ਲਾਇਲਪੁਰ ਖ਼ਾਲਸਾ ਕਾਲਜ ਵਿੱਚ ਬੋਟੈਨੀਕਲ ਨਰਸਰੀ ਦਾ ਉਦਘਾਟਨ

ਜਲੰਧਰ 9 ਜੁਲਾਈ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੜ੍ਹਾਈ ਦੇ ਨਾਲ-ਨਾਲ ਸਮਾਜ ਨੂੰ ਚੰਗਾ, ਨਰੋਆ ਅਤੇ ਸਵੱਛ ਵਾਤਾਵਰਨ ਪ੍ਰਦਾਨ ਕਰਨ ਲਈ ਵਚਨਬਧ ਹੈ। ਇਸੇ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਾਲਜ ਵਿਖੇ ਇੱਕ ਬੋਟੀਨੀਕਲ ਨਰਸਰੀ ਸਥਾਪਿਤ ਕੀਤੀ ਗਈ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਬੋਟੈਨੀਕਲ ਨਰਸਰੀ ਦਾ ਉਦਘਾਟਨ ਕੀਤਾ। ਇਹ ਨਰਸਰੀ ਆਧੁਨਿਕ ਸੁਵਿਧਾਵਾਂ ਨਾਲ ਭਰਪੂਰ ਹੈ। ਇਸ ਨਰਸਰੀ ਵਿੱਚ ਵੱਖ-ਵੱਖ ਕਿਸਮਾਂ ਦੇ ਸਦਾਬਹਾਰ ਪੌਦੇ ਅਤੇ ਫੁੱਲਾਂ ਦੇ ਬੂਟੇ ਲਗਾਏ ਗਏ ਹਨ, ਜਿਵੇਂ ਬੈਂਬੂ ਪਾਲਮ, ਅਰੇਕਾ ਪਾਲਮ, ਰਹੈਪਿਸ ਪਾਲਮ, ਟਰੈਡਸਕੈਸ਼ੀਆ ਫੁੱਲਾਂ ਦੀਆਂ ਕਿਸਮਾਂ ਜਿਵੇਂ-ਟਰੈਡਸਕੈਸ਼ੀਆ ਜ਼ੈਬਰੀਨਾ, ਵੇਰੀਅਸ ਸਕਸੂਲੈਟਸ, ਕਰੋਟੋਨਸ, ਕੋਲੀਅਸ, ਡਾਈਫੈਨਬੇਸ਼ੀਆ ਆਦਿ। ਇਸੇ ਤਰ੍ਹਾਂ ਮੌਸਮੀ ਫੁੱਲਾਂ ਦੇ ਬੂਟੇ ਪੋਰਟੂਲਾਕਾ ਗਰੈਂਡੀਫਲੋਰਾ, ਪੈਟੂਨੀਅਮ, ਸਿਲੋਸੀਆ ਆਦਿ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਇਸ ਨਰਸਰੀ ਦੇ ਨਵੇਕਲੇ ਫੁੱਲਾਂ ਤੇ ਪੌਦਿਆਂ ਸਦਕਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਅਮ੍ਰਿਤਸਰ ਵਿਖੇ ਫਲਾਵਰ ਸ਼ੋਅ ਜਿੱਤਿਆ। ਡਾ. ਸਮਰਾ ਨੇ ਇਸ ਮੌਕੇ ਗਾਰਡਨਿੰਗ ਸਟਾਫ਼ ਅਤੇ ਸਮੂਹ ਮਾਲੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਮਿਹਨਤ ਸਦਕਾ ਕਾਲਜ ਨੇ ਇਹ ਪ੍ਰਾਪਤੀਆਂ ਕੀਤੀਆਂ ਹਨ। ਉਹਨਾਂ ਡਾ. ਸਿਮਰਨਜੀਤ ਸਿੰਘ ਬੈਂਸ, ਇੰਚਾਰਜ ਕੈਂਪਸ ਇਕੋਲੋਜੀ ਅਤੇ ਮੇਨਟੇਨਸ ਕਮੇਟੀ ਅਤੇ ਉਹਨਾਂ ਦੇ ਸਹਿਯੋਗੀ ਮੈਂਬਰਾਂ ਨੂੰ ਇਸ ਨਰਸਰੀ ਦੀ ਸਥਾਪਤੀ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਕਮੇਟੀ ਦੇ ਯਤਨਾਂ ਸਦਕਾ ਕਾਲਜ ਖੇਤਰ ਦਾ ਹਰਿਆ ਭਰਿਆ ਅਤੇ ਖੁਸ਼ਹਾਲ ਕੈਂਪਸ ਬਣਿਆ ਹੈ। ਇਸ ਮੌਕੇ ਡਾ. ਮਨੋਹਰ ਸਿੰਘ ਮੁਖੀ ਕੰਪਿਊਟਰ ਸਾਇੰਸ ਅਤੇ ਆਈ.ਟੀ.ਵਿਭਾਗ, ਪ੍ਰੋ. ਹਰੀਓਮ ਵਰਮਾ, ਡਾ. ਗੀਤਾਂਜਲੀ ਕੌਸ਼ਲ ਅਤੇ ਡਾ. ਉਪਮਾ ਅਰੋੜਾ ਮੌਜੂਦ ਸਨ।

Leave a Reply