ਡਾਂਸਿੰਗ ਲਾਇਨਜ਼ ਡਾਂਸ ਐਂਡ ਮਿਉਜ਼ਿਕ ਸਟੂਡਿਓ ਵੱਲੋਂ ਕੱਥਕ ਡਾਂਸ ਦੀ ਵਰਕਸ਼ਾਪ

dancing lions and music studioਜਲੰਧਰ 10 ਜੂਨ (ਜਸਵਿੰਦਰ ਆਜ਼ਾਦ)- ਗਰਮੀ ਦਿਆਂ ਛੁੱਟਿਆਂ ਵਿੱਚ ਬੱਚਿਆਂ ਨੂੰ ਚੰਗੇ ਪਾਸੇ ਜੋੜਣ ਲਈ ਡਾਂਸਿੰਗ ਲਾਇਨਜ਼ ਡਾਂਸ ਐਂਡ ਮਿਉਜ਼ਿਕ ਸਟੂਡਿਓ ਵੱਲੋਂ ਕੱਥਕ ਡਾਂਸ ਦੀ ਵਰਕਸ਼ਾਪ ਸ਼ੁਰੂ ਕੀਤੀ ਗਈ। 6 ਦਿਨ ਦੀ ਇਸ ਵਰਕਸ਼ਾਪ ਲਈ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ। ਇਸ ਵਰਕਸ਼ਾਪ ਵਿੱਚ ਬੱਚਿਆਂ ਨੂੰ ਸਿਖਲਾਈ ਦੇਣ ਲਈ ਡਾਂਸ ਸਟੂਡਿਓ ਵੱਲੋਂ ਆਪਣੇ ਰੇਗੁਲਰ ਟੀਚਰ ਤੋਂ ਇਲਾਵਾ ਰਿਚਾ ਸ਼ਰਮਾ ਜੀ ਨੂੰ ਉਚੇਚੇ ਤੋਰ ਤੇ ਬੁਲਾਇਆ ਗਿਆ। ਸਟੂਡਿਓ ਦੇ ਡਾਇਰੇਕਟਰ ਕੋਚ ਤਰੁਣਪਾਲ ਸਿੰਘ ਅਤੇ ਜਸਪਰੀਤ ਕੋਰ ਨੇ ਬੱਚਿਆਂ ਨਾਲ ਮਿਲ ਕੇ ਮੈਡਮ ਰਿਚਾ ਸ਼ਰਮਾ ਦਾ ਸਵਾਗਤ ਕੀਤਾ। 6 ਦਿਨ ਇੱਕ ਘੰਟਾ ਰੋਜ਼ਾਨਾ ਚੱਲਣ ਵਾਲੀ ਇਸ ਵਰਕਸ਼ਾਪ ਵਿੱਚ ਬੱਚਿਆਂ ਨੂੰ ਕੱਥਕ ਦਿਆਂ ਬਰੀਕਿਆਂ ਬਾਰੇ ਜਾਣੂ ਕਰਵਾਇਆ ਜਾਏਗਾ। ਇਸ ਵਰਕਸ਼ਾਪ ਵਿੱਚ ਖੁਸ਼ੀ, ਤਿਸ਼ਾ, ਗਗਨ, ਹੈਰੀ, ਸਮਰਥਾ, ਯਸ਼ਿਕਾ, ਸਾਨਵੀ, ਸੁਰਲੀਨ, ਸੁਖਮਨ, ਕੈਸ਼ਵੀ, ਹਰਸ਼ਿਤਾ, ਮੰਨਤ, ਜੈਸਿਕਾ, ਲਿਕਿਸ਼ਾ, ਦਿਕਸ਼ਾ, ਕਰੀਨਾ, ਸੈਮ ਰਿਸ਼ੀ ਲੁਧਿਆਣਾ ਸਮੇਤ 30 ਬੱਚਿਆਂ ਨੇ ਭਾਗ ਲਿਆ।

Leave a Reply