ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ 12 ਅਕਤੂਬਰ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਪਰਮਬੀਰ ਸਿੰਘ ਪਰਮਾਰ ਨੇ ਜਾਬਤਾ ਫੋਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਟੋ ਮੋਬਾਇਲ ਏਜੰਸੀਆਂ ਦੇ ਮਾਲਕ/ਮੈਨੇਜਰ ਨਵੀਆਂ ਗੱਡੀਆਂ/ਵਾਹਨ ਵੇਚਣ ਸਮੇਂ ਬਿਨਾਂ ਨੰਬਰ ਪਲੇਟ ਲਗਾਏ ਗੱਡੀਆਂ/ਵਾਹਨ ਆਪਣੇ ਸ਼ੋਅ ਰੂਮ ਵਿਚੋਂ ਬਾਹਰ ਨਹੀਂ ਕੱਢਣਗੇ ਅਤੇ ਵਾਹਨ ਚਾਲਕ/ ਖਰੀਦਦਾਰ ਵੀ ਨਵੇਂ ਵਾਹਨ ਨੂੰ ਖਰੀਦ ਕਰਕੇ ਸਮੇਂ ਬਿਨਾਂ ਨੰਬਰ ਪਲੇਟ ਦੇ ਵਾਹਨ ਏਜੰਸੀ ਦੇ ਸ਼ੋਅਰੂਮ ਵਿਚੋਂ ਬਾਹਰ ਨਹੀਂ ਲੈ ਕੇ ਜਾਣਗੇ।
ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਇਕ ਹੋਰ ਹੁਕਮ ਰਾਹੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ,ਲੋਕ ਹਿੱਤ ਵਿੱਚ ਸ਼ਾਂਤੀ ਕਾਇਮ ਰੱਖਣ ਅਤੇ ਕੋਈ ਅਣਸੁਖਾਵੀਂ ਘਟਨਾ ਜਾਂ ਵਾਰਦਾਤ ਨੂੰ ਰੋਕਣ ਲਈ ਪੁਲਿਸ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵਲੋਂ ਮੂੰਹ ਉਪਰ ਰੁਮਾਲ,ਪਰਨਾ (ਨਕਾਬਪੋਸ਼ ) ਆਦਿ ਲਪੇਟ ਕੇ ਵਹੀਕਲ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਪਰੋਕਤ ਇਹ ਦੋਵੇਂ ਹੁਕਮ 13.10.2018 ਤੋਂ 12.12.2018 ਤੱਕ ਲਾਗੂ ਰਹਿਣਗੇ।
ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਨੇ ਇਕ ਹੋਰ ਹੁਕਮ ਰਾਹੀਂ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਹਦੂਦ ਅੰਦਰ ਬੁਲੱਟ ਮੋਟਰ ਸਾਈਕਲ ਚਲਾਉਂਦੇ ਸਮੇਂ ਸਾਈਲੈਂਸਰ ਵਿੱਚ ਤਕਨੀਕੀ ਫੇਰ ਬਦਲ ਕਰਕੇ ਪਟਾਕੇ ਪੁਆਉਣ/ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 12.10.2018 ਤੋਂ 11.12.2018 ਤੱਕ ਲਾਗੂ ਰਹੇਗਾ।

Leave a Reply