ਸੀ.ਆਈ.ਏ ਸਟਾਫ -01 ਜਲੰਧਰ (ਦਿਹਾਤੀ) ਦੀ ਪੁਲਿਸ ਵੱਲੋ 01 ਕਿੱਲੋਗ੍ਰਾਮ ਅਫੀਮ ਅਤੇ 60,000/- ਰੁਪਏ ਡਰੱਗ ਮਨੀ ਸਮੇਤ 01 ਵਿਅਕਤੀ ਕੀਤਾ ਗ੍ਰਿਫਤਾਰ

ਜਲੰਧਰ 20 ਅਕਤੂਬਰ (ਜਸਵਿੰਦਰ ਆਜ਼ਾਦ)- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ (ਦਿਹਾਤੀ), ਸ਼੍ਰੀ ਲਖਵੀਰ ਸਿੰਘ ਉਪ-ਪੁਲਿਸ ਕਪਤਾਨ ਇੰਨਵੈਸਟੀਗੈਸ਼ਨ, ਜਲੰਧਰ (ਦਿਹਾਤੀ) ਜੀ ਦੀ ਅਗਵਾਈ ਹੇਠ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਏ.ਐਸ.ਆਈ. ਨਿਰਮਲ ਸਿੰਘ ਸੀ.ਆਈ.ਏ. ਸਟਾਫ, ਜਲੰਧਰ (ਦਿਹਾਤੀ ਨੇ ਇੱਕ ਸਮੱਗਲਰ ਪਾਸੋ 01 ਕਿੱਲੋ ਅਫੀਮ ਸਮੇਤ 60,000ਫ਼- ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਏ.ਐਸ.ਆਈ. ਨਿਰਮਲ ਸਿੰਘ ਸੀ.ਆਈ.ਏ. ਸਟਾਫ ਸਮੇਤ ਸਾਥੀ ਕਰਮਚਾਰੀਆ ਨੇ ਕੁਰੇਸ਼ੀਆਂ ਮੋੜ, ਪਿੰਡ ਚਮਿਆਰੀ ਪਾਸ ਮੋਜੂਦ ਸੀ ਤਾਂ ਇਤਲਾਹ ਮਿਲੀ ਕਿ ਸਰਵੇਸ਼ ਕੁਮਾਰ ਉਰਫ ਰਾਜੂ ਪੁੱਤਰ ਰਿਸ਼ੀਪਾਲ ਸਿੰਘ ਵਾਸੀ ਉਦੇਪੁਰ ਭੂੜਾ, ਥਾਣਾ ਜਲਾਲਾਬਾਦ ਜਿਲ੍ਹਾ ਸ਼ਾਹਜਹਾਨਪੁਰ, ਸਟੇਟ ਯੂ.ਪੀ. ਹਾਲ ਵਾਸੀ ਮਕਾਨ ਨੰਬਰ 1589ਫ਼1, ਸ਼ਹੀਦ ਬਾਬਾ ਦੀਪ ਸਿੰਘ ਨਗਰ ਸ਼ੇਰਪੁਰ, ਲੁਧਿਆਣਾ ਜੋ ਵੱਡੇ ਪੱਧਰ ਦੇ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਤੇ ਅੱਜ ਟਾਂਡਾ ਤੋ ਭੋਗਪੁਰ ਨੂੰ ਇੱਕ ਪ੍ਰਾਈਵੇਟ ਮਿੰਨੀ ਬੱਸ ਵਿੱਚ ਸਵਾਰ ਹੋ ਕੇ ਅਫੀਮ ਲੈ ਕੇ ਆ ਰਿਹਾ ਹੈ। ਜਿਸ ਤੇ ਏ.ਐਸ.ਆਈ. ਨਿਰਮਲ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਨੇੜੇ ਪਿੰਡ ਚਮਿਆਰੀ ਮੋੜ ਸਟ੍ਰੌਂਗ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਤਾਂ ਇੱਕ ਨੋਜਵਾਨ ਬੱਸ ਵਿੱਚੋ ਉੱਤਰ ਕੇ ਪਿੱਛੇ ਵੱਲ ਪੈਦਲ ਤੁਰ ਪਿਆ। ਜਿਸ ਨੂੰ ਸ਼ੱਕ ਦੀ ਬਿਨਾ ਪਰ ਰੋਕ ਕੇ ਤਲਾਸ਼ੀ ਕਰਨ ਤੇ ਉਸਦੇ ਕਬਜਾ ਵਿੱਚੋ 01 ਕਿੱਲੋ ਅਫੀਮ ਅਤੇ 60,000/- ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਜਿਸ ਤੇ ਏ.ਐਸ.ਆਈ. ਨਿਰਮਲ ਸਿੰਘ ਨੰਬਰ 134ਫ਼ਜਲੰ:ਦਿ: ਨੇ ਮੁਕੱਦਮਾ ਨੰਬਰ 164 ਮਿਤੀ 19.10.2018 ਅਫ਼ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਭੋਗਪੁਰ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ।
ਦੋਸ਼ੀ ਦੀ ਪੁੱਛਗਿੱਛ ਦਾ ਵੇਰਵਾ:-
ਸਰਵੇਸ਼ ਕੁਮਾਰ (ਉਮਰ ਕਰੀਬ 26 ਸਾਲ) ਉਰਫ ਰਾਜੂ ਪੁੱਤਰ ਰਿਸ਼ੀਪਾਲ ਸਿੰਘ ਵਾਸੀ ਉਦੇਪੁਰ ਭੜਾ, ਥਾਣਾ ਜਲਾਲਾਬਾਦ ਜਿਲ੍ਹਾ ਸ਼ਾਹਜਹਾਨਪੁਰ, ਸਟੇਟ ਯੂ.ਪੀ. ਹਾਲ ਵਾਸੀ ਮਕਾਨ ਨੰਬਰ 1589ਫ਼1, ਸ਼ਹੀਦ ਬਾਬਾ ਦੀਪ ਸਿੰਘ ਨਗਰ ਸ਼ੇਰਪੁਰ, ਜਿਲ੍ਹਾ ਲੁਧਿਆਣਾ ਨੇ ਪੁੱਛਗਿੱਛ ਦੌਰਾਂਨ ਦੱਸਿਆ ਕਿ ਉਹ 07 ਜਮਾਤ ਤੱਕ ਪੜਿਆ ਹੈ ਤੇ ਸ਼ਾਦੀ ਸ਼ੁਦਾ ਹੈ। ਅਰਸਾ ਕਰੀਬ 02 ਸਾਲ ਤੋ ਲੁਧਿਆਣਾ ਵਿਖੇ ਮਨਿਆਰੀ ਦੀ ਦੁਕਾਨ ਕਰਦਾ ਹੈ ਉਸਨੇ ਇਹ ਅਫੀਮ ਝਾਰਖੰਡ ਤੋ ਖਰੀਦ ਕੀਤੀ ਸੀ ਅਤੇ ਪੰਜਾਬ ਵਿਚ ਵੇਚਣੀ ਸੀ। ਦੋਸ਼ੀ ਤੋ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਕੁੱਲ ਬ੍ਰਾਮਦਗੀ
1. ਅਫੀਮ = 01 ਕਿੱਲੋਗ੍ਰਾਮ
2. ਡਰੱਗ ਮਨੀ = 60,000ਫ਼- ਰੁਪਏ (ਭਾਰਤੀ ਕਰੰਸੀ)
ਦੋਸ਼ੀ ਖਿਲਾਫ ਪਹਿਲਾਂ ਦਰਜ਼ ਮੁਕੱਦਮਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।

Leave a Reply