ਸਿੱਖਿਆ ਤੰਤਰ ਵਿੱਚੋ ਖਤਮ ਹੋ ਰਿਹਾ ਨੈਤਿਕਤਾ ਦਾ ਸਬਕ

ਸਿੱਖਿਆਮੁਲਕ ਦੀ ਸਿੱਖਿਆ ਪ੍ਰਣਾਲੀ ਕਈ ਕਮੀਆਂ ਨਾਲ ਭਰਪੂਰ ਹੈ। ਵਿੱਦਿਆ ਨੂੰ ਮਨੁੱਖ ਦੀ ਤੀਜੀ ਅੱਖ ਮੰਨਿਆਂ ਗਿਆ ਹੈ। ਵਿੱਦਿਆ ਹਾਸਲ ਕਰਨ ਨਾਲ ਹੀ ਮਨੁੱਖ ਨੂੰ ਗਿਆਨ ਮਿਲਦਾ ਹੈ। ਉਚੇਰੀ ਸਿੱਖਿਆ ਮਨੁੱਖ ਨੂੰ ਰੁਜ਼ਗਾਰ ਦਵਾਉਣ ਦੇ ਨਾਲ ਨਾਲ ਉਸਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਅਫਸੋਸ ਦੀ ਗੱਲ ਹੈ ਕਿ ਅਜ ਦੀ ਸਿੱਖਿਆ ਪ੍ਰਣਾਲੀ ਵਿੱਚੋਂ ਕਦਰਾਂ ਕੀਮਤਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ।ਮੁਲਕ ਦੀ ਸਿੱਖਿਆ ਪ੍ਰਣਾਲੀ ਵਿੱਚ ਕਈ ਖਾਮੀਆਂ ਹਨ। ਅਸੀਂ ਆਮ ਦੇਖਦੇ ਹਾਂ ਕਿ ਡਿਗਰੀਆਂ ਹਾਸਲ ਕਰਨ ਦਾ ਭੰਡਾਰ ਲੱਗਾ ਹੋਇਆ ਹੈ ਪਰ ਅੱਜ ਦਾ ਵਿਦਿਆਰਥੀ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ ਚਲਾ ਗਿਆ ਹੈ। ਰਿਸ਼ਤਿਆਂ ਦੀ ਕਦਰ ਘਟਦੀ ਜਾ ਰਹੀ ਹੈ ਅਤੇ ਮਾਂ ਬਾਪ ਆਪਣੇਂ ਹੀ ਬੱਚਿਆਂ ਦੇ ਪਿਆਰ ਲਈ ਤਰਸ ਰਹੇ ਹਨ।
ਨੌਜਵਾਨਾਂ ਨੇਂ ਮੋਬਾਈਲ ਨੂੰ ਹੀ ਆਪਣੀਂ ਖੁਰਾਕ ਬਣਾਂ ਲਿਆ ਹੈ।ਅੱਜ ਲੋੜ ਹੈ ਇਹ ਸੋਚਣ ਦੀ ਕਿ ਕਿਸ ਤਰਾਂ ਉਚੇਰੀ ਸਿੱਖਿਆ ਵਿੱਚ ਨੈਤਿਕਤਾ ਨੂੰ ਜੋੜਿਆ ਜਾਵੇ ਤਾਂਕਿ ਜਵਾਨ ਚੰਗੇ ਨਾਗਰਿਕ ਬਣ ਸਕਣ। ਸਿੱਖਿਆ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਰੁਜ਼ਗਾਰ ਦੇ ਮੌਕੇ ਘਟਦੇ ਜਾ ਰਹੇ ਹਨ ਵਿਦਿਆਰਥੀਆਂ ਅਤੇ ਮਾਪਿਆਂ ਦਾ ਸਿੱਖਿਆ ਤੰਤਰ ਵਿੱਚੋ ਵਿਸ਼ਵਾਸ ਘਟ ਰਿਹਾ ਹੈ। ਪੰਜਾਬ ਸਰਕਾਰ ਨੇਂ ਦਾਅਵੇ ਕੀਤੇ ਹਨ ਕਿ ਪਿਛਲੇ ਇਕ ਦਹਾਕੇ ਵਿੱਚ ਸਿੱਖਿਆ ਦਾ ਬਹੁਤ ਸੁਧਾਰ ਕੀਤਾ ਹੈ। ਅਕਾਲੀ ਸਰਕਾਰ ਦਾ ਕਹਿਣਾਂ ਸੀ ਕਿ ਪੰਜਾਬ ਵਿੱਚ ਕਾਂਗਰਸ ਦੇ ਰਾਜ ਦੌਰਾਨ 2002 ਤੋਂ 2007 ਤਕ ਕਿਸੇ ਵੀ ਕੇਂਦਰੀ ਸੰਸਥਾ ਦਾ ਵਿਕਾਸ ਨਹੀਂ ਹੋਇਆ ਪਰ 2007 ਤੋਂ 2016 ਤਕ ਅਕਾਲੀ ਭਾਜਪਾ ਸਰਕਾਰ ਨੇਂ ਇੰਡੀਅਨ ਸਕੂਲ ਆਫ ਬਿਜ਼ਨਸ ਆਈ ਆਈ ਟੀ ,ਰੋਪੜ ਇੰਡੀਅਨ ਸਕੂਲ ਆਫ ਮੈਨੇਜਮੈਂਟ ਅਮ੍ਰਿੰਤਸਰ ਆਦਿ ਤੋਂ ਇਲਾਵਾ ਕਈਂ ਵਿਦਿਅਕ ਅਦਾਰੇ ਪੰਜਾਬ ਵਿੱਚ ਬਣਵਾਏ ਅਤੇ ਦਾਅਵਾ ਕੀਤਾ ਕਿ ਹਜਾਰਾਂ ਨਵੇਂ ਅਧਿਆਪਕ ਰੱਖੇ, ਸਕੂਲ ਅਪਗਰੇਡ ਕੀਤੇ,ਆਦਰਸ਼ ਸਕੂਲ ਅਤੇ ਮੈਰੀਟੋਰੀਅਸ ਸਕੂਲ ਖੋਲੇ ਤੇ ਸਿਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਦਰਜਾ ਇਕ ਦੇਣ ਦਾ ਦਾਵਾ ਅਕਾਲੀ ਸਰਕਾਰ ਨੇਂ ਕੀਤਾ ਸੀ ਪਰ ਸੱਚਾਈ ਹੋਰ ਹੀ ਸੀ। ਸੂਬੇ ਦੇ ਕਈਂ ਕਾਲਜ ਤੇ ਯੂਨੀਵਰਸਿਟੀਆਂ ਸਿਰਫ ਡਿਗਰੀਆਂ ਦੇਣ ਤਕ ਹੀ ਕੇਂਦਰਿਤ ਹਨ। ਪ੍ਰਾਈਵੇਟ ਕਾਲਜ ਅਤੇ ਸਕੂਲ ਮਾਪਿਆਂ ਦੀ ਸ਼ਰੇਆਮ ਵਿੱਤੀ ਲੁੱਟ ਕਰ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪੜਾਈ ਦਾ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ ਉਹ ਫਿਰ ਹੀ ਹੋ ਸੱਕਦਾ ਹੈ ਜੇ ਹਰ ਇਕ ਵਿਸ਼ੇ ਦੀ ਬਰਾਬਰ ਪੋਸਟ ਦਿੱਤੀ ਜਾਵੇ ਕਿਉਂਕਿ ਕਿਸੇ ਵਿਸ਼ੇ ਨੂੰ ਮੁਹਾਰਤ ਪ੍ਰਾਪਤ ਅਧਿਆਪਕ ਹੀ ਸੰਜੀਦਗੀ ਨਾਲ ਪੜਾ ਸਕਦਾ ਹੈ ਨਾਕਿ ਡੰਗ ਟਪਾਊ ਨੀਤੀ ।ਕਦਰਾਂ ਕੀਮਤਾਂ ਦੇ ਪਾਠ ਲਈ ਸਵੇਰ ਦੀ ਸਭਾ ਵਿੱਚ ਹੀ ਸਮਾਂ ਮਿੱਥ ਕੇ ਵਿਦਿਆਰਥੀਆਂ ਨੂੰ ਨੈਤਿਕ ਕਹਾਣੀਆਂ, ਕਵਿਤਾਵਾਂ ਅਤੇ ਲੇਖ ਨਾਲ ਜੋੜਨਾਂ ਪਵੇਗਾ ਨਹੀਂ ਤਾਂ ਮੁਲਕ ਦਾ ਨੋਜਵਾਨ ਅਸੱਭਿਅਕ ਬਣ ਜਾਵੇਗਾ
-ਸੁਨੀਲ ਬਟਾਲੇ ਵਾਲਾ, 9814843555

Leave a Reply