ਡਾਂਸਿੰਗ ਲਾਈਨਜ਼ ਮਿਉਸਿਕ ਐਂਡ ਡਾਂਸ ਸਟੂਡੀਓ ਵੱਲੋਂ ਲਗਵਾਈ ਗਈ ਮਸ਼ਹੂਰ ਕਥਕ ਉਸਤਾਦ ਦੀ ਦੋ ਦਿਨ ਦੀ ਸਿਖਲਾਈ ਵਰਕਸ਼ਾਪ

ਡਾਂਸਿੰਗ ਲਾਈਨਜ਼ ਮਿਉਸਿਕ ਐਂਡ ਡਾਂਸ ਸਟੂਡੀਓਜਲੰਧਰ 22 ਅਕਤੂਬਰ (ਜਸਵਿੰਦਰ ਆਜ਼ਾਦ)- ਦੁਨਿਅਾ ਵਿਚ ਆਪਣੇ ਨਾਮ ਦਾ ਸਿੱਕਾ ਜਮਾਉਣ ਵਾਲੇ ਪੰਡਿਤ ਬਿਰਜੂ ਮਹਾਰਾਜ ਜੀ ਦੀ ਸ਼ਾਗਿਰਦ ਮਹੁਆ ਸ਼ੰਕਰ ਜੀ ਦੀ ਦੋ ਦਿਨ ਦੀ ਵਰਕਸ਼ਾਪ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਵਿਰਸਾ ਵਿਹਾਰ ਵਿਖੇ ਕਰਵਾਈ ਗਈ। ਇਸ ਵਰਕਸ਼ਾਪ ਨੂੰ ਓਰਗਨਾਇਜ਼ ਕਰਨ ਵਾਲੇ ਤਰੁਨਪਾਲ ਸਿੰਘ ਨੇ ਦੱਸਿਆ ਕੇ ਇਸ ਦੋ ਦਿਨ ਦੀ ਵਰਕਸ਼ਾਪ ਵਿਚ ਹਰ ਉਮਰ ਦੇ ਵਰਗ ਨੇ ਹਿੱਸਾ ਲਿਆ। ਇਸ ਵਰਕਸ਼ਾਪ ਨੂੰ ਸ਼ਹਿਰ ਦੇ ਕਲਾਸੀਕਲ ਡਾਂਸ ਨਾਲ ਜੁੜੇ ਬੱਚਿਆ ਦੇ ਨਾਲ ਨਾਲ ਸਿਖਲਾਈ ਦੇਣ ਵਾਲੇ ਕਈ ਡਾਂਸ ਟੀਚਰ ਵੀ ਹਿੱਸਾ ਲੈਣ ਲਈ ਉਚੇਚੇ ਤੋਰ ਤੇ ਸ਼ਾਮਿਲ ਰਹੇ। ਡਾਂਸਿੰਗ ਲਾਈਨਜ਼ ਦੀ ਪੂਰੀ ਟੀਮ ਦੀ ਮੇਹਨਤ ਨਾਲ ਇਸ ਵਰਕਸ਼ਾਪ ਨੇ ਪੰਜਾਬ ਭਰ ਦੇ ਕਈ ਜਿਲੇ ਦੇ ਵਿਦਿਅਰਥਿਆਂ ਨੂੰ ਇਸ ਵਰਕਸ਼ਾਪ ਦਾ ਫਾਈਦਾ ਲੈਣ ਦਾ ਮੌਕਾ ਦਿੱਤਾ। ਜਲੰਧਰ ਤੋਂ ਇਲਾਵਾ ਲੁਧਿਆਣਾ ਹੋਸ਼ਿਆਰਪੂਰ ਚੰਡੀਗੜ੍ਹ ਅਮ੍ਰਿਤਸਰ ਆਦਿ ਕਈ ਸ਼ਿਹਰਾਂ ਤੋਂ ਬਚੇ ਸਿਖਲਾਈ ਲੈਣ ਲਈ ਆਏ। ਮਹੁਆ ਸ਼ੰਕਰ ਜੀ ਦੇ ਨਾਲ ਉਹਨਾਂ ਦਾ ਸਾਥ ਦੇਣ ਲਈ ਨੁਪੁਰ ਸ਼ੰਕਰ ਜੀ ਅਤੇ ਸਸ਼ਵਤ ਸ਼ੰਕਰ ਜੀ ਵੀ ਦਿੱਲੀ ਤੋਂ ਉਚੇਚੇ ਤੋਰ ਤੇ ਮੌਜੂਦ ਰਹੇ। ਸਿਖਲਾਈ ਲੈਣ ਵਾਲੇ ਬਚਿਆਂ ਦਾ ਉਤਸ਼ਾਹ ਦੇਖ ਮਹੁਆ ਸ਼ੰਕਰ ਜੀ ਵੀ ਬਹੁਤ ਖੁਸ਼ ਨਜ਼ਰ ਆਏ। ਇਸ ਮੋੱਕੇ ਤੇ ਨਿਧੀ ਬੇਰੀ ਜੀ, ਉਰਵਸ਼ੀ ਜੀ, ਪ੍ਰੀਤੀ ਕੱਕੜ ਜੀ, ਸ਼ਿਵਾਨਗੀ ਮਹਾਜਨ, ਪਿਯੂਸ਼ ਜੈਨ ਅਤੇ ਹੋਰ ਵੀ ਕਈ ਕਲਾਸੀਕਲ ਦੇ ਮਾਹਿਰਾਂ ਨੇ ਓਰਗਾਨਾਇਜ਼ੇਰ ਤਰੁਨਪਾਲ ਸਿੰਘ ਅਤੇ ਜਸਪ੍ਰੀਤ ਕੋਰ ਨੂੰ ਵਧਾਈ ਦਿੱਤੀ ਅਤੇ ਉਹਨਾ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕਿਤੀ ਗਈ। ਇਸ ਮੋੱਕੇ ਤੇ ਪਰੋਫੇਸਰ ਭੁਪਿੰਦਰ ਸਿੰਘ ਜੀ ਵਿਸ਼ੇਸ਼ ਮੇਹਮਾਨ ਦੇ ਤੋਰ ਤੇ ਹਾਜ਼ਿਰ ਰਹੇ ਅਤੇ ਆਏ ਹੋਏ ਕਲਾਕਾਰਾਂ ਨੂੰ ਸਨਮਾਨ ਚਿੰਨ ਦੇਕੇ ਉਹਨਾਂ ਦਾ ਜਲੰਧਰ ਸ਼ਿਹਰ ਵੱਲੋਂ ਧੰਨਵਾਦ ਕੀਤਾ। ਮੀਡੀਆ ਨਾਲ ਗਲਬਾਤ ਕਰਦਿਆਂ ਤਰੁਨਪਾਲ ਸਿੰਘ ਨੇ ਦੱਸਿਆ ਕੇ ਬਚੇਆਂ ਨੂੰ ਆਪਣੇ ਸ਼ਸ਼ਤ੍ਰੀ ਸੰਗੀਤ ਅਤੇ ਗਾਇਨ ਵਾਦਨ ਨਾਚ ਦੀ ਕਲਾ ਨਾਲ ਜੋੜੇ ਰਖਣ ਲਈ ਉਹਨਾਂ ਦੀ ਟੀਮ ਵੱਲੋਂ ਪਿਹਲ਼ਾਂ ਵੀ ਉਪਰਾਲੇ ਕਿਤੇ ਗਏ ਹਨ ਅਤੇ ਭਵਿਖ ਵਿਚ ਵੀ ਏਸੇ ਤਰਾਂ ਉਪਰਾਲੇ ਕਿਤੇ ਜਾਣਗੇ। ਇਸ ਮੋੱਕੇ ਖੁਸ਼ੀ ਬਤਰਾ, ਗਗਨ ਬਾਂਸਲ, ਹਰਮਨ, ਜਤਿਨ ਕੌਸ਼ਲ, ਹਰਸ਼ਦੀਪ, ਰਿਸ਼ਭ ਅੱਗਰਵਲ, ਅਰਵਿੰਦਰ ਸਿੰਘ, ਯੁਵਰਾਜ ਸਿੰਘ, ਸਮਰਥਾ, ਹਰਮਨ ਰਜਵਾਲ ਵੱਲੋਂ ਆਏ ਹੋਏ ਸਭ ਵਿਦਿਆਰਥਿਆਂ ਦਾ ਧੰਨਵਾਦ ਕੀਤਾ ਗਿਆ। ਮੀਡੀਆ ਸਲਾਹਕਾਰ ਜਸਵਿੰਦਰ ਸਿੰਘ ਅਜ਼ਾਦ ਜੀ ਵੱਲੋਂ ਦੋਨੋ ਦਿਨ ਦੀ ਵਰਕਸ਼ਾਪ ਦਾ ਪੂਰਾ ਵੇਰਵਾ ਮੀਡਿਆ ਨਾਲ ਸਾਂਜ੍ਹਾ ਕੀਤਾ ਗਿਆ।

Leave a Reply