ਡਾਂਸਿੰਗ ਲਾਇਨਜ਼ ਡਾਂਸ ਐਂਡ ਮਿਉਜ਼ਿਕ ਸਟੂਡਿਓ ਵੱਲੋਂ ਸ਼ੁਰੂ ਕੀਤਾ ਗਿਆ 11ਵਾਂ ਸਲਾਨਾ ਭੰਗੜਾ ਸਿਖਲਾਈ ਕੈਂਪ

dancing lions dance and music studioਜਲੰਧਰ 11 ਜੂਨ (ਜਸਵਿੰਦਰ ਆਜ਼ਾਦ)- ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਡਾਂਸਿੰਗ ਲਾਇਨਜ਼ ਡਾਂਸ ਐਂਡ ਮਿਉਜ਼ਿਕ ਸਟੂਡਿਓ ਵੱਲੋਂ ਸੇਂਟ ਜਾਰਜ ਕਾਨਵੇਂਟ ਸਕੂਲ ਲਕਸ਼ਮੀਪੁਰਾ ਵਿਖੇ ਲੋਕ ਨਾਚ ਭੰਗੜੇ ਦਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ। 10 ਦਿਨ ਰੋਜ਼ਾਨਾ ਸਵੇਰੇ 6 ਤੋਂ 7 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਲਈ ਹਰ ਉਮਰ ਦੇ ਵਰਗ ਦਾ ਭਰਮਾਂ ਹੁੰਗਾਰਾ ਮਿਲਿਆ। ਇਸ ਵਰਕਸ਼ਾਪ ਵਿੱਚ ਬੱਚਿਆਂ ਨੂੰ ਸਿਖਲਾਈ ਦੇਣ ਲਈ ਡਾਂਸ ਸਟੂਡਿਓ ਵੱਲੋਂ ਲੋਕ ਨਾਚ ਦਿਆਂ ਤਾਲਾਂ ਅਤੇ ਨਾਚ ਨੂੰ ਲੋਕਾਂ ਤੱਕ ਪਹੁੰਚਾਹੁਣ ਲਈ ਇਹ ਕੈਂਪ ਢੋਲ ਦੀ ਥਾਪ ਨਾਲ ਕਰਵਾਇਆ ਜਾ ਰਿਹਾ ਹੈ। ਸਟੂਡਿਓ ਦੇ ਡਾਇਰੇਕਟਰ ਅਤੇ ਕੋਚ ਤਰੁਣਪਾਲ ਸਿੰਘ, ਜਸਪਰੀਤ ਕੋਰ ਅਤੇ ਸੰਸਥਾ ਦੇ 10 ਹੋਰ ਮੈਂਬਰਾਂ ਨੇ ਮਿਲ ਕੇ ਬੱਚਿਆਂ ਨੂੰ ਲੋਕ ਨਾਚ ਦਿਆਂ ਬਰੀਕਿਆਂ ਬਾਰੇ ਜਾਣੂ ਕਰਵਾਇਆ। ਕੋਚ ਤਰੁਣਪਾਲ ਸਿੰਘ ਨੇ ਦੱਸਿਆ ਕੇ ਇਸ ਸਾਲ ਦਾ ਇਹ ਕੈਂਪ ਗਿਆਰਵੇਂ ਸਾਲ ਦਾ ਸਲਾਨਾ ਕੈਂਪ ਹੈ। ਇਸ ਵਰਕਸ਼ਾਪ ਵਿੱਚ ਖੁਸ਼ੀ, ਤਿਸ਼ਾ, ਗਗਨ, ਹੈਰੀ, ਅਰਵਿੰਦਰ, ਅਮਨਨੂਰ, ਰਿਸ਼ਭ, ਜਤਿਨ,ਹਰਮਨ, ਹੋਭੀ, ਰਮਨੀਕ ਸਿੰਘ, ਦਿਵਯਾ ਅਤੇ 65 ਬੱਚਿਆਂ ਨੇ ਭਾਗ ਲਿਆ।

Leave a Reply