬਾ ਸਾਹਿਬ

ਹੱਕਾਂ ਲਈ ਖੜਨ ਵਾਲਾ ਕਿਰਦਾਰ ਸੀ ਬਾਬਾ ਸਾਹਿਬ,
ਮਜਲੂਮਾਂ ਅਤੇ ਗਰੀਬਾਂ ਦਾ ਯਾਰ ਸੀ ਬਾਬਾ ਸਾਹਿਬ ।

ਨੀਵੀਂ ਜਾਤੀ ਨੂੰ ਉੱਪਰ ਉਠਾਇਆ,
ਰੁਜ਼ਗਾਰ ਦਾ ਹੱਕਦਾਰ ਬਣਾਇਆ।
ਸੰਵਿਧਾਨਕ ਸੋਚ ਦਾ ਵਿਚਾਰ ਸੀ ਬਾਬਾ ਸਾਹਿਬ,
ਮਜਲੂਮਾਂ ਅਤੇ ਗਰੀਬਾਂ ਦਾ ਯਾਰ ਸੀ ਬਾਬਾ ਸਾਹਿਬ ।

ਸਰਮਾਏਦਾਰ ਉਸ ਵੇਲੇ ਜ਼ਮੀਨਾਂ ਖੌਂਦੇ ਸੀ,
ਹਰ ਕੰਮ ਵਿੱਚ ਯਾਰੋ ਗੁਲਾਮ ਬਣਾਉਂਦੇ ਸੀ।
ਬਦਲੀ ਜਿਸਨੇ ਉਹਨਾਂ ਦੀ ਨੁਹਾਰ ਸੀ ਬਾਬਾ ਸਾਹਿਬ,
ਗਰੀਬਾਂ ਅਤੇ ਮਜਲੂਮਾਂ ਦਾ ਯਾਰ ਸੀ ਬਾਬਾ ਸਾਹਿਬ ।

ਜਮੀਂਦਾਰ ਆਮ ਲੋਕਾਂ ਦਾ ਸੋਸ਼ਣ ਕਰਦੇ ਸੀ,
ਜਦੋਂ ਕਿਸੇ ਖੂਹ ਦੇ ਵਿੱਚੋਂ ਪਾਣੀ ਭਰਦੇ ਸੀ।
ਪਛੜੇ ਵਰਗਾਂ ਦਾ ਪਿਆਰ ਸੀ ਬਾਬਾ ਸਾਹਿਬ,
ਮਜਲੂਮਾਂ ਅਤੇ ਗਰੀਬਾਂ ਦਾ ਯਾਰ ਸੀ ਬਾਬਾ ਸਾਹਿਬ ।

ਘਰਾਂ ਵਿੱਚੋਂ ਕੱਢਕੇ ਹੱਸਿਆ ਜਾਂਦਾ ਸੀ,
ਮਾੜਿਆਂ ਦਾ ਮਜ਼ਾਕ ਬਣਾ ਕੇ ਰੱਖਿਆ ਜਾਂਦਾ ਸੀ।
ਬਰਾਬਰਤਾ ਦੀ ਸੋਚ ਦਾ ਫਨਕਾਰ ਸੀ ਬਾਬਾ ਸਾਹਿਬ,
ਮਜਲੂਮਾਂ ਅਤੇ ਗਰੀਬਾਂ ਦਾ ਯਾਰ ਸੀ ਬਾਬਾ ਸਾਹਿਬ ।
-ਸੁਨੀਲ ਬਟਾਲੇ ਵਾਲਾ, 9814843555

Leave a Reply