ਪਿੰਡ ਜਲਭੇ ਵਿੱਚ ਪਹਿਲਾ ਪੇਂਡੂ ਕ੍ਰਿਕਟ ਟੂਰਨਾਂਮੈਂਟ ਕਰਵਾਇਆ

cricket tournamentਮੁੱਖ ਮਹਿਮਾਨ ਰਾਜ ਕੁਮਾਰ ਪੌਲ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ
16 ਦਿਨਾਂ ਕ੍ਰਿਕਟ ਟੂਰਨਾਂਮੈਂਟ ਵਿੱਚ 70 ਟੀਮਾਂ ਨੇ ਜੋਸ਼ੋਖਰੋਸ਼ ਨਾਲ ਲਿਆ ਭਾਗ
ਜੰਡੂ ਸਿੰਘਾ/ਪਤਾਰਾ, ਜਲੰਧਰ 1 ਜੁਲਾਈ (ਅਮਰਜੀਤ ਸਿੰਘ ਜੀਤ)- ਹਲਕਾ ਆਦਮਪੁਰ ਦੇ ਪਿੰਡ ਜਲਭੇ ਵਿੱਖੇ ਪਹਿਲਾ ਪੈਂਡੂ ਕ੍ਰਿਕਟ ਟੂਰਨਾਂਮੈਂਟ ਸਮੂਹ ਪ੍ਰਬੰਧਕਾਂ ਦੀ ਦੇਖਰੇਖ ਹੇਠ ਐਨ.ਆਰ.ਆਈ ਵੀਰਾਂ ਅਤੇ ਨੋਜਵਾਨ ਸਭਾ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਹ ਟੂਰਨਾਂਮੈਂਟ ਦੀ ਅਰੰਭਤਾ 16 ਜੂਨ ਨੂੰ ਐਡਵੋਕੇਟ ਸੁਖਵੀਰ ਸਿੰਘ ਥਿੰਦ ਵਲੋਂ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਕੀਤੀ ਗਈ ਸੀ। ਅੱਜ 30 ਜੂਨ ਨੂੰ ਇਸ ਕ੍ਰਿਕਟ ਟੂਰਨਾਂਮੈਂਟ ਦੇ ਫਾਇਨਲ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਪੌਲ ਆਦਮਪੁਰ (ਪਾਲ ਇੰਮਪੋਰੀਅਮ ਆਦਮਪੁਰ) ਵਿਸ਼ੇਸ਼ ਤੋਰ ਤੇ ਪੁੱਜੇ ਜਿਨਾਂ ਨੇ ਖਿਡਾਰੀਆ ਨਾਲ ਮੁਲਾਕਾਤ ਕਰਕੇ ਉਨਾਂ ਦੀ ਹੌਸਲਾ ਅਫਜਾਈ ਕੀਤੀ। ਅੱਜ ਕ੍ਰਿਕਟ ਦੇ ਫਾਇਨਲ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਪਿੰਡ ਮਹਿਮਦਪੁਰ ਦੀ ਟੀਮ 21 ਹਜ਼ਾਰ ਅਤੇ ਟਰਾਫੀ ਨਾਲ ਜੈਤੂ ਰਹੀ, ਦੂਜੇ ਨੰਬਰ ਤੇ ਪਿੰਡ ਅਰਜੁਨ ਵਾਲ ਦੀ ਟੀਮ 11 ਹਜ਼ਾਰ ਦਾ ਨਗਦ ਇਨਾਮ ਅਤੇ ਟਰਾਫੀ ਲੈ ਕੇ ਜੈਤੂ ਰਹੀ। ਕ੍ਰਿਕਟ ਦੇ ਫਾਇਨਲ ਮੁਕਾਬਲੇ ਬਹੁਤ ਹੀ ਰੌਚਕ ਰਹੇ। ਜਿਸਨੂੰ ਦੇਖਣ ਲਈ ਲਾਗਲੇ ਪਿੰਡਾਂ ਵਿਚੋਂ ਵੀ ਲੋਕ ਪਿੰਡ ਜਲਭੇ ਪੁੱਜੇ। ਇਸ ਮੌਕੇ ਤੇ ਰਾਜ ਕੁਮਾਰ ਪੌਲ ਨੇ ਖਿਡਾਰੀਆਂ ਨੂੰ ਹੋਰ ਵਧੇਰੇ ਮੇਹਨਤ ਕਰਨ ਲਈ ਪ੍ਰਰਿਤ ਕਰਦੇ ਹੋਏ ਕਿਹਾ ਉਹ ਹੀ ਪੰਜਾਬ ਦਾ ਆਉਣ ਵਾਲਾ ਭਵਿੱਖ ਹਨ। ਉਨਾਂ ਨੋਜਵਾਨਾਂ ਨੂੰ ਕ੍ਰਿਕਟ ਦੀ ਖੇਡ ਵਿੱਚ ਪਿੰਡ ਜਲਭੇ ਦਾ ਨਾਂਅ ਦੇਸ਼ਾਂ ਵਿਦੇਸ਼ਾਂ ਵਿੱਚ ਰੋਸ਼ਨ ਕਰਨ ਲਈ ਅਪੀਲ ਕੀਤੀ। ਇਸ ਮੌਕੇ ਉਘੇ ਖੇਡ ਪ੍ਰੇਮੀ ਹਰਮਿੰਦਰ ਸਿੰਘ ਹੈਰੀ, ਮਾ. ਦੀਪਕ ਕੁਮਾਰ ਅਤੇ ਸਾਥੀਆਂ ਵਲੋਂ ਇਸ ਟੂਰਨਾਂਮੈਂਟ ਨੂੰ ਸਫਲ ਬਣਾਉਣ ਵਾਲੇ ਪਤਵੰਤੇ ਸੱਜਣਾਂ ਅਤੇ ਖਿਡਾਰੀਆਂ ਦਾ ਵਿਸੇਸ਼ ਸਨਮਾਨ ਅਤੇ ਧੰਨਵਾਦ ਕੀਤਾ ਅਤੇ ਰਾਜ ਕੁਮਾਰ ਪੌਲ ਨੂੰ ਵੀ ਇੱਕ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਨਿਵਾਜਿਆ। ਇਸ ਮੌਕੇ ਤੇ ਸਰਪੰਚ ਗੁਰਵਿੰਦਰਪਾਲ, ਹਰਿੰਦਰ ਸਿੰਘ ਬੰਟੀ, ਹਰਵਿੰਦਰ ਸਿੰਘ ਲਿਵਲਾਨ, ਸੋਨੂੰ ਐਨ.ਆਰ.ਆਈ, ਮੇਜਰ ਸਿੰਘ, ਪ੍ਰਿਤਪਾਲ ਸਿੰਘ, ਸ਼ੀਸ਼ਪਾਲ ਮਹੇ, ਰਾਜ ਕੁਮਾਰ ਰਾਜੂ, ਦਲਜੀਤ ਸਿੰਘ, ਹਰਸ਼ਦੀਪ ਮਹੇ, ਰਾਜਵੀਰ ਸਿੰਘ, ਅਕਾਸ਼ਦੀਪ, ਮਹਿੰਦਰ ਹੈਪੀ, ਸੁਨੀਲ ਮਹੇ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply