ਭਗਤ ਪੂਰਨ ਸਿੰਘ

SUNIL KUMAR BATALAਸਮਾਜ ਸੇਵਾ ਦਾ ਸੀ ਉਹ ਪਹਿਰੇਦਾਰ,
ਇਨਸਾਨੀਅਤ ਨਾਲ ਭਰਿਆ ਸੀ ਕਿਰਦਾਰ ।

4 ਜੂਨ 1904 ਨੂੰ ਸੀ ਰਾਜੇਵਾਲ ਵਿਖੇ ਸੀ ਜਾਇਆ,
ਮਹਿਤਾਬ ਕੌਰ, ਛਿਬੂ ਮਲ ਦੀ ਸੀ ਸਿਰ ਤੇ ਛਾਇਆ ।

ਇੰਸਾਨੀਅਤ ਸੀ ਪਰਮ ਉਦੇਸ਼ ਬਣਾਈ,
ਭਗਤ ਪੂਰਨ ਦੀ ਸੀ ਨੇਕ ਕਮਾਈ ।

ਡੇਹਰਾ ਸਾਹਿਬ ਲਾਹੌਰ ਵਿਖੇ ਸੀ ਰੋਂਦਾ ਬੱਚਾ ਲੱਭਿਆ,
ਭਗਤ ਜੀ ਦੇ ਮਨ ਨੂੰ ਸੀ ਉਹ ਬਹੁਤ ਫਬਿਆ ।

ਅਪਾਹਜ ਅਤੇ ਅਨਾਥਾਂ ਦਾ ਸੀ ਸੱਚਾ ਸੇਵਾਦਾਰ ,
ਕੁਦਰਤ ਨੂੰ ਵੀ ਰਜਕੇ ਕਰਦਾ ਸੀ ਪਿਆਰ ।

ਪਿੰਗਲਵਾੜੇ ਸਥਾਪਤ ਕਰਕੇ ਦਿੱਤੀ ਅਨਾਥਾਂ ਨੂੰ ਥਾਂ,
ਉਹੀ ਸੀ ਉਹਨਾਂ ਦਾ ਪਿਉ ਉਹੀ ਸੀ ਉਹਨਾਂ ਦੀ ਮਾਂ।

ਸਮਾਜ ਸੇਵਕ ਦੇ ਵਜੋਂ ਕਈ ਅਵਾਰਡ ਸੀ ਹਿੱਸੇ ਆਏ,
ਪੂਰਨ ਸਿੰਘ ਪਦਮਸ੍ਰੀ ਵੀ ਸੀ ਕਹਾਏ।

ਸੁਨੀਲ ਬਟਾਲੇ ਵਾਲੇ ਦਾ ਦਿਲ ਤੋਂ ਹੈ ਸਲਾਮ,
ਯਾਦ ਰੱਖੇਗਾ ਪੂਰਨ ਜੀ ਸਦਾ ਤੁਹਾਨੂੰ ਅਵਾਮ।
-ਸੁਨੀਲ ਬਟਾਲੇ ਵਾਲਾ, 9814843555

Leave a Reply