ਭੀਮ ਰਾਓ ਦੇ ਸ਼ੇਰ

ਅਸੀਂ ਭੀਮ ਰਾਓ ਦੇ ਸ਼ੇਰ ਹਾਂ,
ਏਸੇ ਲਈ ਬੜੇ ਦਲੇਰ ਹਾਂ
ਅਸੀਂ ਪਹਿਲ ਨਹੀਂ ਕਰਦੇ,
ਨਾ ਸਮਝੀਂ ਹਾਂ ਡਰਦੇ,
ਸਾਨੂੰ ਡਰ ਕੋਈ ਨਾ,
ਨਾ ਹੀ ਰੱਖੀਏੇ ਪਰਦੇ,
ਗਿੱਦੜ ਸਮਝ ਕੇ ਸਾਨੂੰ,
ਐਂਵੇਂ ਨਾ ਲਈਂ ਘੇਰ ਹਾਂ,
ਅਸੀਂ ਭੀਮ………………..

“ਬਾਵਾ ਸਾਹਿਬ” ਸਾਡੇ ਵਿੱਚ,
ਜੋਸ਼ ਇੰਨਾ ਭਰ ਗਏ,
ਜੋ ਚਾਹੁੰਦੇ ਸੀ ਜਿੱਤਣਾ,
ਸਾਡੇ ਤੋਂ ਬਾਜ਼ੀ ਹਰ ਗਏ,
ਜਾਗ ਭੀਮ ਦਿਆ ਪੁੱਤਰਾ,
ਤੂੰ ਲਾ ਨਾ ਦੇਵੀਂ ਦੇ ਰਹਾਂ,
ਅਸੀਂ ਭੀਮ ਰਾਓ ਦੇ ਸ਼ੇਰ ਹਾਂ,
ਏਸੇ ਲਈ ……………………

“ਯਸ਼ੂ ਜਾਨ” ਨੇ ਆਪਣੀ,
ਅੱਜ ਗੱਲ ਸਾਂਝੀ ਕਰਤੀ,
ਜੋ ਕਦੇ ਵੀ ਟੁੱਟੇ ਨਾ,
ਐਸੀ ਹਿੰੰਮਤ ਭਰਤੀ,
ਡੋਰ ਦਲੇਰੀ ਦੀ ਫੜ੍ਹ ਲੈ,
ਜੋ ਨਾ ਮਿਲਣੀ ਫੇਰ ਹਾਂ,
ਅਸੀਂ ਭੀਮ ਰਾਓ ਦੇ ਸ਼ੇਰ ਹਾਂ,
ਏਸੇ ਲਈ……………………
-ਯਸ਼ੂ ਜਾਨ, ਸੰਪਰਕ : 7814394915

Leave a Reply