ਐਲਡੀਕੋ ਗਰੀਨਜ਼ ਵੈਲਫੇਅਰ ਸੋਸਾਇਟੀ ਵਲੋਂ ਦਿੱਤਾ ਗਿਆ ਕੇਰਲ ਰੀਲੀਫ਼ ਫੰਡ

ਜਲੰਧਰ 26 ਸਤੰਬਰ (ਜਸਵਿੰਦਰ ਆਜ਼ਾਦ)- ਐਲਡੀਕੋ ਗਰੀਨਜ਼ ਵੈਲਫੇਅਰ ਸੋਸਾਇਟੀ ਦੇ ਵਸਨੀਕਾਂ ਵਲੋਂ ਕੇਰਲਾ ਰੀਲੀਫ਼ ਫੰਡ ਲਈ 51,000/- ਰੁਪਏ ਦਾ ਡਰਾਫਟ ਡਿਪਟੀ ਕਮਿਸ਼ਨਰਲ, ਜਲੰਧਰ ਦੇ ਰਾਹੀਂ ਦਿੱਤਾ ਗਿਆ। ਸੋਸਾਇਟੀ ਦੇ ਪ੍ਰੈਜੀਡੈਂਟ ਡਾ. ਵੀ. ਕੇ. ਖੁੱਲਰ, ਸੈਕਟਰੀ ਜੇ. ਪੀ. ਸਿੰਘ ਨੇ ਇਹ ਡਰਾਫਟ ਡਿਪਟੀ ਕਮਿਸ਼ਨਰ, ਜਲੰਧਰ ਨੂੰ ਸੋਂਪਿਆ। ਸ਼੍ਰੀ ਐਸ.ਡੀ ਭਾਰਦਵਾਜ, ਸ਼੍ਰੀ ਪ੍ਰਦੁਮਨ ਵੈਦ, ਡਾ. ਹਰਬੰਸ ਲਾਲ, ਸ਼੍ਰੀ ਰੋਹਿਤ ਕਾਲੀਆ ਅਤੇ ਸ. ਵਰਨੀਤ ਸਿੰਘ ਵੀ ਇਸ ਮੌਕੇ ਤੇ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਐਲਡੀਕੋ ਗਰੀਨਜ਼ ਦੇ ਵਸਨੀਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਿਸਟਰਿਕਟ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ. ਪਰਸਵੀਰ ਸਿੰਘ ਵੀ ਇਸ ਮੌਕੇ ਮੌਜੂਦ ਸਨ।

Leave a Reply