ਭਵਿੱਖ ਦਾ ਨਿਰਮਾਤਾ

ਭਵਿੱਖ ਦਾ ਨਿਰਮਾਤਾ ਅੱਜ ਕੀ ਕੀ ਹੈ ਕਰਦਾ
ਠੇਕਾ ਪਰਨਾਲੀ ਵਿੱਚ ਗੁਙਾ ਜਾਵੇ ਅੜਦਾ।

ਮਾਰੇ ਤਨਖਾਹ ਵਾਸਤੇ ਸਰਕਾਰ ਨੂੰ ਤਰਲੇ
ਨੇਤਾਵਾਂ ਨੇ ਖਰੀਦੇ ਕਨਾਲਾਂ ਅਤੇ ਮਰਲੇ।

ਉਮਰਾਂ ਦੇ ਦੋਰ ਵਿੱਚ ਜਦ ਹੋਇਆ ਸੀ ਜਵਾਨ
ਸਰਕਾਰ ਦੇੇ ਵਤੀਰੇ ਤੋ ਸੀ ਅਣਜਾਣ।

ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿਲ ਤੋ ਪੜਾਓਦਾ ਏ
ਜਿੰਦਗੀ ਦੇ ਬਾਰੇ ਓਹਨਾ ਨੂੰ ਸਮਝਾਉਂਦਾ ਏ।

ਵਕੀਲ ਅਤੇ ਜਜ ਨੇ ਜਿਸਨੇ ਬਣਾਏ
ਕਿਉ ਉਹ ਹਕਾਂ ਲਈ ਕੋਸਿਆ ਜਾਏ।

ਡਾਕ ਅਤੇ ਮਿਡ ਡੇ ਮੀਲ ਦਾ ਕੰਮ ਵੀ ਹੈ ਕਰਦਾ
ਮਰਦਮਸ਼ਮਾਰੀ ਵਾਲਾ ਫਾਰਮ ਵੀ ਹੈ ਭਰਦਾ

ਦੇਸ਼ ਦੀਆਂ ਚੋਣਾਂ ਵੀ ਰੀਝ ਨਾਲ ਕਰਵਾਉਂਦਾ ਏ
ਪਰਧਾਨਮੰਤਰੀ ਵੀ ਅਧਿਆਪਕ ਹੀ ਬਣਾਉਂਦਾ ਏ।

ਅਧਿਆਪਕ ਕਰਕੇ ਹੀ ਬਣਦਾ ਨਾਮ ਏ
ਅਧਿਆਪਕਾਂਂ ਨੂੰ ਮੇਰਾ ਦਿਲ ਤੋ ਸਲਾਮ ਏ।
-ਸੁਨੀਲ ਬਟਾਲੇ ਵਾਲਾ, 9814843555

Leave a Reply