ਲਾਇਲਪੁਰ ਖ਼ਾਲਸਾ ਵਲੋਂ ਐਜੂਕੇਸ਼ਨ ਟ੍ਰਿਪ ਦਾ ਆਯੋਜਨ

SONY DSC

ਜਲੰਧਰ 3 ਦਸੰਬਰ (ਗੁਰਕੀਰਤ ਸਿੰਘ)- ਲਾਇਲਪੁਰ ਖ਼ਾਲਸਾ ਕਾਲਜ ਦੇ ਵਿਭਾਗ ਵਲੋਂ ਬੀ.ਪੀ.ਟੀ ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਲਈ ਇਕ ਐਜੂਕੇਸ਼ਨ ਟ੍ਰਿਪ ਦਾ ਆਯੋਜਨ ਕੀਤਾ। ਇਸ ਟ੍ਰਿਪ ਦਾ ਮੁੱਖ ਉਦੇਸ਼ ਤੀਜੇ ਤੇ ਚੌਥੇ ਸਾਲ ਦੇ ਬੱਚਿਆਂ ਨੂੰ ਕ੍ਰਿਤਿਅਮ (Artificial) ਅੰਗਾਂ ਦੀ ਜਾਣਕਾਰੀ ਪ੍ਰਧਾਨ ਕਰਨਾ ਸੀ। ਇਸ ਆਯੋਜਨ ਦੇ ਅਧੀਨ ਬੱਚਿਆਂ ਨੇ ਚੰਡੀਗੜ੍ਹ ਵਿੱਚ ਸਥਿਤ ਧੲੲਪ Artificial limb ਸੈਂਟਰ ਦਾ ਦੌਰਾ ਕੀਤਾ। ਸੈਂਟਰ ਦੇ ਸੰਚਾਲਨ ਮਿਸਟਰ ਕਰਨਬੀਰ ਸਿੰਘ ਜਿਨ੍ਹਾਂ ਨੇ ਆਪਣੇ ਵਿਸ਼ੇ ਵਿਚ ਉੱਚ ਸਿੱਖਿਆ ਸਾਊਥ ਅਫਰੀਕਾ ਤੋਂ ਹਾਸਲ ਕੀਤੀ ਹੈ, ਨੇ ਅਰੋਥਿਸਸ ਅਤੇ ਪ੍ਰਰੋਸਿਸਤ (Orthosis & Prothosis) ਦੇ ਵਿਸ਼ੇ ਉਤੇ ਬੱਚਿਆ ਲਈ ਇਕ ਸੈਮੀਨਾਰ ਲਿਆ। ਆਪਣੀ ਵਰਕਸ਼ਾਪ ਦੇ ਵਿਚ ਹਰ ਤਰੀਕੇ ਦੇ ਕ੍ਰਿਤਿਅਮ ਅੰਗ ਵਿਦਿਆਰਥੀਆਂ ਨੂੰ ਦਿਖਾਏ ਤੇ ਉਨ੍ਹਾਂ ਦੀ ਉਪਯੋਗਿਤਾ ਬਾਰੇ ਵੀ ਦੱਸਿਆ। ਬਚਿਆ ਨੇ ਖਾਸ ਤੌਰ ਤੇ ਬਾਵਾਂ ਲਈ ਬਣਨ ਵਾਲੇ ਕ੍ਰਤਿਅਮ ਅੰਗ ਵਿਸ਼ੇ ਰੁੱਚੀ ਦਿਖਾਈ। ਇਸ ਟੂਰ ਲਈ ਵਿਦਿਆਰਥੀਆਂ ਅਤੇ ਸਟਾਫ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸੰਬੋਧਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਅੱਜ ਦੇ ਯੁਗ ਵਿਚ ਬਹੁਤ ਅਹਿਮੀਅਤ ਰੱਖਦੇ ਹਨ, ਕਿਉਂਕਿ ਵਿਦਿਆਰਥੀਆਂ ਨੂੰ ਕਲਾਸ ਰੂਮ ਦੀ ਬਜਾਏ ਇਸ ਤਰ੍ਹਾਂ ਦੇ ਆਯੋਜਨ ਨਾਲ ਜਿਆਦਾ ਸਿੱਖਣ ਨੂੰ ਮਿਲਦਾ ਹੈ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ ਇਸ ਆਯੋਜਨ ਲਈ ਮਿਸਟਰ ਕਰਨਬੀਰ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਇਕ ਸਮਰੀਤੀ ਚਿੰਨ੍ਹ ਵੀ ਭੇਂਟ ਕੀਤਾ। ਇਸ ਟੂਰ ਦੇ ਵਿੱਚ ਵਿਭਾਗ ਦੇ ਅਧਿਆਪਕ ਡਾ. ਰਿਚਾ ਸ਼ਰਮਾ, ਡਾ. ਪ੍ਰਿੰਆਂਕ ਸ਼ਾਰਦਾ, ਡਾ. ਰਾਜਬੀਰ ਕੌਰ, ਅਤੇ ਵਿਦਿਆਰਥੀ ਸ਼ਾਮਲ ਸਨ।

Leave a Reply