ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤ ਬਾਬਾ ਸਾਹਿਬ ਜੀ ਦਾ ਫਿਲਮਾਂਕਣ ਮੁਕੰਮਲ

ਰਹੀਮਪੁਰ 23 ਮਾਰਚ (ਬਿਊਰੋ)- ਮੇਲਿਆਂ ਦੇ ਬਾਦਸ਼ਾਹ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਦੇ ਗੀਤ ਬਾਬਾ ਸਾਹਿਬ ਜੀ ਦਾ ਫਿਲਮਾਂਕਣ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ, ਜ਼ਿਲਾ ਜਲੰਧਰ ਵਿਖੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ। ਗੀਤ ਦਾ ਫਿਲਮਾਂਕਣ ਸ਼ੁਰੂ ਕਰਨ ਤੋਂ ਪਹਿਲਾਂ ਆਸ਼ਰਮ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ਨਾਥ ਜੀ ਵਲੋਂ ਗਾਇਕ ਦਲਵਿੰਦਰ ਦਿਆਲਪੁਰੀ ਦੀ ਟੀਮ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਤੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਦੇ ਗੀਤ ਨੂੰ ਪ੍ਰਸਿੱਧ ਗੀਤਕਾਰ ਬਲਜੀਤ ਭੌਰਾ ਇਟਲੀ ਵਲੋਂ ਲਿਖਿਆ ਗਿਆ ਹੈ। ਜਦਕਿ ਸੰਗੀਤ ਪ੍ਰਸਿੱਧ ਸੰਗੀਤਕਾਰ ਬੰਟੀ ਸਹੋਤਾ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਦੇ ਵੀਡੀਓ ਦਾ ਫਿਲਮਾਂਕਣ ਪ੍ਰਸਿੱਧ ਵੀਡੀਓ ਡਾਇਰੈਕਟਰ ਜਸਵਿੰਦਰ ਸਿੰਘ ਆਜ਼ਾਦ ਵਲੋਂ ਵੱਖ-ਵੱਖ ਸੁੰਦਰ ਥਾਵਾਂ ‘ਤੇ ਕੀਤਾ ਗਿਆ। ਗਾਇਕ ਦਿਆਲਪੁਰੀ ਨੇ ਹੋਰ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ ਉਨਾਂ ਦਾ ਗੀਤ ਬਾਬਾ ਸਾਹਿਬ ਐਨ.ਏ.ਸੀ. ਕੈਸਿਟ ਕੰਪਨੀ ਦੇ ਬੈਨਰ ਹੇਠ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਸਿੱਧ ਪੇਸ਼ਕਾਰ ਅਤੇ ਗੀਤਕਾਰ ਪਾਲ ਫਿਆਲੀਵਾਲਾ, ਗੁਰਕੀਰਤ ਸਿੰਘ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ (ਰਜਿ.) ਪੰਜਾਬ, ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਗਰੇਟਾ ਦਲ ਪੰਜਾਬ, ਮਹਿੰਦਰ ਸਿੰਘ ਹਮੀਰਾ ਸੂਬਾ ਪ੍ਰਧਾਨ ਵਾਲਮੀਕਿ ਮਜ਼ਬੀ ਸਿੱਖ ਮੋਰਚਾ ਪੰਜਾਬ, ਮਨਜੀਤ ਗਿੱਲ ਯੂ.ਕੇ., ਪਰਮਜੀਤ ਸਿੰਘ ਔਜਲਾ, ਗੁਰਵਿੰਦਰ ਸਿੰਘ ਬਿੱਟੂ ਮੁੱਖ ਬੁਲਾਰਾ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਕਪੂਰਥਲਾ, ਡੀ.ਐਸ.ਪੀ. ਸ਼੍ਰੀ ਸੋਮ ਨਾਥ, ਬੱਬੂ ਖੈੜਾ ਮੈਂਬਰ ਬਲਾਕ ਸੰਮਤੀ, ਬਾਬਾ ਵਿਜੇ ਕੁਮਾਰ ਹਮੀਰਾ ਮੁੱਖ ਸੇਵਾਦਾਰ ਪੀਰ ਬਾਬਾ ਕਾਹਨੇ ਸ਼ਾਹ ਹਮੀਰਾ, ਡਾ. ਰਾਮ ਮੂਰਤੀ ਮੱਟੂ, ਸੁਖਵਿੰਦਰ ਸਿੰਘ ਸੋਹੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।

Leave a Reply